Breaking News

ਪੰਜਾਬ : ਮੋਟਰ ਤੇ ਮਿਲੀ ਇਸ ਤਰਾਂ ਮੌਤ ਦੇਖ ਪ੍ਰੀਵਾਰ ਦੇ ਉਡੇ ਹੋਸ਼ – ਇਲਾਕੇ ਚ ਪਿਆ ਸੋਗ

ਆਈ ਤਾਜ਼ਾ ਵੱਡੀ ਖਬਰ 

ਕਰੰਟ ਅਜਿਹੀ ਧਾਤ ਹੈ, ਜਿਸ ਨਾਲ ਵਿਅਕਤੀ ਨੂੰ ਅਜਿਹਾ ਝਟਕਾ ਲੱਗਦਾ ਹੈ ਕਿ ਉਸਦੀ ਮਿੰਟਾਂ ‘ਚ ਮੌਤ ਹੋ ਜਾਂਦੀ ਹੈ।  ਇਸ ਨਾਲ ਵਿਅਕਤੀ ਦੇ ਸਾਹ ਸੁੱਕ ਜਾਂਦੇ ਨੇ। ਪਲ ਕੁ ਦੇ ਝਟਕੇ ਨਾਲ ਵਿਅਕਤੀ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਦਾ ਏ। ਦੇਖਦਿਆਂ ਹੀ ਦੇਖਦਿਆਂ ਅਜਿਹੇ ਝਟਕਿਆਂ ਨਾਲ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ ਨੇ। ਉਥੇ ਹੀ ਅਜਿਹੀਆਂ ਆਉਂਦੀਆਂ ਖ਼ਬਰਾਂ ਦਿਲਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ। ਅਜਿਹੀ ਹੀ ਦੁਖਦਾਇਕ ਖ਼ਬਰ ਮਲੋਟ ਤੋਂ ਸਾਹਮਣੇ ਆਈ ਹੈ।ਜਿਸ ਨਾਲ ਚਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ, ਉਥੇ ਹੀ ਪਰਿਵਾਰ ਦਾ ਰੋ-ਰੋ ਬੂਰਾ ਹਾਲ ਹੈ। ਦਰਅਸਲ ਮਲੋਟ ਨਿਵਾਸੀ ਸਤੀਸ਼ ਚਾਨਣਾ ਨਾਮਕ 50 ਸਾਲਾ ਵਿਅਕਤੀ ਦੀ ਬਿਜਲੀ ਦੀ ਮੋਟਰ ਦਾ ਕਰੰਟ ਲੱਗਿਆ ਹੈ।

ਇਸ ਕਰੰਟ ਦੇ ਲੱਗਣ ਕਾਰਨ ਸਤੀਸ਼ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸਤੀਸ਼ ਨੇ ਪਿੰਡ ਤਰਮਾਲਾ ਵਿਖੇ ਮੱਛੀ ਫਾਰਮ ਠੇਕੇ ‘ਤੇ ਲਿਆ ਹੋਇਆ ਹੈ, ਜਿੱਥੋਂ ਉਸਦੇ ਕਰਮਚਾਰੀ ਦਾ ਫੋਨ ਆਇਆ ਕਿ ਫਾਰਮ ‘ਤੇ ਪਾਣੀ ਵਾਲੀ ਮੋਟਰ ਖ਼ਰਾਬ ਹੋ ਗਈ ਹੈ। ਜਿਸ ਤੋਂ ਬਾਅਦ ਉਹ ਮਲੋਟ ਤੋਂ ਤਰਮਾਲਾ ਸਥਿਤ ਆਪਣੇ ਮੱਛੀ ਫਾਰਮ ‘ਤੇ ਪਹੁੰਚ ਗਿਆ। ਇਸ ਤੋਂ ਬਾਅਦ ਸਤੀਸ਼ ਜਦੋਂ ਮੋਟਰ ਚੈੱਕ ਕਰਨ ਲੱਗਾ ਤਾਂ ਮੋਟਰ ‘ਚੋਂ ਉਸਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ। ਜਿਸ ਤੋਂ ਬਾਅਦ ਚਾਰੇ ਪਾਸੇ ਹਲਚਲ ਮਚ ਗਈ।

ਸਤੀਸ਼ ਦੇ ਕਰੰਟ ਲੱਗਣ ਤੋਂ ਬਾਅਦ ਲੋਕਾਂ ਵੱਲੋਂ ਉਸਨੂੰ ਮਲੋਟ ਵਿਖੇ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ। ਉਥੇ ਹੀ ਇਸ ਦੁਖਦਾਇਕ ਖ਼ਬਰ ਵਿਚਾਲੇ ਮ੍ਰਿਤਕ ਸਤੀਸ਼ ਪਿੱਛੇ ਦੋ ਬੱਚਿਆਂ ਨੂੰ ਛੱਡ ਗਿਆ ਹੈ, ਜਿਨ੍ਹਾਂ ਵਲੋਂ ਆਪਣੇ ਪਿਤਾ ਦੇ ਜਾਣ ਨਾਲ ਹੰਝੂ ਨਹੀਂ ਸੰਭਾਲੇ ਜਾ ਰਹੇ, ਤੇ ਰੋ-ਰੋ ਬੂਰਾ ਹਾਲ ਹੋਇਆ ਪਿਆ ਹੈ। ਇਸਦੇ ਨਾਲ ਹੀ ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ 174 ਤਹਿਤ ਕਾਰਵਾਈ ਕੀਤੀ ਗਈ। ਨਾਲ ਹੀ ਪੁਲਿਸ ਵਲੋਂ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

ਹਾਲਾਂਕਿ ਇਹ ਪਹਿਲਾ ਮਾਮਲਾ ਨਹੀਂ ਹੈ, ਅਜਿਹੇ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ‘ਚ ਕਰੰਟ ਲੱਗਣ ਨਾਲ ਵਿਅਕਤੀ ਆਪਣੀ ਜਾਨ ਤੋਂ ਹੱਥ ਧੋ ਬੈਠਦਾ ਹੈ। ਤੇ ਹਮੇਸ਼ਾ ਲਈ ਦੁਨੀਆਂ ਤੋਂ ਰੁਖਸਤ ਹੋ ਜਾਂਦਾ ਹੈ। ਤੇ ਪਰਿਵਾਰ ਨੂੰ ਪਿੱਛੇ ਤੜਫਣ ਲਈ ਛੱਡ ਦਿੰਦੇ ਨੇ।

Check Also

ਕਿਸਾਨਾਂ ਨੇ ਹੁਣ ਖੇਡ ਤਾ ਇਹ ਵੱਡਾ ਦਾਅ ਮੋਦੀ ਸਰਕਾਰ ਪੈ ਗਈ ਸੋਚਾਂ ਚ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ  ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ …