Breaking News

ਪੰਜਾਬ ਦੇ ਮੌਸਮ ਬਾਰੇ ਜਾਰੀ ਇਹ ਤਾਜਾ ਜਾਣਕਾਰੀ

ਮੌਸਮ ਬਾਰੇ ਜਾਰੀ ਇਹ ਤਾਜਾ ਜਾਣਕਾਰੀ

ਪਿਛਲੇ ਕੁਝ ਦਿਨ ਪੰਜਾਬ ਚ ਬਾਰਿਸ਼ ਕਈ ਇਲਾਕਿਆਂ ਵਿਚ ਤਾ ਚੰਗੀ ਤਰਾਂ ਪੈ ਗਈ ਪਰ ਜਿਆਦਾਤਰ ਇਲਾਕੇ ਇਸਵਾਰ ਸੁੱਕੇ ਹੀ ਰਹਿ ਗਏ। 20 ਸਤੰਬਰ ਨੂੰ ਮੌਨਸੂਨ ਖਤਮ ਹੋ ਰਹੀ ਹੈ। ਪਰ ਇਸ ਵਾਰ ਸਤੰਬਰ ਮਹੀਨੇ ਏਨੀ ਵਧੀਆ ਬਾਰਿਸ਼ ਪੰਜਾਬ ਵਿਚ ਨਹੀ ਪਈ।

ਪੰਜਾਬ ਵਿਚ ਮਾਨਸੂਨ ਦੇ 6 ਦਿਨ ਹੀ ਬਾਕੀ ਰਹਿ ਗਏ ਹਨ ਮਾਨਸੂਨ ਵਿਦਾਇਗੀ ਦੀ ਆਮ ਮਿਤੀ 20 ਸਤੰਬਰ ਹੈ ਪਰ ਇਸ ਵਾਰ ਸਤੰਬਰ ਵਿਚ ਮਾਨਸੂਨ ਦੀ ਚੰਗੀ ਬਾਰਿਸ਼ ਨਹੀਂ ਹੋ ਸਕੀ ਹੈ। ਸਤੰਬਰ ਵਿਚ 13 ਤਾਰੀਖ ਦੀ ਸਵੇਰ ਤਕ 21.8 ਐੱਮ. ਐੱਸ. ਮੀਂਹ ਹੀ ਰਿਕਾਰਡ ਹੋਇਆ ਹੈ ਜਦਕਿ 48.2 ਐੱਮ.ਐੱਮ. ਹੋਣਾ ਚਾਹੀਦਾ ਸੀ। ਉਥੇ ਹੀ ਓਵਰਆਲ 1 ਜੂਨ ਤੋਂ 13 ਸਤੰਬਰ ਦੀ ਸਵੇਰ ਤੱਕ 387 ਐੱਮ. ਐੱਸ. ਮੀਂਹ ਪਿਆ ਹੈ ਜਦਕਿ 434.8 ਪੈਣਾ ਚਾਹੀਦਾ ਸੀ। ਮਤਲਬ ਸਾਧਾਰਣ ਤੋਂ 11% ਮੀਂਹ ਘੱਟ ਪਿਆ ਹੈ।

8 ਜ਼ਿਲ੍ਹਿਆਂ ਤਰਨਤਾਰਨ, ਮਾਨਸਾ, ਅੰਮ੍ਰਿਤਸਰ, ਨਵਾਂਸ਼ਹਿਰ, ਮੋਗਾ, ਹੁਸ਼ਿਆਰਪੁਰ ਤੇ ਲੁਧਿਆਣਾ ਵਿਚ ਆਮ ਤੋਂ ਘੱਟ ਵਰਖਾ ਹੋਈ ਹੈ। ਹੁਸ਼ਿਆਰਪੁਰ ਵਿਚ 50% ਘੱਟ ਵਰਖਾ ਹੋਈ ਹੈ ਜਦਕਿ ਫਰੀਦਕੋਟ ਵਿਚ 90 ਫੀਸਦੀ ਮੀਂਹ ਰਿਕਾਰਡ ਹੋਇਆ ਹੈ। 4 ਜ਼ਿਲ੍ਹਿਆਂ ਬਰਨਾਲਾ, ਮੁਕਤਸਰ, ਫਰੀਦਕੋਟ ਅਤੇ ਸੰਗਰੂਰ ਵਿਚ ਵੱਧ ਮੀਂਹ ਦੀ ਸ਼੍ਰੇਣੀ ਵਿਚ ਆਉਂਦੇ ਹਨ। 8 ਜ਼ਿਲ੍ਹਿਆਂ ਗੁਰਦਾਸਪੁਰ, ਫਿਰੋਜ਼ਪੁਰ, ਐੱਸ. ਏ. ਐੱਸ. ਨਗਰ, ਬਠਿੰਡਾ, ਰੋਪੜ, ਪਟਿਆਲਾ, ਕਪੂਰਥਲਾ, ਫਤਿਹਗੜ੍ਹ ਸਾਹਿਬ ਵਿਚ ਸਾਧਾਰਣ ਵਰਖਾ ਹੋਈ ਹੈ।

ਸੂਬੇ ਵਿਚ ਪੂਰੇ ਸੀਜ਼ਨ ਵਿਚ 491 ਐੱਮ. ਐੱਸ. ਵਰਖਾ ਹੋਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਕੁਝ ਦਿਨ ਖੁਸ਼ਕ ਹੋਣ ਵਾਲੇ ਹਨ ਜਦਕਿ ਮਾਨਸੂਨ ਵਿਦਾਇਗੀ ਦੀ ਆਖਰੀ ਮਿਤੀ 20 ਸਤੰਬਰ ਹੈ ਪਰ ਇਸ ਵਾਰ ਇਸ ਮਿਤੀ ਤੋਂ ਬਾਅਦ ਵੀ ਵਰਖਾ ਹੋ ਸਕਦੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

Check Also

ਅਮਰੀਕਾ ਚ ਕੁਦਰਤ ਨੇ ਮਚਾਈ ਭਾਰੀ ਤਬਾਹੀ, ਰਾਸ਼ਟਰਪਤੀ ਨੇ ਸੂਬੇ ਚ ਐਲਾਨੀ ਐਮਰਜੈਂਸੀ

ਆਈ ਤਾਜਾ ਵੱਡੀ ਖਬਰ  ਦੁਨੀਆ ਵਿਚ ਆਉਣ ਵਾਲੀਆਂ ਇਹ ਕੁਦਰਤੀ ਆਫਤਾਂ ਨੇ ਬਹੁਤ ਸਾਰੇ ਲੋਕਾਂ …