Breaking News

ਪੰਜਾਬ: ਵਿਅਕਤੀ ਵਲੋਂ 4 ਲੋਕਾਂ ਤੋਂ ਦੁਖੀ ਹੋ ਵੀਡੀਓ ਬਣਾ ਮੌਤ ਨੂੰ ਲਾਇਆ ਗਲੇ, ਬਿਆਨ ਕੀਤਾ ਦਰਦ

ਆਈ ਤਾਜ਼ਾ ਵੱਡੀ ਖਬਰ 

ਜ਼ਿੰਦਗੀ ਵਿੱਚ ਸੁੱਖ ਅਤੇ ਦੁੱਖ ਦੋ ਅਜਿਹੇ ਪਹਿਲੂ ਹਨ ਜੋ ਹਰ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਜ਼ਰੂਰ ਆਉਂਦੇ ਹਨ । ਸੁੱਖਾਂ ਦੇ ਵੇਲੇ ਨੂੰ ਹਰ ਇੱਕ ਵਿਅਕਤੀ ਹੱਸ ਖੇਡ ਕੇ ਗੁਜ਼ਾਰ ਦਿੰਦਾ ਹੈ। ਪਰ ਜਦੋਂ ਗੱਲ ਦੁੱਖਾਂ ਦੀ ਆਉਂਦੀ ਹੈ ਤੇ ਵਿਅਕਤੀ ਲਈ ਦੁੱਖ ਸਹਿਣੇ ਔਖੇ ਹੋ ਜਾਂਦੇ ਹਨ । ਕੇਵਲ ਦੁੱਖਾਂ ਦੇ ਵੇਲੇ ਵਿਅਕਤੀ ਵੱਲੋਂ ਅਜਿਹੇ ਕਦਮ ਚੁੱਕੇ ਜਾਦੇ ਹਨ ਜੋ ਸਭ ਦੀ ਰੂਹ ਕੰਬਾ ਦਿੰਦੇ ਹਨ ਤੇ ਅਜਿਹਾ ਹੀ ਇੱਕ ਰੂਹ ਕੰਬਾਊ ਮਾਮਲਾ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਤੋਂ ਸਾਹਮਣੇ ਆਇਆ । ਜਿੱਥੇ ਇੱਕ ਵਿਅਕਤੀ ਵੱਲੋਂ ਆਪਣੇ ਜੀਵਨ ਵਿੱਚ ਚਲਦੀਆਂ ਪ੍ਰੇਸ਼ਾਨੀਆਂ ਤੇ ਲੋਕਾਂ ਕੋਲੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਗਈ ।

ਇੰਨਾ ਹੀ ਨਹੀਂ ਸਗੋਂ ਉਸ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਗਈ । ਮਾਮਲਾ ਪਟਿਆਲਾ ਦੇ ਬਾਬਾ ਦੀਪ ਸਿੰਘ ਨਗਰ ਤੋਂ ਸਾਹਮਣੇ ਆਇਆ ਹੈ । ਜਿੱਥੇ ਦੇ ਰਹਿਣ ਵਾਲੇ ਅਮਨਦੀਪ ਸਿੰਘ ਭਾਰਦਵਾਜ ਨੇ ਅਠਾਈ ਸਤੰਬਰ ਨੂੰ ਜ਼ਹਿਰੀਲੀ ਦਵਾਈ ਖਾ ਕੇ ਆਤਮਹੱਤਿਆ ਕਰ ਲਈ । ਆਤਮਹੱਤਿਆ ਤੋਂ ਪਹਿਲਾਂ ਇਸ ਵਿਅਕਤੀ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਇੱਕ ਵੀਡੀਓ ਰਿਕਾਰਡ ਕੀਤੀ ਗਈ । ਜਿਸ ਵੀਡੀਓ ਵਿਚ ਅਮਨਦੀਪ ਭਾਰਦਵਾਜ ਵੱਲੋਂ ਉਨ੍ਹਾਂ ਵਿਅਕਤੀਆਂ ਦੇ ਨਾਮ ਲੈ ਕੇ ਜਿਨ੍ਹਾਂ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ।

ਅਮਨਦੀਪ ਦੇ ਜੀਜੇ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਇਹ ਵੀਡੀਓ ਪੁਲਿਸ ਨੂੰ ਸੌਪ ਦਿੱਤੀ ਗਈ ਹੈ । ਪਰ ਇਸਦੇ ਬਾਵਜੂਦ ਵੀ ਪੁਲਸ ਵੱਲੋਂ ਚਾਰ ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ । ਉਨ੍ਹਾਂ ਦੱਸਿਆ ਕਿ ਮਨਦੀਪ ਭਾਰਦਵਾਜ ਵੱਲੋਂ ਮਰਨ ਤੋਂ ਪਹਿਲਾਂ ਸਾਰਾ ਕੁਝ ਸਪਸ਼ਟ ਕਰ ਕਰ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਪੁਲੀਸ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ।

ਸਰਬਜੀਤ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਅਮਨਦੀਪ ਭਾਰਦਵਾਜ ਨੇ ਖ਼ਾਲਸਾ ਮੁਹੱਲੇ ਵਿੱਚ ਆਪਣੇ ਸਹੁਰੇ ਪਰਿਵਾਰ ਦੇ ਘਰ ਦੇ ਬਾਹਰ ਜ਼ਹਿਰੀਲੀ ਵਸਤੂ ਖਾਧੀ ਅਤੇ ਸਹੁਰੇ ਪਰਿਵਾਰ ਉਸ ਨੂੰ ਹਸਪਤਾਲ ਵਿਚ ਛੱਡ ਕੇ ਭੱਜ ਗਏ । ਇਸ ਲਈ ਸਹੁਰੇ ਪਰਿਵਾਰ ਦੀ ਭੂਮਿਕਾ ਦੀ ਜਾਂਚ ਕਰਕੇ ਉਨ੍ਹਾਂ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਜਾਵੇ ।

Check Also

ਕਪੜਾ ਵਪਾਰੀ ਦੇ ਕਤਲ ਤੋਂ ਬਾਅਦ ਹੁਣ ਫਗਵਾੜਾ ਚ ਦੁਕਾਨਦਾਰ ਤੇ ਚਲੀ ਗੋਲੀ

ਆਈ ਤਾਜਾ ਵੱਡੀ ਖਬਰ  ਪੰਜਾਬ ਵਿੱਚ ਜਿੱਥੇ ਗੰਨ ਕਲਚਰ ਨੂੰ ਠੱਲ੍ਹ ਪਾਈ ਜਾਣ ਦੀ ਮੁਹਿੰਮ …