Breaking News

ਪੰਜਾਬ: ਧੀ ਦੇ ਵਿਆਹ ਦਾ ਕਹਿ ਕੇ ਮੰਗਵਾਇਆ 3 ਲੱਖ ਦਾ ਟੈਂਟ ,ਰਾਤੋ ਰਾਤ ਲੈ ਹੋ ਗਿਆ ਫਰਾਰ

ਆਈ ਤਾਜਾ ਵੱਡੀ ਖਬਰ

ਠੱਗੀਆਂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ, ਕਿ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨਾਲ ਠੱਗੀ ਮਾਰੀ ਜਾ ਰਹੀ ਹੈ। ਬਹੁਤ ਸਾਰੇ ਭੋਲੇ ਭਾਲੇ ਲੋਕ ਇਸ ਤਰ੍ਹਾਂ ਦੀਆਂ ਠੱਗੀਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਇਸ ਤਰਾਂ ਦੇ ਮਾਮਲੇ ਆਏ ਦਿਨ ਹੀ ਚਰਚਾ ਵਿਚ ਰਹਿੰਦੇ ਹਨ, ਕਿ ਨੌਸਰਬਾਜ਼ ਨੇ ਕਿਸੇ ਨਾਲ ਪੈਸੇ ਦੀ ਠੱਗੀ ਮਾਰੀ ਹੈ, ਜਾਂ ਬਿਜਨਸ ਦੇ ਮਾਮਲੇ ਚ ,ਜਾਂ ਬੈਂਕ ਘਪਲੇ ਨੂੰ ਲੈ ਕੇ । ਅਜਿਹੇ ਅਨੇਕਾਂ ਹੀ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ। ਪਰ ਇਸ ਵਾਰ ਜੋ ਘਟਨਾ ਠੱਗਾਂ ਵੱਲੋਂ ਕੀਤੀ ਗਈ ਹੈ, ਉਸ ਨੂੰ ਸੁਣ ਕੇ ਤੁਹਾਨੂੰ ਵੀ ਵਿਸ਼ਵਾਸ ਨਹੀਂ ਹੋਵੇਗਾ।

ਠੱਗਾ ਵੱਲੋਂ ਠੱਗੀ ਦੀ ਇਕ ਘਟਨਾ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਲੰਗੜੋਆ ਤੋਂ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਟੈਂਟ ਹਾਊਸ ਵਾਲੇ ਨੇ ਦੱਸਿਆ ਕਿ ਇੱਥੇ ਟੈਂਟ ਹਾਊਸ ਤੋਂ ਵਿਆਹ ਲਈ ਸਮਾਨ ਮੰਗਵਾਇਆ ਸੀ। ਇਹ ਟੈਂਟ ਦੀ ਬੁਕਿੰਗ ਦੀ ਸਾਰੀ ਗੱਲ ਸੱਤ ਹਜ਼ਾਰ ਰੁਪਏ ਵਿੱਚ ਫਾਈਨਲ ਹੋਈ ਸੀ। ਟੈਂਟ ਹਾਉਸ ਦੇ ਮਾਲਕ ਦੀਪਕ ਕੁਮਾਰ ਨੇ ਦੱਸਿਆ ਕਿ ਕਰੀਬ ਇੱਕ ਹਫਤਾ ਪਹਿਲਾਂ ਟੈਟ ਹਾਊਸ ਉੱਤੇ ਇੱਕ ਵਿਅਕਤੀ ਆਇਆ ਸੀ।

ਜਿਸ ਨੇ ਆਖਿਆ ਸੀ ਕਿ ਉਨ੍ਹਾਂ ਦੀ ਧੀ ਦਾ 11 ਅਕਤੂਬਰ ਨੂੰ ਵਿਆਹ ਹੈ। ਇਸ ਤੋਂ ਬਾਅਦ ਜਦੋਂ ਉਸ ਵਿਅਕਤੀ ਦੇ ਦੱਸੇ ਹੋਏ ਸਥਾਨ ਤੇ ਟੈਂਟ ਦਾ ਨਵਾਂ ਖਰੀਦਿਆ ਹੋਇਆ ਸਾਮਾਨ ਭੇਜ ਦਿੱਤਾ ਗਿਆ ਤਾਂ, ਅਗਲੇ ਦਿਨ 11 ਅਕਤੂਬਰ ਨੂੰ ਵਿਆਹ ਵਾਲੇ ਦਿਨ ਸਵੇਰ ਨੂੰ ਉਕਤ ਅਸਥਾਨ ਤੇ ਵੇਟਰ ਮੌਕੇ ਤੇ ਪੁੱਜੇ ਤਾਂ, ਸਭ ਕੁਝ ਵੇਖ ਕੇ ਹੈਰਾਨ ਰਹਿ ਗਏ। ਉੱਥੇ ਨਾ ਹੀ ਕੋਈ ਵਿਆਹ ਸੀ, ਨਾ ਟੈਂਟ ਦਾ ਸਾਮਾਨ ਤੇ ,ਨਾ ਹੀ ਉਹ ਨੌਸਰਬਾਜ਼ ਜਿਸ ਨੇ ਵਿਆਹ ਲਈ ਸਾਰਾ ਟੈਂਟ ਦਾ ਸਮਾਨ ਮੰਗਵਾਇਆ ਸੀ।

ਇਸ ਘਟਨਾ ਨੂੰ ਸੁਣ ਕੇ ਦੁਕਾਨਦਾਰ ਹੈਰਾਨ ਰਹਿ ਗਿਆ, ਜਦੋਂ ਉਸ ਨੇ ਮੌਕੇ ਤੇ ਜਾ ਕੇ ਲੋਕਾਂ ਤੋਂ ਪੁੱਛ-ਪੜਤਾਲ ਕੀਤੀ , ਤਾਂ ਪਤਾ ਚੱਲਿਆ ਕਿ ਨਾ ਤਾਂ ਇੱਥੇ ਕੋਈ ਵਿਆਹ ਸਮਾਰੋਹ ਹੈ ,ਤੇ ਨਾ ਹੀ ਇਸ ਨਾਮ ਦਾ ਕੋਈ ਵਿਅਕਤੀ ਇਸ ਇਲਾਕੇ ਵਿੱਚ ਰਹਿੰਦਾ ਹੈ। ਜਿਸ ਤੋਂ ਬਾਅਦ ਦੁਕਾਨਦਾਰ ਦੇ ਹੋਸ਼ ਹੀ ਉੱਡ ਗਏ,ਕਿਉਂਕਿ ਉਸ ਦੇ ਟੈਂਟ ਦੀ ਕੀਮਤ ਕਰੀਬ ਢਾਈ ਤੋਂ 3 ਲੱਖ ਰੁਪਏ ਦੱਸੀ ਜਾ ਰਹੀ ਹੈ। ਜੋ ਇਹ ਸਾਰਾ ਸਮਾਨ ਲੈ ਕੇ ਉਹ ਨੌਸਰਬਾਜ ਫਰਾਰ ਹੋ ਗਿਆ ਹੈ। ਇਸ ਸਾਰੀ ਘਟਨਾ ਸਬੰਧੀ ਦੁਕਾਨਦਾਰ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …