Breaking News

ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਇਹ ਅਲਰਟ , ਇਸ ਤਰਾਂ ਦਾ ਰਹੇਗਾ ਆਉਣ ਵਾਲੇ ਦਿਨਾਂ ਦਾ ਮੌਸਮ

ਮੌਸਮ ਦੇ ਬਾਰੇ ਵਿਚ ਮੌਸਮ ਵਿਭਾਗ ਨੇ ਤਾਜਾ ਅਪਡੇਟ ਸਾਂਝੀ ਕੀਤੀ ਹੈ ਜਿਸ ਵਿਚ ਆਉਣ ਵਾਲੇ ਦਿਨਾਂ ਦੇ ਮੌਸਮ ਦਾ ਪੂਰਾ ਹਾਲ ਬਿਆਨ ਕੀਤਾ ਗਿਆ ਹੈ।

ਪੰਜਾਬ ਵਿੱਚ ਅਸਥਾਈ ਤੌਰ ‘ਤੇ ਨਮੀ ਘਟਣੀ ਸ਼ੁਰੂ: ਭਾਂਵੇ ਸੂਬੇ ਦੇ ਪੱਛਮੀ ਜਿਲਿਆਂ ਚੋਂ ਨਮੀ ਘਟਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਆਗਾਮੀ ਇੱਕ ਹਫਤੇ ਤੱਕ ਕੋਈ ਬਰਸਾਤੀ ਗਤੀਵਿਧੀ ਦੀ ਉਮੀਦ ਨਾਮਾਤਰ ਹੈ, ਪਰ ਫਿਰ ਵੀ ਮਾਨਸੂਨ ਸੀਜ਼ਨ ਖ਼ਤਮ ਹੋ ਚੁੱਕਿਆ ਹੈ, ਕਹਿਣਾ ਜਲਦਬਾਜ਼ੀ ਹੋਵੇਗੀ। ਪੰਜਾਬ ਚ ਸਤੰਬਰ ਦੇ ਅੰਤ ਤੱਕ ਮਾਨਸੂਨ ਦੀ ਮੌਜੂਦਗੀ ਬਣੀ ਰਹਿਣ ਦੀ ਉਮੀਦ ਹੈ।

ਆਉਣ ਵਾਲੇ 7-8 ਦਿਨ ਨਾ ਸਿਰਫ ਪੰਜਾਬ ਬਲਕਿ ਪੂਰੇ ਮੁਲਕ ਚ ਮਾਨਸੂਨੀ ਹਵਾਵਾਂ ਦਾ ਪ੍ਰਭਾਵ ਘੱਟ ਰਹੇਗਾ। ਹਾਲਾਂਕਿ ਰਾਤ ਤੇ ਸਵੇਰ ਦੌਰਾਨ ਚਲਦੀ ਮੱਧਮ ਪੂਰਬੀ ਹਵਾ ਨਾਲ ਹੁੰਮਸ ਮਹਿਸੂਸ ਹੁੰਦੀ ਰਹੇਗੀ, ਪਰ ਦੁਪਹਿਰੇ ਵਗਦੀ ਪੱਛਮੀ ਹਵਾ ਨਾਲ, ਨਮੀ ਘਟਣ ਦਾ ਸਿਲਸਿਲਾ ਬਾਦਸਤੂਰ ਜਾਰੀ ਰਹੇਗਾ।

ਸਾਫ ਅਸਮਾਨ ਹੇਠ ਘਟਦੀ ਨਮੀ ਨਾਲ ਪਾਰਾ ਵਧਣਾ ਸੁਭਾਵਿਕ ਹੈ। ਪੱਛਮੀ ਜਿਲਿਆਂ ਚ ਪੂਰਬੀ ਜਿਲਿਆਂ ਦੀ ਤੁਲਨਾ ਚ ਨਮੀ ਦੀ ਮਾਤਰਾ ਘੱਟ ਹੋਣ ਕਾਰਨ ਮੌਸਮ ਕੁਝ ਹੱਦ ਤੱਕ ਸਹਿਜ ਰਹੇਗਾ। 12-13 ਸਤੰਬਰ ਤੋਂ ਪੂਰਬੀ ਹਵਾਵਾਂ ਦੇ ਅਸਰ ਨਾਲ ਫਿਰ ਸਮੁੱਚੇ ਸੂਬੇ ਚ ਨਮੀ ਵਧਣ ਦੀ ਉਮੀਦ ਹੈ। -ਜਾਰੀ ਕੀਤਾ: 5:27pm, 9 ਸਤੰਬਰ, 2020

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …