Breaking News

ਬੂਟਿਆਂ ਦੇ ਟਿੱਡੇ ਜਾਂ ਪਲਾਂਟ ਹਾਪਰ ਜਾਂ ਕਾਲਾ ਤੇਲਾ ਦਾ ਪੱਕਾ ਇਲਾਜ਼ ਹਨੇਰੀ ਲਿਆ ਦਿਓ ਸ਼ੇਅਰ ਕਰਨ ਵਾਲੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਬੂਟਿਆਂ ਦੇ ਟਿੱਡੇ ਜਾਂ ਪਲਾਂਟ ਹਾਪਰ ਜਾਂ ਕਾਲਾ ਤੇਲਾ( ਕਿਸਾਨ ਵੀਰ ਜਿਆਦਾਤਰ ਇਸ ਨਾਮ ਨਾਲ ਜਾਣਦੇ ਹਨ)
ਕਿਸਾਨ ਵੀਰੋ ਅਸਲ ਵਿੱਚ ਇਹ ਤੇਲਾ ਨਹੀਂ ਬਲਕਿ ਭੂਰੀ ਪਿੱਠ ਵਾਲੇ ਅਤੇ ਚਿੱਟੀ ਪਿੱਠ ਵਾਲੇ ਟਿੱਡੇ ਹੁੰਦੇ ਹਨ ਜੋ ਕਿ ਜਿਆਦਾਤਰ ਜੁਲਾਈ ਤੋਂ ਅਕਤੂਬਰ ਤੱਕ ਕਦੇ ਵੀ ਅਨੁਕੂਲ ਹਾਲਤਾਂ ਹੋਣ ਤੇ ਫਸਲ ਤੇ ਹਮਲਾ ਕਰ ਦਿੰਦੇ ਹਨ। ਇਹ ਬੂਟੇ ਦੇ ਮੁੱਢ ਕੋਲੋਂ ਜਿਆਦਾਤਰ ਸ਼ਾਖਾਵਾਂ ਦੇ ਅੰਦਰਲੇ ਪੇਸਿਉਂ ਬੱਚੇ ਅਤੇ ਬਾਲਗ ਦੋਨੋਂ ਬੂਟੇ ਦਾ ਰਸ ਚੂਸਦੇ ਹਨ ਜਿਸ ਨਾਲ ਫਸਲ ਧੌੜੀਆਂ ਵਿੱਚ ਪਹਿਲਾਂ ਪੀਲੀ ਪੈਂਦੀ ਹੈ ਅਤੇ ਫਿਰ ਸੁੱਕ ਜਾਂਦੀ ਹੈ ਅਤੇ ਇਸ ਤਰਾਂ ਲੱਗਦੀ ਹੈ ਜਿਵੇਂ ਸੜ ਗਈ ਹੋਵੇ ਜਿਸ ਕਰਕੇ ਇਸਨੂੰ ਟਿੱਡੇ ਦਾ ਸਾੜ ਵੀ ਕਿਹਾ ਜਾਂਦਾ ਹੈ। ਜਦੋਂ ਹਮਲੇ ਵਾਲੇ ਬੂਟੇ ਸੁੱਕ ਜਾਂਦੇ ਹਨ ਤਾਂ ਇਹ ਨਰੋਏ ਬੂਟਿਆਂ ਤੇ ਚਲੇ ਜਾਂਦੇ ਹਨ ਉੱਥੇ ਹਮਲਾ ਕਰ ਦਿੰਦੇ ਹਨ। ਇਸ ਨਾਲ ਹਰ ਸਾਲ ਕਾਫੀ ਨੁਕਸਾਨ ਹੁੰਦਾ ਹੈ।Image may contain: plant, nature and outdoor

●ਹਮਲਾ ਵਧਣ ਦੇ ਕਾਰਨ:..ਲੋੜ ਤੋਂ ਜਿਆਦਾ ਯੂਰੀਆ ਅਤੇ ਕੀਟਨਾਸ਼ਕ ਜਹਿਰਾਂ ਦੀ ਵਰਤੋਂ ਕਰਨਾ ; ਕਿਉਂਕਿ ਕਿਸਾਨ ਵੀਰ ਹਮਲਾ ਹੋਣ ਤੋਂ ਪਹਿਲਾਂ ਹੀ ਇਸਦਾ ਹਮਲਾ ਰੋਕਣ ਲਈ ਪਹਿਲਾ ਹੀ ਜਾਂ ਮਾਮੂਲੀ ਹਮਲੇ ਤੇ ਕੀਟਨਾਸ਼ਕ ਜਹਿਰਾਂ ਦੀ ਸਪਰੇਅ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਸਾਡੇ ਮਿੱਤਰ ਕੀੜੇ ਜੋ ਇਸਨੂੰ ਖਾਂਦੇ ਹਨ ਜਿਸ ਵਿੱਚ ਮੱਕੜੀ ਮੁੱਖ ਹੈ ਮਰ ਜਾਂਦੇ ਹਨ( ਥੱਲੇ ਫੋਟੋ ਵਿੱਚ ਕਿਸਾਨ ਵੀਰ ਵੱਲੋਂ ਅਗੇਤੀ ਸਪਰੇਅ ਕਾਰਨ ਮਰੇ ਮਿੱਤਰ ਕੀੜੇ ਨਜਰ ਆ ਰਹੇ ਹਨ) ਅਤੇ ਦੂਸਰਾ ਇਹਨਾਂ ਦੀ ਪ੍ਜਨਣ ਕਿਰਿਆ ਤੇਜ ਹੋ ਜਾਂਦੀ ਹੈ ਜਿਸ ਨਾਲ ਇਹ ਪਹਿਲਾਂ ਨਾਲੋਂ ਵੀ ਜਿਆਦਾ ਅਤੇ ਸ਼ਕਤੀਸ਼ਾਲੀ ਸੰਤਾਨ ਪੈਦਾ ਕਰਦੇ ਹਨ। ਸੋ ਸਾਨੂੰ ਸਮੇਂ ਤੋਂ ਪਹਿਲਾਂ ਅਤੇ ਜਰੂਰਤ ਤੋਂ ਜਿਆਦਾ ਖਾਦ ਜਾਂ ਕੀਟਨਾਸ਼ਕ ਨਹੀਂ ਵਰਤਣੇ ਚਾਹੀਦੇ। ਇਸੇ ਲਈ ਸਿਫਾਰਿਸ਼ ਹੈ ਜਦੋਂ ਤੱਕ ਹਮਲਾ ਨਹੀਂ ਖੇਤ ਵਿੱਚ ਇਕੱਲੇ ਮਿੱਤਰ ਕੀੜੇ ਹਨ ਉਦੋਂ ਤੱਕ ਸਪਰੇਅ ਨਾ ਕਰੋ ਬਲਕਿ ਉਦੋਂ ਕਰੋ ਜਦੋਂ ਤੱਕ 5 ਜਾਂ 5 ਤੋਂ ਵੱਧ ਟਿੱਡੇ ਪ੍ਤੀ ਬੂਟਾ ਹੋ ਜਾਣ ।Image may contain: sky, grass, outdoor and nature

●ਸਪਰੇਅ ਕਦੋਂ ਕਰਨੀ ਹੈ:….ਕਿਸਾਨ ਵੀਰੋ ਹਰ ਹਫਤੇ ਆਪਣੀ ਝੋਨੇ ਦੀ ਫਸਲ ਦਾ ਨਿਰੀਖਣ ਕਰੋ ਅਤੇ ਕਿਤੋ ਕਿਤੋਂ ਬੂਟਿਆਂ ਨੂੰ ਮੁੱਢ ਕੋਲੋਂ ਟੇਢੇ ਕਰਨੇ ਚੰਗੀ ਤਰਾਂ 2-3 ਵਾਰੀ ਝਾੜੋ । ਜੇਕਰ ਪਾਣੀ ਉੱਪਰ 5 ਜਾਂ ਪੰਜ ਤੋਂ ਵੱਧ ਟਿੱਡੇ ਤਰਦੇ ਨਜਰ ਆਉਣ ਤਾਂ ਸਿਫਾਰਿਸ਼ ਅਨੁਸਾਰ ਕੀਟਨਾਸ਼ਕ ਸਪਰੇਅ ਕਰੋ।Image may contain: plant, nature and outdoor

●ਸਪਰੇਅ ਲਈ ਸਿਫਾਰਿਸ਼ਾਂ:
ਜੇਕਰ ਉੱਪਰ ਦੱਸੇ ਅਨੁਸਾਰ ਹਮਲਾ ਨਜਰ ਆਵੇ ਤਾਂ 120 ਗਰਾਮ ਚੈੱਸ 50 ਡਬਲਯੂ ਪੀ(ਪਾਈਮੈਟਰੋਜਿਨ) ਜਾਂ 40 ਮਿਲੀਲੀਟਰ ਕੌਨਫੀਡੋਰ 200 ਐਸ ਐਲ/ਕਰੋਕੋਡਾਈਲ 17•8 ਐਸ ਐਲ(ਇਮੀਡਾਕਲੋਪਰਿਡ) ਜਾਂ 800 ਮਿਲੀਲੀਟਰ ਕੁਇਨਲਫਾਸ 25 ਈ ਸੀ ਜਾਂ 1 ਲਿਟਰ ਕਲੋਰੋਪਾਇਰੀਫਾਸ 20 ਈ ਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਤੀ ਏਕੜ ਛਿੜਕਾਅ ਕਰੋ।…●ਚੰਗੇ ਨਤੀਜਿਆਂ ਲਈ ਛਿੜਕਾਅ ਹੱਥ ਵਾਲੇ ਜਾਂ ਬੈਟਰੀ ਵਾਲੇ ਪੰਪ ਨਾਲ ਬੂਟਿਆਂ ਦੇ ਮੁੱਢਾਂ ਵੱਲ ਕਰੋ।..●ਬਹੁਤ ਜਰੂਰੀ ਗੱਲ ਕਿ ਇਹਨਾਂ ਜਹਿਰਾਂ ਨੂੰ ਹੋਰ ਕਿਸੇ ਕੀਟਨਾਸ਼ਕ ਜਾਂ ਉੱਲੀਨਾਸ਼ਕ ਨਾਲ ਮਿਲਾ ਕੇ ਸਪਰੇਅ ਨਾ ਕਰੋ।…….ਸਿੰਥੈਟਿਕ ਪਾਰਿਥਰਾਇਡ ਜਹਿਰਾਂ ਬਿਲਕੁਲ ਨਾ ਵਰਤੋImage may contain: plant, grass, nature and outdoor

ਧੰਨਵਾਦ …ਗੁਰਮਿੰਦਰ ਸਿੰਘ ਬਰਾੜ…….ਖੇਤੀਬਾੜੀ ਵਿਕਾਸ ਅਫਸਰ…….ਬਾਘਾਪੁਰਾਣਾ……ਮੋਗਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Check Also

ਪੰਜਾਬ ਚ 5 ਅਪ੍ਰੈਲ ਨੂੰ ਏਨੇ ਘੰਟਿਆਂ ਲਈ ਇਹਨਾਂ ਵਲੋਂ ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ ਕਿਸਾਨੀ ਸੰਘਰਸ਼ ਨੂੰ ਲੈ ਕੇ ਪਹਿਲਾਂ ਹੀ ਦੇਸ਼ ਦੀ ਸਿਆਸਤ ਗਰਮਾਈ …