Breaking News

ਪੰਜਾਬ ਪੁਲਿਸ ਦੀ ਫੀਮੇਲ ਡੋਗ ਨੇ ਕੈਂਸਰ ਦੀ ਜੰਗ ਜਿੱਤ ਕੇ ਫਿਰ ਕੀਤੀ ਡਿਊਟੀ ਜੁਆਇਨ,ਡਰੱਗਸ ਲੱਭਣ ਚ ਹੈ ਮਾਹਿਰ

ਆਈ ਤਾਜਾ ਵੱਡੀ ਖਬਰ 

ਪੰਜਾਬ ਭਰ ‘ਚ ਕੈਂਸਰ ਦੀ ਬਿਮਾਰੀ ਲਗਾਤਾਰ ਆਪਣੇ ਪੈਰ ਪਸਾਰ ਰਹੀ ਹੈ l ਕੈਂਸਰ ਦੀ ਬਿਮਾਰੀ ਕਾਰਨ ਹੁਣ ਤੱਕ ਕਈ ਲੋਕਾਂ ਨੇ ਆਪਣੀ ਜਾਨ ਗੁਆ ਲਈ ਤੇ ਹਾਲੇ ਵੀ ਕਈ ਲੋਕ ਇਸ ਬਿਮਾਰੀ ਨਾਲ ਜੰਗ ਲੜਦੇ ਪਏ ਨੇ , ਦੂਜੇ ਪਾਸੇ ਬਹੁਤ ਸਾਰੇ ਲੋਕ ਇਸ ਬਿਮਾਰੀ ਨੂੰ ਮਾਤ ਪਾ ਕੇ ਅੱਗੇ ਵਧਦੇ ਪਏ ਨੇ , ਦੂਜੇ ਪਾਸੇ ਜਾਨਵਰ ਵੀ ਇਸ ਬਿਮਾਰੀ ਦੀ ਲਪੇਟ ਚ ਆਉਣ ਤੋਂ ਬਾਅਦ ਇਸਨੂੰ ਮਾਤ ਦੇਂਦੇ ਪਏ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ ਕਿ ਪੰਜਾਬ ਪੁਲਿਸ ਦੀ ਫੀਮੇਲ ਡੋਗ ਨੇ ਕੈਂਸਰ ਦੀ ਜੰਗ ਜਿੱਤ ਕੇ ਫਿਰ ਡਿਊਟੀ ਜੁਆਇਨ ਕਰ ਲਈ ਹੈ ।

ਪੰਜਾਬ ਦੇ ਜਿਲ੍ਹਾ ਫਰੀਦਕੋਟ ਦੇ ਕੈਨਾਈਨ ਦਸਤੇ ‘ਚ ਸ਼ਾਮਲ ਸਿਮੀ ਨਾਂ ਦੀ ਫੀਮੇਲ ਲੈਬਰਾਡੋਰ ਕੈਂਸਰ ਵਰਗੀ ਖਤਰਨਾਕ ਬੀਮਾਰੀ ਤੋਂ ਲੰਬੇ ਸਮੇਂ ਤੋਂ ਪੀੜਤ ਸੀ, ਜਿਸ ਕਾਰਨ ਉਹ ਕਾਫੀ ਬਿਮਾਰ ਸੀ , ਪਰ ਹੁਣ ਉਹ ਬਿਲਕੁਲ ਠੀਕ ਹੈ ਤੇ ਡਿਊਟੀ ‘ਤੇ ਆ ਗਈ ਹੈ। ਦਸਦਿਆਂ ਪੁਲਿਸ ਵਿਭਾਗ ਚ ਸਿਮੀ ਪਿਛਲੇ ਕਈ ਸਾਲਾਂ ਤੋਂ ਸੇਵਾਵਾਂ ਦੇ ਰਹੀ ਹੈ। ਉਹ ਵੀਵੀਆਈਪੀ ਮੂਵਮੈਂਟ, ਸੁਰੱਖਿਆ ਅਲਰਟ ਤੇ ਸਰਚ ਆਪ੍ਰੇਸ਼ਨ ਦੌਰਾਨ ਫਰੀਦਕੋਟ ਹੀ ਨਹੀਂ ਸਗੋਂ ਆਸ-ਪਾਸ ਦੇ ਜ਼ਿਲ੍ਹਿਆਂ ਵਿਚ ਵੀ ਆਪਣੀ ਸੇਵਾ ਦੇ ਚੁੱਕੀ ਹੈ।

ਜਿਸ ਕਾਰਨ ਉਸਦੀ ਕਈ ਵਾਰ ਕਾਫੀ ਸ਼ਲਾਂਘਾ ਵੀ ਕੀਤੀ ਜਾਂਦੀ ਹੈ , ਓਥੇ ਹੀ ਸਿਮੀ ਨੂੰ ਲੈ ਕੇ ਫਰੀਦਕੋਟ ਦੇ ਐੱਸਐੱਸਪੀ ਵਲੋਂ ਦੱਸਿਆ ਗਿਆ ਕਿ ਸੁਭਾਅ ਤੋਂ ਜਿੰਨੀ ਸਿਮੀ ਫ੍ਰੈਂਡਲੀ ਹੈ, ਓਨੀ ਹੀ ਆਪਣੇ ਕੰਮਾਂ ਪ੍ਰਤੀ ਗੰਭੀਰ ਹੈ। ਸਿਮੀ ਨੂੰ ਸਖਤ ਟ੍ਰੇਨਿੰਗ ਮਿਲੀ , ਜਿਸ ਕਾਰਨ ਉਹ ਡਰੱਗਸ ਤੇ ਸ਼ੱਕੀ ਚੀਜ਼ਾਂ ਨੂੰ ਲੱਭ ਲੈਂਦੀ ਹੈ।

ਉਸ ਦੇ ਖਾਣ-ਪੀਣ ਦਾ ਪੂਰਾ ਪ੍ਰਬੰਧ ਪੁਲਿਸ ਵਿਭਾਗ ਵੱਲੋਂ ਕੀਤਾ ਜਾਂਦਾ ਹੈ। ਉਸ ਦੀ ਕੈਂਸਰ ਦੀ ਬੀਮਾਰੀ ਦਾ ਇਲਾਜ ਫਰੀਦਕੋਟ ਤੋਂ ਚੰਡੀਗੜ੍ਹ ਤੱਕ ਕਰਵਾਇਆ ਗਿਆ। ਪਰ ਹੁਣ ਉਹ ਕੈਂਸਰ ਦੀ ਖ਼ਤਰਨਾਕ ਬਿਮਾਰੀ ਨੂੰ ਮਾਤ ਦੇ ਕੇ ਦੁਬਾਰਾ ਆਪਣੀ ਡਿਊਟੀ ‘ਤੇ ਪਰਤ ਚੁੱਕੀ ਹੈ l ਜਿਸ ਕਾਰਨ ਹੁਣ ਪੁਲਿਸ ਥਾਣੇ ਚ ਸਾਰੇ ਮੁਲਾਜ਼ਮ ਖੁਸ਼ ਨਜ਼ਰ ਆ ਰਹੇ ਹਨ l

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …