ਆਈ ਤਾਜਾ ਵੱਡੀ ਖਬਰ
ਪੰਜਾਬ ਅੰਦਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਨੂੰ ਖਰਾਬ ਕਰਨ ਦੇ ਲਈ ਇਹੋ ਜਿਹੀਆਂ ਹਰਕਤਾਂ ਕਰ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਪੰਜਾਬ ਦੇ ਹਾਲਾਤ ਖਰਾਬ ਹੋ ਸਕਣ। ਸਰਕਾਰ ਵੱਲੋਂ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਸੁਰਖਿਆਂ ਦੇ ਉਪਰਾਲੇ ਕੀਤੇ ਜਾਂਦੇ ਹਨ। ਪਿਛਲੇ ਦਿਨੀਂ ਅਜਿਹੀ ਹੀ ਇਕ ਮੰ-ਦ-ਭਾ-ਗੀ ਘਟਨਾ ਇਕ ਗੁਰਦੁਆਰਾ ਸਾਹਿਬ ਵਿਚ ਘਟੀ ਸੀ। ਜਿਸ ਨਾਲ ਸਮੂਹ ਸਿੱਖ ਸੰਗਤ ਵਿੱਚ ਕਾਫ਼ੀ ਰੋਸ ਪਾਇਆ ਗਿਆ।
ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਸੀ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਹੁਣ ਉਹ ਬੇਅਦਬੀ ਦਾ ਮਾਮਲਾ ਸੁਲਝ ਗਿਆ ਹੈ ਤੇ ਸਭ ਦੋਸ਼ੀ ਦਾ ਨਾਮ ਸੁਣ ਕੇ ਹੈਰਾਨ ਹਨ। ਇਹ ਘਟਨਾ ਪਿੰਡ ਦੂਲੇਵਾਲਾ ਵਿਖੇ ਇੱਕ ਹਫਤਾ ਪਹਿਲਾਂ ਵਾਪਰੀ ਸੀ। ਸਭ ਲੋਕਾਂ ਨੂੰ ਉਸ ਸਮੇਂ ਬਹੁਤ ਹੈਰਾਨੀ ਹੋਈ,ਜਦੋਂ ਇਸ ਘਟਨਾ ਦਾ ਮੁੱਖ ਦੋਸ਼ੀ-, ਉਹ ਹੀ ਇਨਸਾਨ ਨਿਕਲਿਆ ,ਜਿਸ ਨੇ ਇਸ ਸਾਰੀ ਘਟਨਾ ਸਬੰਧੀ ਸਭ ਨੂੰ ਸੂਚਿਤ ਕੀਤਾ ਸੀ।
ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਅੰਮ੍ਰਿਤਪਾਲ ਸਿੰਘ ਪੁੱਤਰ ਪਰਮਜੀਤ ਸਿੰਘ ਇਸੇ ਪਿੰਡ ਦਾ ਵਾਸੀ ਹੈ। ਬਠਿੰਡਾ ਰੇਂਜ ਦੇ ਆਈਜੀ ਜਸਕਰਨ ਸਿੰਘ ਨੇ ਦੱਸਿਆ ਕਿ 20 ਅਕਤੂਬਰ ਨੂੰ ਪਿੰਡ ਦੁਲੇਵਾਲਾ ਚ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਟਕਾ ਸਾਹਿਬ ਦੇ ਅੰਗਾਂ ਨੂੰ ਖੰਡਤ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੇ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ।ਜਦੋਂ ਪੁਲਿਸ ਵੱਲੋਂ ਗੁਰਦੁਆਰਾ ਬਾਬਾ ਮਨੀ ਸਿੰਘ ਪਿੰਡ ਦੁਲੇਵਾਲਾ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਦੇਖਿਆ ਗਿਆ ਤਾਂ ਸਭ ਦੇ ਹੋਸ਼ ਉੱਡ ਗਏ।
ਜਦੋਂ ਕਥਿਤ ਦੋਸ਼ੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁ-ਰ-ਮ ਕਬੂਲ ਕਰ ਲਿਆ । ਦੋਸ਼ੀ ਨੇ ਦੱਸਿਆ ਕਿ ਪਾਠ ਕਰਨ ਤੋਂ ਬਾਅਦ ਗੁਟਕਾ ਸਾਹਿਬ ਗੁਰੂ ਘਰ ਵਿਚ ਬਣੇ ਪਖਾਨੇ ਵਿੱਚ ਲੈ ਗਿਆ ਸੀ। ਜਿਸ ਕਾਰਨ ਉਹ ਖੰਡਿਤ ਹੋ ਗਿਆ ਸੀ। ਇਸ ਗੱਲ ਤੋਂ ਉਹ ਡਰ ਗਿਆ ਤੇ ਗੁਟਕਾ ਸਾਹਿਬ ਆਪਣੇ ਨਾਲ ਆਪਣੇ ਘਰ ਲੈ ਕੇ ਜਾ ਰਿਹਾ ਸੀ ,ਤਾਂ ਜੋਂ ਇਸ ਨੂੰ ਠੀਕ ਕੀਤਾ ਜਾ ਸਕੇ । ਇਸ ਡਰ ਕਾਰਨ ਹੀ ਉਸ ਗੁਟਕਾ ਸਾਹਿਬ ਦੇ ਖੰਡਿਤ ਕੀਤੇ ਅੰਗ ਸਕੂਲ ਦੀ ਕੰਧ ਕੋਲ ਸੁੱਟ ਦਿੱਤੇ। ਆਪਣਾ ਦੋਸ਼ ਛੁਪਾਉਣ ਲਈ ਉਸ ਨੇ ਮੋਟਰਸਾਇਕਲ ਤੇ ਜਾ ਰਹੇ ਪੁਸ਼ਪਿੰਦਰ ਸਿੰਘ ਪੁੱਤਰ ਬਖਤੌਰ ਸਿੰਘ ਨੂੰ ਰੋਕ ਲਿਆ ,ਤੇ ਝੂਠੀ ਖ਼ਬਰ ਫੈਲਾ ਦਿੱਤੀ ਕਿ ਕਿਸੇ ਨੇ ਗੁਟਕਾ ਸਾਹਿਬ ਦੇ ਅੰਗ ਖੰਡਤ ਕਰਕੇ ਸਕੂਲ ਦੀ ਕੰਧ ਕੋਲ ਸੁੱਟੇ ਹਨ। ਇਸ ਕਾਰਨ ਸਿੱਖ ਸੰਗਤ ਵਿੱਚ ਕਾਫ਼ੀ ਰੋਸ ਪਾਇਆ ਗਿਆ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …