Breaking News

ਪੰਜਾਬ: ਸਕੂਲਾਂ ਦੀਆਂ ਫੀਸਾਂ ਮਾਫ ਕਰਨ ਬਾਰੇ ਆਈ ਇਹ ਵੱਡੀ ਖਬਰ

ਸਕੂਲਾਂ ਦੀਆਂ ਫੀਸਾਂ ਮਾਫ ਕਰਨ ਬਾਰੇ

ਕੋਰੋਨਾ ਵਾਇਰਸ ਦੇ ਕਰਕੇ ਹਰ ਪਾਸੇ ਹਾਹਾਕਾਰ ਮਚੀ ਪਈ ਹੈ ਜਿਸ ਕਾਰਨ ਪੰਜਾਬ ਦੇ ਸਕੂਲ ਬੰਦ ਹਨ ਅਤੇ ਬੱਚਿਆਂ ਨੂੰ ਸਕੂਲਾਂ ਦੁਆਰਾ ਔਨਲਾਈਨ ਪੜ੍ਹਾਈ ਕਰਾਈ ਜਾ ਰਹੀ ਹੈ। ਇਸ ਆਨਲਾਈਨ ਪੜ੍ਹਾਈ ਕਰਾਉਣ ਦੇ ਬਦਲੇ ਮਾਪਿਆਂ ਤੋਂ ਮੋਟੀਆਂ ਫੀਸਾਂ ਵਸੂਲੀਆਂ ਜਾ ਰਹੀਆਂ ਹਨ ਜਿਸ ਦਾ ਵਿਰੋਧ ਮਾਪੇ ਕਰ ਰਹੇ ਹਨ। ਇਸ ਬਾਬਤ ਪੰਜਾਬ ਸਰਕਾਰ ਨੇ ਵੀ ਮਾਨਜੋਗ ਅਦਾਲਤ ਨੂੰ ਬੇਨਤੀ ਕੀਤੀ ਸੀ ਕੇ ਇਹ ਫੀਸਾਂ ਬੰਦ ਕਰਾਈਆਂ ਜਾਣ ਪਰ ਅਦਾਲਤ ਦਾ ਫੈਸਲਾ ਸਕੂਲਾਂ ਦੇ ਹੱਕ ਵਿਚ ਰਿਹਾ।

ਹੁਣ ਇਹਨਾਂ ਫੀਸਾਂ ਨੂੰ ਮਾਫ ਕਰਾਉਣ ਲਈ ਕਈ ਮਾਪਿਆਂ ਨੇ ਕਮਰ ਕੱਸ ਲਈ ਹੈ। ਸੰਗਰੂਰ ਜ਼ਿਲ੍ਹੇ ’ਚ ਦਿੱਲੀ ਪਬਲਿੱਕ ਨਾਮਕ ਸਕੂਲ ਦੇ ਸਾਹਮਣੇ ਉਸੇ ਸਕੂਲ ’ਚ ਪੜ੍ਹਦੇ ਬੱਚਿਆਂ ਦੇ ਮਾਤਾ-ਪਿਤਾ ਵਲੋਂ ਧਰਨਾ ਲੱਗਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਿਆਂ ਦੇ ਮਾਤਾ-ਪਿਤਾ ਵਲੋਂ ਇਹ ਧਰਨਾ ਫੀਸਾਂ ਅਤੇ ਆਪਣੀਆਂ ਮੰਗਾਂ ਨੂੰ ਪੂਰੇ ਕਰਨ ਲਈ ਲਗਾਇਆ ਗਿਆ ਸੀ। ਇਸ ਮੌਕੇ ਉਨ੍ਹਾਂ ਪ੍ਰਦਰਸ਼ਨ ਕਰਦੇ ਹੋਏ ਸਕੂਲ ਮੈਨੇਜਮੈਂਟ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਕੂਲੀ ਫੀਸ ਵਸੂਲ ਕਰਨ ਦੇ ਮਾਮਲੇ ‘ਚ ਮਾਪਿਆਂ ਨੂੰ ਝਟਕਾ ਦਿੱਤਾ ਹੈ। ਅਦਾਲਤ ਨੇ ਸਕੂਲ ਦੇ ਹੱਕ ਵਿੱਚ ਫੈਸਲਾ ਲਿਆ ਹੈ, ਜਿਸ ਕਰਕੇ ਉਹ ਪ੍ਰਦਰਸ਼ਨ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਦੇ ਬੱਚੇ ਸਕੂਲ ਹੀ ਨਹੀਂ ਗਏ, ਤਾਂ ਫਿਰ ਉਹ ਫੀਸਾਂ ਦਾ ਭੁਗਤਾਰ ਕਿਉਂ ਕਰਨ। ਸੰਗਰੂਰ ਜ਼ਿਲੇ ਦੇ ਸਾਰੇ ਸਕੂਲਾਂ ਵਿਚ ਫੀਸਾਂ ਲਈਆਂ ਜਾ ਰਹੀਆਂ ਹਨ, ਜੋ ਗਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਸਕੂਲ ਵਾਲੇ ਉਨ੍ਹਾਂ ਨੂੰ ਫੀਸਾਂ ਦੇ ਸਬੰਧ ’ਚ ਜ਼ਿਆਦਾ ਪਰੇਸ਼ਾਨ ਕਰਨਗੇ ਤਾਂ ਉਹ ਇਸ ਸੰਘਰਸ਼ ਨੂੰ ਹੋਰ ਤੇਜ਼ ਕਰ ਦੇਣਗੇ। ਤੁਹਾਡੀ ਇਸ ਮਾਮਲੇ ਤੇ ਕੀ ਰਾਏ ਹੈ ਕਾਮੈਂਟਾਂ ਦੇ ਰਾਹੀਂ ਸਭ ਨਾਲ ਜਰੂਰ ਸਾਂਝੀ ਕਰੋ ਤਾਂ ਜੋ ਇਸ ਦੇ ਬਾਰੇ ਵਿਚ ਸਭ ਦੀ ਰਾਏ ਦਾ ਪਤਾ ਲਗ ਸਕੇ।

Check Also

93 ਸਾਲ ਦੇ ‘ਤਿੜਵਾ’ ਭਰਾਵਾਂ ਨੇ ਵਰਲਡ ਰਿਕਾਰਡ ਚ ਦਰਜ ਕਰਾਇਆ ਨਾਮ , ਦੱਸਿਆ ਲੰਬੀ ਉਮਰ ਦਾ ਰਾਜ

ਆਈ ਤਾਜਾ ਵੱਡੀ ਖਬਰ  ਪਰਮਾਤਮਾ ਹਰ ਇੱਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਕਲਾ ਭਰ …