Breaking News

ਪੰਜਾਬ: ਪਤਨੀ ਅਤੇ ਬੱਚਿਆਂ ਨੂੰ ਮਿਲਣ ਆਏ ਨਸ਼ੇੜੀ ਨੇ ਕੀਤਾ ਖੌਫਨਾਕ ਕਾਂਡ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਨਸ਼ਾ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਤੇ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ । ਸਮੇਂ ਸਮੇਂ ਤੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਵੱਖ ਵੱਖ ਮੁਹਿੰਮਾਂ ਚਲਾ ਕੇ ਨਸ਼ੇ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਨਸ਼ਾ ਕਰਨ ਵਾਲੇ ਵਿਅਕਤੀ ਵੱਲੋਂ ਨਸ਼ੇ ਦੀ ਹਾਲਤ ਵਿੱਚ ਕੁਝ ਅਜਿਹੀਆਂ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਕਾਰਨ ਸਮਾਜ ਦਾ ਮਾਹੌਲ ਵਿਗੜਨਾ ਸ਼ੁਰੂ ਹੋ ਜਾਂਦਾ ਹੈ । ਪਰ ਕਈ ਵਾਰ ਨਸ਼ੇ ਦੀ ਹਾਲਤ ਵਿੱਚ ਨਸ਼ੇਡ਼ੀਆਂ ਵਲੋਂ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਵੇਖ ਕੇ ਰੂਹ ਕੰਬ ਉੱਠਦੀ ਹੈ ।

ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਜ਼ਿਲ੍ਹਾ ਲੁਧਿਆਣੇ ਤੋਂ ਸਾਹਮਣੇ ਆਇਆ, ਜਿਥੇ ਇਕ ਨਸ਼ੇੜੀ ਪਤੀ ਵੱਲੋਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਅਜਿਹਾ ਕਾਂਡ ਕੀਤਾ ਗਿਆ ਜਿਸਦੇ ਚਰਚੇ ਸਾਰੇ ਪਾਸੇ ਤੇਜ਼ੀ ਨਾਲ ਛਿੜ ਚੁੱਕੇ ਹਨ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਲੁਧਿਆਣਾ ਦੇ ਤੇਤੀ ਫੁੱਟ ਰੋਡ ਤੇ ਮੱਛੀ ਤਲਾਅ ਦੇ ਸਾਹਮਣੇ ਸਥਿਤ ਧਾਲੀ ਮਾਰਕੀਟ ਵਿਚ ਆਪਣੀ ਪਤਨੀ ਨੂੰ ਮਿਲਣ ਆਏ ਇਕ ਪਤੀ ਨੇ ਖੁਦਕੁਸ਼ੀ ਕਰ ਲਈ ਅਤੇ ਪਤੀ ਪਤਨੀ ਤੋਂ ਅਲੱਗ ਕਿਰਾਏ ਤੇ ਰਹਿੰਦਾ ਸੀ । ਉਹ ਕਈ ਦਿਨਾਂ ਬਾਅਦ ਪਤਨੀ ਅਤੇ ਬੱਚਿਆਂ ਨੂੰ ਮਿਲਣ ਲਈ ਜਦੋਂ ਘਰ ਆਇਆ ਉਸੇ ਸਮੇਂ ਉਸ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ।

ਉਥੇ ਹੀ ਮ੍ਰਿਤਕ ਦੀ ਪਛਾਣ ਅਮਰ ਨਾਥ ਵਜੋਂ ਹੋਈ ਹੈ । ਉਸ ਦੀ ਪਤਨੀ ਉਰਮਿਲਾ ਨੇ ਇਸ ਬਾਬਤ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਪਤੀ ਅਮਰਨਾਥ ਦੇਰ ਸ਼ਾਮ ਉਸ ਕੋਲ ਆਇਆ ਸੀ ਅਤੇ ਸ਼ਰਾਬ ਪੀ ਕੇ ਵੱਛਿਆਂ ਅਤੇ ਉਸ ਨਾਲ ਉਸ ਵੱਲੋਂ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ । ਪਰ ਕੁਝ ਸਮੇਂ ਬਾਅਦ ਉਹ ਘਰ ਦੇ ਬਾਹਰ ਸੌਂ ਗਿਆ ਅਤੇ ਰਾਤ ਬਾਰਾਂ ਵਜੇ ਉਸਦੀ ਲੜਕੀ ਰੰਜਨਾ ਜਦੋਂ ਬਾਥਰੂਮ ਕਰਨ ਲਈ ਉੱਠੀ ਤਾਂ ਉਸ ਨੇ ਦੇਖਿਆ ਕਿ ਅਮਰਨਾਥ ਦੀ ਲਾਸ਼ ਡਿਸ਼ ਐਂਟੀਨਾ ਉੱਪਰ ਲਟਕ ਰਹੀ ਸੀ ਅਤੇ ਨੇੜੇ ਹੀ ਉਸ ਦੀ ਕੁਰਸੀ ਪਈ ਸੀ ।

ਸੂਚਨਾ ਮਿਲਦੇ ਸਾਰ ਪੁਲੀਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ । ਜਿਨ੍ਹਾਂ ਦੇ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ । ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਅਮਰਨਾਥ ਨੇ ਖੁਦਕੁਸ਼ੀ ਕਰਨ ਲਈ ਆਪਣੀ ਪਤਨੀ ਦੀ ਸਾੜ੍ਹੀ ਦੀ ਵਰਤੋਂ ਕੀਤੀ ਸੀ । ਹੁਣ ਪੁਲੀਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ ਤੇ ਉਨ੍ਹਾਂ ਵੱਲੋਂ ਇਸ ਮਾਮਲੇ ਸਬੰਧੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ।

Check Also

ਖੁਸ਼ੀਆਂ ਬਦਲੀਆਂ ਮਾਤਮ ਚ: ਹੱਸਦੇ ਖੇਡਦੇ ਨੌਜਵਾਨ ਮੁੰਡੇ ਹੋਈ ਮੌਤ ਤਾਂ ਸਦਮਾ ਨਾ ਸਹਾਰਦੇ ਪਿਤਾ ਨੇ ਵੀ ਤੋੜਿਆ ਦਮ

ਆਈ ਤਾਜ਼ਾ ਵੱਡੀ ਖਬਰ  ਇਹਨੀ ਦਿਨੀਂ ਜਿਥੇ ਦੇਸ਼ਾਂ ਅੰਦਰ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ …