Breaking News

ਪੰਜਾਬ : ਲਵ ਮੈਰਿਜ ਕਰਾਉਣ ਵਾਲੀ ਕੁੜੀ ਨਾਲ ਜੋ ਹੋਇਆ ਦੇਖ ਕਬੀ ਲੋਕਾਂ ਦੀ ਰੂਹ

ਆਈ ਤਾਜਾ ਵੱਡੀ ਖਬਰ

ਮਾਪੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਸਭ ਕੁਝ ਕਰਨ ਲਈ ਤਿਆਰ ਰਹਿੰਦੇ ਹਨ। ਪਰ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਕੁਝ ਕਦਮ ਜਵਾਨੀ ਵਿੱਚ ਅਜਿਹੇ ਚੁੱਕ ਲੈਂਦੀ ਹੈ। ਜਿਸ ਲਈ ਫਿਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚੇ ਕਈ ਵਾਰ ਗ਼ਲਤ ਕਦਮ ਚੁੱਕ ਲੈਂਦੇ ਹਨ।ਪਿੱਛੋਂ ਸਾਰੀ ਜ਼ਿੰਦਗੀ ਉਨ੍ਹਾਂ ਨੂੰ ਆਪਣੀ ਉਸ ਗਲਤੀ ਦਾ ਪਛਤਾਵਾ ਹੁੰਦਾ ਰਹਿੰਦਾ ਹੈ। ਲਵ ਮੈਰਿਜ਼ ਕਰਵਾਉਣਾ ਅੱਜਕਲ ਆਮ ਗੱਲ ਹੋ ਗਈ ਹੈ। ਜੇਕਰ ਫੈਸਲਾ ਸਹੀ ਹੋਵੇ ਤਾਂ ਇਨਸਾਨ ਦੀ ਜ਼ਿੰਦਗੀ ਸਵਰਗ ਬਣ ਜਾਂਦੀ ਹੈ।

ਕੁਝ ਮਾਮਲੇ ਅਜਿਹੇ ਸਾਹਮਣੇ ਆਉਂਦੇ ਹਨ, ਜਿਸ ਚ ਲਵ ਮੈਰਿਜ ਦਾ ਅੰਤ ਬਹੁਤ ਬੁਰਾ ਹੁੰਦਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲਵ ਮੈਰਿਜ ਕਰਵਾਉਣ ਵਾਲੀ ਕੁੜੀ ਨਾਲ ਜੋਂ ਵਿਆਹ ਤੋਂ ਬਾਅਦ ਹੋਇਆ, ਉਸ ਨੂੰ ਸੁਣ ਕੇ ਸਭ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 22ਸਾਲਾਂ ਸੰਦੀਪ ਕੌਰ ਨਾਂ ਦੀ ਲੜਕੀ ਨੇ ਕਰੀਬ 2 ਸਾਲ ਪਹਿਲਾਂ ਨਤੀਸ਼ ਚੌਧਰੀ ਨਾਲ ਲਵ ਮੈਰਿਜ ਕਰਵਾਈ ਸੀ। ਉਸ ਨੇ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਸੁਪਨੇ ਸੰਜੋਏ ਸਨ, ਉਸਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਸ ਨਾਲ ਅਜਿਹਾ ਵੀ ਹੋ ਸਕਦਾ ਹੈ।

ਬਨੂੜ ਅਧੀਨ ਪੈਂਦੇ ਪਿੰਡ ਫੌਜੀ ਕਲੌਨੀ ਦੀ ਸੰਦੀਪ ਕੌਰ ਨੂੰ ਪਤਾ ਹੀ ਨਹੀਂ ਸੀ ਵਿਆਹ ਤੋਂ ਪਿੱਛੋਂ ਉਸ ਦਾ ਪਤੀ ਗਿਰਗਿਟ ਦੀ ਤਰ੍ਹਾਂ ਰੰਗ ਬਦਲੇਗਾ। ਵਿਆਹ ਤੋਂ ਕੁਝ ਸਮੇਂ ਬਾਅਦ ਵੀ ਉਸ ਦੇ ਪਤੀ ਤੇ ਸਹੁਰਾ ਪਰਿਵਾਰ ਵੱਲੋਂ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਣਾ ਲੱਗਾ। ਸੰਦੀਪ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਜਾ ਕੇ ਸੰਦੀਪ ਦੇ ਸਹੁਰੇ ਪਰਿਵਾਰ ਨੂੰ ਸਮਝਾਇਆ ਕਿ ਉਸਨੂੰ ਇਸ ਤਰ੍ਹਾਂ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ।ਕੁਝ ਸਮਾਂ ਪਹਿਲਾਂ ਸੰਦੀਪ ਕੌਰ ਦੇ ਘਰ ਇੱਕ ਧੀ ਨੇ ਵੀ ਜਨਮ ਲਿਆ।

ਪਰ ਤੰਗ ਪ੍ਰੇਸ਼ਾਨ ਕਰਨ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਿਹਾ। ਸੰਦੀਪ ਕੌਰ ਦੇ ਪਤੀ ਵੱਲੋਂ ਵੀ ਆਪਣੇ ਮਾਪਿਆਂ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਸੀ। ਸੰਦੀਪ ਕੌਰ ਦੇ ਪਤੀ ਨੇ ਫੋਨ ਕਰਕੇ ਸੰਦੀਪ ਦੇ ਪਿਤਾ ਨੂੰ ਕਿਹਾ ਕਿ ਉਸ ਦੀ ਹਾਲਤ ਠੀਕ ਨਹੀਂ ਹੈ। ਜਦ ਪਿਤਾ ਤੇ ਭਰਾ ਘਰ ਪਹੁੰਚੇ ਸੰਦੀਪ ਕੌਰ ਬੇਸੁਧ ਪਈ ਸੀ। ਜਿਸ ਨੂੰ ਬਨੂੜ ਦੇ ਇੱਕ ਨਿੱਜੀ ਹਸਪਤਾਲ ਲੈ ਕੇ ਗਏ, ਜਿਥੋਂ ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਰੈਫਰ ਕਰ ਦਿੱਤਾ। ਉੱਥੇ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕਾ ਦੇ ਪਿਤਾ ਅਵਤਾਰ ਸਿੰਘ ਵਾਸੀ ਵਾਰਡ ਨੰਬਰ 1 ਬੱਸੀ ਹਵੇਲੀ ਨੇ ਦੱਸਿਆ ਹੈ ,ਕਿ ਸੰਦੀਪ ਨੇ ਸਹੁਰਿਆਂ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ।ਜਿਸਦੀ ਮ੍ਰਿਤਕਾ ਦੇ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਲਈ ਜਾਂਚ ਅਧਿਕਾਰੀ ਏ .ਐਸ. ਆਈ. ਰਾਮ ਕਿਸ਼ਨ ਨੇ ਮ੍ਰਿਤਕਾ ਦੇ ਪਤੀ ਨਤੀਸ਼ ਚੌਧਰੀ,ਸੁਹਰਾ ਜਸਵਿੰਦਰ ਚੌਧਰੀ , ਸੱਸ ਰੇਖਾ ਚੌਧਰੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਮ੍ਰਿਤਕਾ ਦੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।

Check Also

ਇਥੇ ਕੀਤੀਆਂ ਗਈਆਂ ਹੈਵਾਨੀਅਤ ਦੀਆਂ ਹੱਦਾਂ ਪਾਰ , ਗਰਭਵਤੀ ਔਰਤ ਦਾ ਕਤਲ ਕਰ ਲਾਸ਼ ਦੇ 20 ਟੁਕੜੇ ਕਰ ਬੋਰੇ ਚ ਸੁਟਿਆ

ਆਈ ਤਾਜਾ ਵੱਡੀ ਖਬਰ  ਔਰਤਾਂ ਦੇ ਨਾਲ ਅਪਰਾਧ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ। …