Breaking News

ਪੰਜਾਬ: ਵਿਅਕਤੀ ਗਿਆ ਸੀ ਮੋਟਰ ਤੇ ਕੰਮ ਕਰਨ, ਘਰ ਵਾਪਿਸ ਨਾ ਆਉਣ ਤੇ ਪਰਿਵਾਰ ਨੇ ਜਾਕੇ ਜੋ ਦੇਖਿਆ ਉੱਡ ਗਏ ਹੋਸ਼

ਆਈ ਤਾਜ਼ਾ ਵੱਡੀ ਖਬਰ 

ਸ਼ਾਂਤਮਈ ਮਾਹੌਲ ਨੂੰ ਪੰਜਾਬ ਵਿੱਚ ਸਿਰਜਣ ਵਾਸਤੇ ਸਰਕਾਰ ਵੱਲੋਂ ਜਿਥੇ ਦਿਨ-ਰਾਤ ਇਕ ਕੀਤੀ ਜਾ ਰਹੀ ਹੈ ਅਤੇ ਪੁਲਸ ਪ੍ਰਸ਼ਾਸਨ ਨੂੰ ਵੀ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਸਨ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਕੀਤਾ ਜਾ ਸਕੇ। ਉਥੇ ਹੀ ਸਰਕਾਰ ਦੇ ਅਜਿਹੇ ਫੈਸਲਿਆਂ ਦੀਆਂ ਧੱਜੀਆਂ ਸ਼ਰੇਆਮ ਹੀ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਉਡਾਈਆਂ ਜਾ ਰਹੀਆਂ ਹਨ ਜਿੱਥੇ ਉਨ੍ਹਾਂ ਵੱਲੋਂ ਕਈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿੱਥੇ ਕਈ ਲੋਕਾਂ ਦੀ ਜਾਨ ਚਲੇ ਜਾਂਦੀ ਹੈ ਕੁਝ ਲੋਕਾਂ ਵੱਲੋਂ ਲੁੱਟ-ਖੋਹ ਦੇ ਮਕਸਦ ਨਾਲ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਕੁਝ ਲੋਕਾਂ ਵੱਲੋਂ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਵੀ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।

ਹੁਣ ਇੱਥੇ ਪੰਜਾਬ ਵਿੱਚ ਮੋਟਰ ਤੇ ਗਏ ਵਿਅਕਤੀ ਦੇ ਘਰ ਵਾਪਸ ਨਾ ਆਉਣ ਤੇ ਪਰਵਾਰ ਵੱਲੋਂ ਜਾ ਕੇ ਦੇਖਣ ਦੇ ਹੋਸ਼ ਉੱਡ ਗਏ ਹਨ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲ੍ਹਾ ਲੁਧਿਆਣਾ ਦੇ ਪਾਇਲ ਦੇ ਅਧੀਨ ਆਉਂਦੇ ਪਿੰਡ ਧਮੋਟ ਕਲਾਂ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿੰਡ ਵਿੱਚ ਵਾਪਰੀ ਇਕ ਘਟਨਾ ਨੇ ਸਾਰੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਦੱਸਿਆ ਗਿਆ ਹੈ ਕਿ ਇਸ ਪਿੰਡ ਦਾ ਵਿਅਕਤੀ ਜਗਦੇਵ ਸਿੰਘ ਪੁੱਤਰ ਹਰੀ ਸਿੰਘ ਜਦੋਂ ਮੋਟਰ ਤੇ ਕੰਮ ਕਰਨ ਲਈ ਗਿਆ ਹੋਇਆ ਸੀ।

ਉੱਥੇ ਹੀ ਦੇਰ ਰਾਤ ਵਾਪਸ ਘਰ ਨਾ ਪਰਤਣ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਮੋਟਰ ਤੇ ਜਾ ਕੇ ਵੇਖਿਆ ਗਿਆ ਤਾਂ ਸਾਰੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਉਥੇ ਉਨ੍ਹਾਂ ਨੂੰ ਇਕ ਖੂਨ ਨਾਲ ਲਿੱਬੜਿਆ ਹੋਇਆ ਡੰਡਾ ਬਰਾਮਦ ਹੋਇਆ ਜਿਸ ਤੋਂ ਉਨ੍ਹਾਂ ਵੱਲੋਂ ਇਹ ਸ਼ੱਕ ਜ਼ਾਹਿਰ ਕੀਤਾ ਗਿਆ ਹੈ ਜਗਦੇਵ ਸਿੰਘ ਨਾਲ ਕੁੱਟਮਾਰ ਕੀਤੀ ਗਈ ਹੈ।

ਜਿੱਥੇ 42 ਸਾਲਾ ਜਗਦੇਵ ਸਿੰਘ ਪਸ਼ੂਆਂ ਦੇ ਚਾਰੇ ਦਾ ਇੰਤਜ਼ਾਮ ਕਰਨ ਲਈ ਮੋਟਰ ਤੇ ਗਿਆ ਸੀ ਉਥੇ ਹੀ ਮੋਟਰ ਦੀ ਕੁਝ ਦੂਰੀ ਤੋਂ ਹੀ ਅਜਿਹੇ ਨਿਸ਼ਾਨ ਮਿਲੇ ਹਨ ਜਿਸ ਤੋਂ ਸਾਬਤ ਹੋ ਰਿਹਾ ਸੀ ਕਿ ਕਿਸੇ ਵਿਅਕਤੀ ਨੂੰ ਘੜੀਸ ਕੇ ਨਦੀ ਦੇ ਪਾਣੀ ਵਿੱਚ ਸੁੱਟਿਆ ਗਿਆ ਹੈ। ਜਿਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੇ ਜਾਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Check Also

ਖੁਸ਼ੀਆਂ ਬਦਲੀਆਂ ਮਾਤਮ ਚ: ਹੱਸਦੇ ਖੇਡਦੇ ਨੌਜਵਾਨ ਮੁੰਡੇ ਹੋਈ ਮੌਤ ਤਾਂ ਸਦਮਾ ਨਾ ਸਹਾਰਦੇ ਪਿਤਾ ਨੇ ਵੀ ਤੋੜਿਆ ਦਮ

ਆਈ ਤਾਜ਼ਾ ਵੱਡੀ ਖਬਰ  ਇਹਨੀ ਦਿਨੀਂ ਜਿਥੇ ਦੇਸ਼ਾਂ ਅੰਦਰ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ …