Breaking News

ਪੰਜਾਬ: ਵਿਆਹ ਚ ਇਸ ਕਾਰਨ ਫੇਰੇ ਕਰਾਉਣ ਵਾਲੇ ਨੂੰ ਫੇਰੇ ਵਿਚੇ ਛੱਡ ਭੱਜਣਾ ਪਿਆ

ਆਈ ਤਾਜਾ ਵੱਡੀ ਖਬਰ

ਵਿਆਹ ਇਕ ਅਜਿਹਾ ਪਵਿੱਤਰ ਸ਼ਬਦ ਹੈ ਜੋ ਇਨਸਾਨਾਂ ਨੂੰ ਨਹੀਂ ਦੋ ਪਰਿਵਾਰਾਂ ਨੂੰ ਜੋੜਦਾ ਹੈ। ਇਸ ਪਵਿੱਤਰ ਬੰਧਨ ਦੇ ਨਾਲ ਹੀ ਇਨਸਾਨ ਆਪਣੀ ਜਿੰਦਗੀ ਦੀ ਨਵੀ ਸ਼ੁਰੂਆਤ ਕਰਦਾ ਹੈ।ਕਦੇ-ਕਦੇ ਇਹ ਸ਼ਬਦ ਹੀ ਸਮਾਜ ਦੇ ਵਿੱਚ ਮਜਾਕ ਦਾ ਕਾਰਨ ਬਣ ਜਾਂਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਲਾਲੜੂ ਦੇ ਪਿੰਡ ਸਾਰੰਗਪੁਰ ਵਿੱਚ ਇੱਕ ਵਿਆਹ ਵੇਲੇ ਉਸ ਸਮੇਂ ਹਫੜਾ-ਦਫੜੀ ਮਚ ਗਈ ,

ਜਦੋਂ ਫੇਰਿਆਂ ਦੇ ਸਮੇਂ ਚਾਈਲਡ ਹੈਲਪਲਾਈਨ 1098 ਦੀ ਟੀਮ ਮੌਕੇ ਤੇ ਪਹੁੰਚ ਗਈ। ਟੀਮ ਨੂੰ ਵੇਖ ਕੇ ਹੀ ਵਿਆਹ ਕਰਵਾ ਰਿਹਾ ਪੰਡਤ ਵੀ ਆਪਣਾ ਸਾਰਾ ਸਮਾਨ ਉਥੇ ਛੱਡ ਕੇ ਫਰਾਰ ਹੋ ਗਿਆ। ਟੀਮ ਨੇ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਕਿ ਨਾਬਾਲਗ ਲਾੜਾ ਲਾੜੀ ਦਾ ਵਿਆਹ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਦ ਪਰਿਵਾਰਾਂ ਨਾਲ ਗੱਲ ਕੀਤੀ ਗਈ ਤਾਂ ਉਹ ਮੂੰਹ ਲੁਕਾਉਂਦੇ ਹੋਏ ਦਿਖਾਈ ਦਿੱਤੇ। ਇਹ ਮਸਲਾ ਦੇਰ ਸ਼ਾਮ ਤੱਕ ਚੱਲਦਾ ਰਿਹਾ ਜਿਸ ਤੋਂ ਬਾਅਦ ਪੁਲਿਸ ਵੱਲੋਂ ਦੋਹਾਂ ਪਰਿਵਾਰਾਂ ਨਾਲ ਲਿਖਤੀ ਸਮਝੌਤਾ ਕੀਤਾ ਗਿਆ, ਕਿ ਉਹ ਨਾਬਾਲਗ ਬੱਚਿਆਂ ਦਾ ਵਿਆਹ ਨਾ ਕਰਵਾਉਣ, ਇਸ ਤੋਂ ਬਾਅਦ ਇਹ ਮਾਮਲਾ ਸ਼ਾਂਤ ਹੋਇਆ, ਤੇ ਸੁਲਝਾ ਲਿਆ ਗਿਆ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਸਾਰੰਗਪੁਰ ਦੀਆਂ 2 ਨਾਬਾਲਗ਼ ਕੁੜੀਆਂ ਦਾ ਵਿਆਹ ਦੋ ਨਾਬਾਲਗ ਮੁੰਡਿਆਂ ਨਾਲ ਤੈਅ ਹੋਇਆ ਸੀ। ਜੋ ਇਸੇ ਪਿੰਡ ਦੇ ਨਾਲ ਲਗਦੇ ਪਿੰਡ ਦੇ ਨਿਵਾਸੀ ਸੀ। ਐਤਵਾਰ ਨੂੰ ਇਕ ਲਾੜੇ ਦਾ ਪਰਿਵਾਰ ਬਰਾਤ ਲੈ ਕੇ ਲਾੜੀ ਦੇ ਘਰ ਪਹੁੰਚਿਆ ਸੀ, ਅਤੇ ਦੂਜੀ ਬਰਾਤ ਸੋਮਵਾਰ ਨੂੰ ਆਉਣੀ ਸੀ।ਇਸ ਸਾਰੀ ਘਟਨਾ ਬਾਰੇ ਕਿਸੇ ਨੇ ਸ਼ਿਕਾਇਤ ਕਰ ਦਿੱਤੀ। ਜਿਸ ਤੋਂ ਬਾਅਦ।

ਚਾਈਲਡ ਹੈਲਪਲਾਈਨ 1098 ਦੀ ਟੀਮ ਵਿਆਹ ਵਾਲੀ ਜਗ੍ਹਾ ਤੇ ਪਹੁੰਚ ਗਈ। ਇਸ ਸੰਸਥਾ ਦੀ ਕੋ-ਆਰਡੀਨੇਟਰ ਸ਼ੀਤਲ ਸੰਗੋਤਰਾ ਦੀ ਅਗਵਾਈ ਵਿਚ ਟੀਮ ਐਤਵਾਰ ਨੂੰ ਪਿੰਡ ਸਾਰੰਗਪੁਰ ਪਹੁੰਚ ਗਈ। ਜਿੱਥੇ ਵਿਆਹ ਦੀਆ ਰਸਮਾਂ ਚੱਲ ਰਹੀਆਂ ਸਨ।ਚਾਈਲਡ ਹੈਲਪਲਾਈਨ 1098 ਟੀਮ ਨੂੰ ਵੇਖ ਕੇ ਵਿਆਹ ਦੇ ਮੌਕੇ ਤੇ ਸਭ ਵਿੱਚ ਹਫੜਾ ਦਫੜੀ ਮਚ ਗਈ। ਲਾੜਾ ਅਤੇ ਲਾੜੀ ਦੇ ਫੇਰੇ ਕਰਵਾ ਰਿਹਾ ਪੰਡਿਤ ਵੀ ਸਭ ਕੁਝ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਇਹ ਮਾਮਲਾ ਹੰਡੇਸਰਾ ਪੁਲਸ ਤੱਕ ਪਹੁੰਚਿਆ ਹੈ। ਪਰਿਵਾਰ ਵਾਲਿਆਂ ਵੱਲੋਂ ਬੱਚਿਆਂ ਦਾ ਵਿਆਹ ਨਾ ਕਰਨ ਦਾ ਲਿਖਤੀ ਭਰੋਸਾ ਦਿੱਤਾ ਗਿਆ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …