Breaking News

ਪੰਜਾਬ : 50% ਦੁਕਾਨਾਂ ਬੰਦ ਕਰਨ ਬਾਰੇ ਵਿਚ ਹੁਣੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਨੇ ਸਾਰੇ ਪੰਜਾਬ ਚ ਹਾਹਾਕਾਰ ਮਚਾਈ ਹੋਈ ਹੈ ਅਜਿਹੇ ਵਿਚ ਵਾਇਰਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਦੁਬਾਰਾ ਸਖ਼ਤੀ ਕੀਤੀ ਗਈ ਹੈ। ਮੋਹਾਲੀ ਦੇ ਵਿੱਚ ਵੀ ਹਰ ਦਿਨ 50% ਦੁਕਾਨਾਂ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਜ਼ਰੂਰੀ ਸਾਮਾਨ ਤੋਂ ਇਲਾਵਾ ਵਾਲੀਆਂ ਅੱਧੀਆਂ ਦੁਕਾਨਾਂ ਹਰ ਰੋਜ਼ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।

ਹਾਲਾਂਕਿ ਇਹਨਾਂ ਹੁਕਮਾਂ ਦੀ ਪਾਲਣਾ ਸੋਮਵਾਰ ਨੂੰ ਨਜ਼ਰ ਨਹੀਂ ਆਈ। ਮੋਹਾਲੀ ਦੇ ਦੁਕਾਨਦਾਰਾਂ ਵੱਲੋਂ ਇਹਨਾਂ ਹੁਕਮਾਂ ਦਾ ਵਿ -ਰੋ -ਧ ਕੀਤਾ ਜਾ ਰਿਹਾ ਹੈ। ਆਰਥਿਕ ਨੁ-ਕ -ਸਾ- ਨ ਦਾ ਹਵਾਲਾ ਦਿੰਦੇ ਹੋਏ ਦੁਕਾਨਦਾਰ ਇਸ ਹੁਕਮ ਦਾ ਵਿ ਰੋ – ਧ ਕਰ ਰਹੇ ਹਨ। ਉਹਨਾਂ ਵੱਲੋਂ ਸ਼ਰਾਬ ਦੇ ਠੇਕਿਆਂ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਹਨ ਕਿ ਕੀ ਉੱਥੇ ਕੋਰੋਨਾਵਾਇਰਸ ਨਹੀਂ ਹੁੰਦਾ?

ਮੋਹਾਲੀ ਵਪਾਰ ਮੰਡਲ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਦਾ ਕਹਿਣਾ ਹੈ ਕਿ ਉਹ ਇਸ ਹੁਕਮ ਦਾ ਵਿਰੋਧ ਕਰਦੇ ਹਨ। ਪਿਛਲੇ ਚਾਰ ਮਹੀਨਿਆਂ ਤੋਂ ਦੁਕਾਨਦਾਰ ਨੁ-ਕ-ਸਾ – ਨ ਝੱਲ ਰਹੇ ਹਨ। ਉਹਨਾਂ ਕਿਹਾ ਕਿ ਠੇਕੇ ਹਰ ਰੋਜ਼ ਰਾਤ ਤੱਕ ਖੁੱਲ੍ਹੇ ਰਹਿੰਦੇ ਹਨ। ਕੀ ਉੱਥੇ ਕੋਰੋਨਾ ਵਾਇਰਸ ਨਹੀਂ ਹੋ ਸਕਦਾ?

ਉਹਨਾਂ ਕਿਹਾ ਕਿ ਇਸ ਤਰ੍ਹਾਂ ਦੁਕਾਨਾਂ ‘ਤੇ ਕੰਮ ਕਰਦੇ ਵਰਕਰ ਬੇਰੁਜ਼ਗਾਰ ਹੋਣਗੇ। ਕੀ ਸਰਕਾਰ ਉਹਨਾਂ ਦੀ ਜਿੰਮੇਵਾਰੀ ਚੁੱਕੇਗੀ? ਉਹਨਾਂ ਦੱਸਿਆ ਕਿ ਹਰ ਦੁਕਾਨ ਦਾ ਕਿਰਾਇਆ ਡੇਢ ਲੱਖ ਰੁਪਏ ਹੈ। ਦੁਕਾਨਦਾਰ ਸਰਕਾਰ ਨੂੰ ਪ੍ਰਾਪਰਟੀ ਟੈਕਸ ਵੀ ਦਿੰਦੇ ਹਨ। ਅਜਿਹੇ ਵਿੱੱਚ ਸਰਕਾਰ ਨੂੰ ਉਹਨਾਂ ਬਾਰੇ ਸੋਚਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਜੇ ਜੋਰ ਜ-ਬ-ਰ-ਦ- ਸ-ਤੀ ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼ ਹੋਈ ਤਾਂ ਉਹ ਪੂਰੇ ਪੰਜਾਬ ਵਿੱਚ ਪ੍ਰਦਰਸ਼ਨ ਕਰਨਗੇ। ਫੇਜ਼- 7 ਮਾਰਕੀਟ ਦੇ ਚੇਅਰਮੈਨ ਬਲਬੀਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਸ਼ਨੀਵਾਰ ਤੇ ਐਤਵਾਰ ਨੂੰ ਦੁਕਾਨਾਂ ਬੰਦ ਰੱਖੀਆਂ। ਉਹ ਸਰਕਾਰ ਦਾ ਸਾਥ ਦੇਣ ਨੂੰ ਤਿਆਰ ਹਨ ਪਰ 50% ਦੁਕਾਨਾਂ ਬੰਦ ਕਰਨ ਦਾ ਹੁਕਮ ਗ -ਲ – ਤ ਹੈ।

ਪੰਜਾਬ ਚ ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹਰ ਰੋਜ ਪੰਜਾਬ ਚ ਸੈਂਕੜਿਆਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਮਰੀਜ ਸਾਹਮਣੇ ਆ ਰਹੇ ਹਨ। ਹੁਣ ਤਾਂ ਕਈ ਜਿਲਿਆਂ ਚ ਹੀ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿਚ ਮਰੀਜ ਮਿਲਨੇ ਸ਼ੁਰੂ ਹੋ ਗਏ ਹਨ ਜੋ ਕੇ ਬਹੁਤ ਹੀ ਚਿੰਤਾ ਦੀ ਗਲ੍ਹ ਹੈ। ਪੰਜਾਬ ਸਰਕਾਰ ਵੀ ਇਸ ਨੋ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਪਰ ਇਹ ਤਦ ਤਕ ਬਿਲਕੁਲ ਵੀ ਨਹੀਂ ਰੁਕ ਸਕਦਾ ਜਦ ਤਕ ਲੋਕ ਸ਼ੋਸ਼ਲ ਡਿਸਟੈਂਸ ਦੀ ਪਾਲਣਾ ਨਹੀਂ ਕਰਨਗੇ। ਕਈ ਲੋਕ ਬਿਨਾ ਕੰਮ ਦੇ ਹੀ ਘੁੰਮ ਰਹੇ ਹਨ ਜਿਹਨਾਂ ਦਾ ਕਰਕੇ ਇਹ ਵਧਦਾ ਹੀ ਜਾ ਰਿਹਾ ਹੈ। ਕੰਮ ਵਾਲਿਆਂ ਨੇ ਤਾਂ ਕੰਮ ਤੇ ਜਾਣਾ ਹੀ ਹੁੰਦਾ ਹੈ ਪਰ ਬੇ ਵਜ੍ਹਾ ਘੁੰਮਣ ਤੋਂ ਵੀ ਲੋਕ ਗੁਰੇਜ ਨਹੀਂ ਕਰ ਰਹੇ।

Check Also

ਇਹ ਔਰਤ ਆਪਣੇ ਪੈਰਾਂ ਨਾਲ ਕਰਦੀ ਹੈ ਅਜੀਬੋ ਗਰੀਬ ਕੰਮ , 1 ਫੋਟੋ ਲਈ ਲੋਕ ਲੱਖਾਂ ਦੇਣ ਨੂੰ ਹੋ ਜਾਂਦੇ ਤਿਆਰ

ਆਈ ਤਾਜਾ ਵੱਡੀ ਖਬਰ  ਹਰੇਕ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਸਖਤ ਮਿਹਨਤ ਕਰਦਾ ਹੈ ਤਾਂ …