Breaking News

ਪੰਜਾਬ : ਪਤੀ ਤੋਂ ਤੰਗ ਆ ਵਿਆਹੁਤਾ ਕੁੜੀ ਵਲੋਂ ਚੁਕਿਆ ਖੌਫਨਾਕ ਕਦਮ , ਡੇਢ ਸਾਲਾਂ ਬੱਚੀ ਦੀ ਸੀ ਮਾਂ

ਆਈ ਤਾਜਾ ਵੱਡੀ ਖਬਰ 

ਬੇਸ਼ੱਕ ਅੱਜ ਸਾਡੇ ਸਮਾਜ ਦੀਆਂ ਧੀਆਂ ਨੇ ਹਰ ਖੇਤਰ ਦੇ ਵਿੱਚ ਤਰੱਕੀ ਕਰ ਲਈ ਹੈ। ਵਿਗਿਆਨ ਦੇ ਖੇਤਰ ਤੋਂ ਲੈ ਕੇ ਚੰਨ ਤੱਕ ਸਾਡੀਆਂ ਧੀਆਂ ਨੇ ਪਹੁੰਚ ਕਰ ਲਈ ਹੈ l ਪਰ ਇਸ ਦੇ ਬਾਵਜੂਦ ਵੀ ਅੱਜ ਸਾਡੀਆਂ ਧੀਆਂ ਦਾਜ ਦੀ ਬਲੀ ਚੜਦੀਆਂ ਹਨ ਤੇ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਇਸੇ ਵਿਚਾਲੇ ਹੁਣ ਪੰਜਾਬ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਜਿਸ ਨੇ ਸਭ ਨੂੰ ਹੀ ਹੈਰਾਨ ਕਰਕੇ ਰੱਖ ਦਿੱਤਾ l ਦਰਅਸਲ ਪਤੀ ਤੋਂ ਤੰਗ ਆਈ ਪਤਨੀ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ, ਜਿਸ ਕਾਰਨ ਹੁਣ ਪੂਰਾ ਦਾ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ। ਮਾਮਲਾ ਬਰਨਾਲਾ ਦੇ ਪਿੰਡ ਹੰਢਿਆਇਆ ਤੋਂ ਸਾਹਮਣੇ ਆਇਆ l

ਜਿਥੇ ਇਕ ਪਤਨੀ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਮੌਤ ਪਿੱਛੇ ਦੀ ਵਜਹਾ ਸੁਣ ਕੇ ਸਾਰੇ ਹੀ ਲੋਕ ਹੈਰਾਨ ਹਨ। ਉਥੇ ਹੀ ਮ੍ਰਿਤਕ ਦੀ ਪਛਾਣ ਸੁਰਜੀਤ ਕੌਰ, ਉਮਰ 28 ਸਾਲ ਵਜੋਂ ਹੋਈ ਹੈ।ਮਿਲੀ ਜਾਣਕਾਰੀ ਮੁਤਾਬਕ ਸੁਰਜੀਤ ਕੌਰ ਪਤੀ ਦੀ ਕੁੱਟਮਾਰ ਤੋਂ ਪ੍ਰੇਸ਼ਾਨ ਸੀ। ਇਸ ਲਈ ਉਸ ਨੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸਿਆ ਜਾਂ ਰਿਹਾ ਹੈ ਕਿ ਅਜੇ ਉਸ ਦੇ ਵਿਆਹ ਨੂੰ ਜ਼ਿਆਦਾ ਸਮਾਂ ਵੀ ਨਹੀਂ ਹੋਇਆ ਸੀ ਤੇ ਪਤੀ ਉਸ ਨਾਲ ਅਕਸਰ ਕੁੱਟਮਾਰ ਕਰਦਾ ਸੀ, ਜਿਸ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦੀ ਸੀ l

ਸੁਰਜੀਤ ਕੌਰ ਦੀ ਮੌਤ ਨਾਲ ਡੇਢ ਸਾਲ ਦੀ ਛੋਟੀ ਬੱਚੀ ਦੇ ਸਿਰ ਤੋਂ ਮਾਂ ਦਾ ਸਾਇਆ ਉਠ ਗਿਆ ਹੈ, ਬੱਚਾ ਜਿਸ ਤਰੀਕੇ ਦੇ ਨਾਲ ਰੋ ਰਿਹਾ ਸੀ ਉਸ ਦੀ ਹਾਲਤ ਨਹੀਂ ਵੇਖੀ ਜਾ ਰਹੀ ਸੀ । ਉਧਰ ਔਰਤ ਦੇ ਪਰਿਵਾਰ ਵਾਲਿਆਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ।

ਉੱਥੇ ਕੀ ਇਸ ਘਟਨਾਕ੍ਰਮ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਨੇ 306 ਆਈ.ਪੀ.ਸੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ । ਪੁਲਿਸ ਵੱਲੋਂ ਦੋਸ਼ੀ ਦੀ ਗ੍ਰਿਫਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਹੁਣ ਪੀੜਿਤ ਪਰਿਵਾਰ ਵੱਲੋਂ ਰੋ ਰੋ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ l

Check Also

ਪੰਜਾਬ ਚ ਸੁਨਿਆਰੇ ਦੀ ਦੁਕਾਨ ਚ ਪਿਆ ਡਾਕਾ , ਲੱਖਾਂ ਰੁਪਏ ਤੇ ਗਹਿਣੇ ਲੈ ਹੋਏ ਫਰਾਰ

ਆਈ ਤਾਜਾ ਵੱਡੀ ਖਬਰ  ਪੰਜਾਬ ਵਿੱਚ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ …