Breaking News

ਪੰਜਾਬ: ਸੋਹਰਿਆਂ ਨੇ ਲੱਖਾਂ ਖਰਚ ਕੁੜੀ ਨੂੰ ਭੇਜਿਆ ਸੀ ਕੈਨੇਡਾ, ਪਰ ਜੋ ਹੋਇਆ ਕਦੇ ਸੋਚਿਆ ਵੀ ਨਹੀਂ ਸੀ

ਆਈ ਤਾਜਾ ਵੱਡੀ ਖਬਰ 

ਅੱਜਕਲ੍ਹ ਦੇ ਸਮੇਂ ‘ਚ ਲੋਕਾਂ ਵਿੱਚ ਵਿਦੇਸ਼ਾਂ ਚ ਜਾਣ ਦੀ ਲਾਲਸਾ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਲੋਕ ਭਾਰੀ ਗਿਣਤੀ ਵਿੱਚ ਵਿਦੇਸ਼ਾਂ ਵੱਲ ਨੂੰ ਰੁੱਖ ਕਰਦੇ ਪਏ ਨੇ , ਕਈ ਲੋਕ ਤਾਂ ਵਿਦੇਸ਼ ਜਾਣ ਦੇ ਨਾਮ ਤੇ ਠੱਗੀਆਂ ਦਾ ਸ਼ਿਕਾਰ ਵੀ ਹੁੰਦੇ ਹਨ ,ਕਦੇ ਏਜੰਟਾਂ ਦੇ ਹੱਥੀਂ ਤੇ ਕਦੇ ਇਲੇਟ੍ਸ ਪਾਸ ਕੁੜੀਆਂ ਦੇ ਹੱਥੀਂ l ਹੁਣ ਤਾਜ਼ਾ ਮਾਮਲਾ ਦਰਸ਼ਕਾਂ ਨਾਲ ਸਾਂਝਾ ਕਰਾਂਗੇ , ਜਿਥੇ ਸੋਹਰਿਆਂ ਨੇ ਲੱਖਾਂ ਰੁਪਏ ਖਰਚ ਕੇ ਕੁੜੀ ਨੂੰ ਕੈਨੇਡਾ ਭੇਜਿਆ ਸੀ , ਪਰ ਅੰਤ ਨੂੰ ਸੋਹਰਿਆ ਦੇ ਬਾਰੇ ਨਾ ਸੋਚ ਕੇ ਉਸਨੇ ਅਜਿਹਾ ਕੀਤਾ ਜਿਸਨੇ ਸਭ ਨੂੰ ਹੈਰਾਨ ਕਰ ਦਿਤਾ ਹੈ l

ਮਾਮਲਾ ਜੋਧਾਂ ਤੋਂ ਸਾਹਮਣੇ ਆਇਆ ਜਿਥੇ ਲੱਖਾਂ ਰੁਪਿਆ ਖ਼ਰਚ ਕਰ ਕੇ ਇੱਕ ਕੁੜੀ ਨੂੰ ਸੋਹਰੇ ਪਰਿਵਾਰ ਨੇ ਕੈਨੇਡਾ ਭੇਜਿਆ । ਓਥੇ ਜਾ ਕੇ ਜਦੋਂ ਪਤੀ ਨੂੰ ਬੁਲਾਉਣ ਦੀ ਵਾਰੀ ਆਈ ਤਾਂ ਉਸ ਨੇ ਆਪਣੇ ਪਤੀ ਨਾਲੋਂ ਨਾਤਾ ਹੀ ਤੋੜ ਦਿੱਤਾ। ਇਸ ਮਾਮਲੇ ਸਬੰਧੀ ਕੁੜੀ ਦੇ ਸਹੁਰੇ ਪਰਿਵਾਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਸ ਨੇ ਕਾਰਵਾਈ ਕਰਦੇ ਹੋਏ ਵਿਆਹ ਵਾਲੀ ਕੁੜੀ ਤੇ ਉਸਦੇ ਪਰਿਵਾਰ ਤੇ ਥਾਣਾ ਜੋਧਾਂ ਵਿਖੇ ਮੁਕੱਦਮਾ ਦਰਜ ਕਰ ਲਿਆ ।

ਇਸ ਸੰਬੰਧੀ ਪੁਲਿਸ ਨੇ ਦੱਸਿਆ ਸ਼ਿਕਾਇਤ ਦੀ ਜਾਂਚ ਦੌਰਾਨ ਦੋਸ਼ਾਂ ਦੀ ਪੁਸ਼ਟੀ ਹੋਣ ‘ਤੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੁਲਸ ਕਾਰਵਾਈ ਲਈ ਦਿੱਤੀ ਦਰਖ਼ਾਸਤ ’ਚ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਗੁਰਸੇਵਕ ਸਿੰਘ ਦਾ ਵਿਆਹ ਲਖਬੀਰ ਕੌਰ ਨਾਲ ਹੋਇਆ ਸੀ।

ਵਿਆਹ ਤੋਂ ਬਾਅਦ ਸਾਡੇ ਪਰਿਵਾਰ ਵਲੋਂ ਕੁੜੀ ਨੂੰ ਕੈਨੇਡਾ ਭੇਜਣ ਬਾਰੇ ਸੋਚਿਆ ਗਿਆ ਤੇ ਉਸ ਦਾ ਸਾਰਾ ਖ਼ਰਚਾ ਅਸੀਂ ਹੀ ਕੀਤਾ , ਪਰ ਇਸਦੇ ਬਾਵਜੂਦ ਉਸ ਵਲੋਂ ਆਪਣੇ ਪਤੀ ਗੁਰਸੇਵਕ ਸਿੰਘ ਨੂੰ ਕੈਨੇਡਾ ਨਹੀਂ ਬੁਲਾਇਆ ਗਿਆ। ਪਰਿਵਾਰ ਦਾ ਇਸ ਘਟਨਾ ਤੋਂ ਬਾਅਦ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਤੇ ਪਰਿਵਾਰ ਵਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ l

Check Also

12 ਸਾਲ ਦੀ ਉਮਰ ਚ ਬੱਚੇ ਨੇ ਕਾਲਜ ਦੀਆਂ 5 ਡਿਗਰੀਆਂ ਕੀਤੀਆਂ ਹਾਸਿਲ, US ਦੇ ਬੱਚੇ ਨੇ ਬਣਾਇਆ ਵੱਖਰਾ ਰਿਕਾਰਡ

ਆਈ ਤਾਜਾ ਵੱਡੀ ਖਬਰ  ਛੋਟੀ ਉਮਰ ਦੇ ਬੱਚੇ ਨੇ ਵੱਖਰਾ ਰਿਕਾਰਡ, ਸਿਰਫ 12 ਸਾਲ ਦੀ …