Breaking News

ਪੰਜਾਬ ਦੇ ਇਹਨਾਂ ਇਹਨਾਂ ਇਲਾਕਿਆਂ ਚ 2 ਦਿਨ ਬਿਜਲੀ ਰਹੇਗੀ ਬੰਦ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਬਿਜਲੀ ਦੀ ਸਮੱਸਿਆ ਹੋ ਰਹੀ ਹੈ। ਬਹੁਤ ਸਾਰੇ ਕਾਰਨਾਂ ਕਾਰਨ ਬਿਜਲੀ ਸਪਲਾਈ ਦੇ ਵਿਚ ਕੱਟ ਲਾਏ ਜਾ ਰਹੇ ਹਨ । ਕੁਝ ਸਮੱਸਿਆ ਨੂੰ ਵੇਖਦੇ ਹੋਏ ਪੰਜਾਬ ਦੇ ਲੁਧਿਆਣਾ ਸ਼ਹਿਰ ਵਿਚ ਵੀ ਬਿਜਲੀ ਦੀ ਸਪਲਾਈ ਵਿਚ ਦਿੱਕਤ ਆਈ ਹੈ। ਇਸ ਸੰਬੰਧੀ ਪੀ .ਐਸ .ਪੀ. ਸੀ. ਐਲ.ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਲੁਧਿਆਣਾ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ 11 ਅਤੇ 12 ਅਕਤੂਬਰ ਭਾਵ ਐਤਵਾਰ ਅਤੇ ਸੋਮਵਾਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਬਿਜਲੀ ਬੰਦ ਰਹੇਗੀ।

ਲੁਧਿਆਣਾ ਸ਼ਹਿਰ ਦੇ ਟੈਗੋਰ ਨਗਰ, ਦੁਸ਼ਹਿਰਾ ਗਰਾਉਂਡ ,ਕਮਿਸਟਰੀ ਰੋਡ , ਨਿਊ ਡੀ .ਐਮ .ਸੀ.,ਕਾਲਜ ਰੋਡ ,ਪ੍ਰੇਮ-ਨਗਰ ,ਉਪਕਾਰ ਨਗਰ, ਕਿਚਲੂ ਨਗਰ, ਕੇ.ਵੀ.ਐਮ. ਸਕੂਲ ,ਕੁੰਦਨ ਪੁਰੀ ,ਗੁਰੂ ਨਾਨਕ ਪੁਰਾ, ਚੰਬਾ ਸਟਰੀਟ , ਚਾਵਨੀ ਮਹੱਲਾ, ਸਲੇਮ ਟਾਬਰੀ, ਦਾਣਾ ਮੰਡੀ, ਚਾਂਦਨੀ ਚੌਂਕ, ਨਾਨਕ ਨਗਰ, ਸਬਜੀ ਮੰਡੀ, ਸਿਲਵਰ ਕੁੰਜੀ, ਜਲੰਧਰ ਬਾਈਪਾਸ, ਅਸ਼ੋਕ ਨਗਰ, ਜਾਣਨ ਪੂਰੀ,ਪੀਰੁ ਬੰਦਾ,ਅਮਨ ਨਗਰ ਅਤੇ ਮੰਨਾ ਸਿੰਘ ਨਗਰ , ਰਿਸ਼ੀ ਨਗਰ ਦੇ ਸਾਰੇ ਬਲਾਕ , ਸ਼ੇਰੇ ਪੰਜਾਬ ਕਲੀ, ਪੰਜ ਪੀਰ ਰੋਡ, ਜੋਸ਼ੀ ਨਗਰ, ਨਿਊ ਟੈਗੋਰ ਨਗਰ, ਦੁਰਗਾਪੁਰੀ ,22ਫੁੱਟੀ ਰੋਡ, ਨਸੀਬ ਇਨਕਲੇਵ, ਪਵਿੱਤਰ ਨਗਰ ,ਡੇਅਰੀ ਕੰਪਲੈਕਸ, ਨਾਲ ਲੱਗਦੇ ਖ਼ੇਤਰ ਇਲਾਕੇ ਸ਼ਾਮਲ ਹਨ।ਐਤਵਾਰ ਨੂੰ 11 ਅਕਤੂਬਰ ਨੂੰ ਸਵੇਰੇ 9 ਵਜੇ ਤੋਂ 5 ਵਜੇ ਤੱਕ ਸ਼ੇਰਪੁਰ ਦੇ ਅਧੀਨ ਖੇਤਰ ਜੀਟੀ ਰੋਡ ਤੋਂ ਲੈ ਕੇ ਸ਼ੇਰਪੁਰ ਚੌਂਕ, ਹਰਗੋਬਿੰਦ ਨਗਰ, ਉਸਵਾਲ ਐਗਰੋ ਕੰਪਲੈਕਸ ਆਦਿ ਇਲਾਕੇ ਸ਼ਾਮਲ ਹਨ।

ਇਸ ਤੋਂ ਇਲਾਵਾ 10ਤੋਂ 5 ਵਜੇ ਤੱਕ ਪ੍ਰਭਾਵਤ ਹੋਣ ਵਾਲੇ ਇਲਾਕੇ ਵਿੱਚ ਮਾਧੋਪੁਰੀ, ਸਾਈਕਲ ਮਾਰਕੀਟ, ਗਿੱਲ ਰੋਡ, ਅਹਾਤਾ ਨੰਦ ਪੁਰੀ, ਵਿਸ਼ਕਰਮਾ ਪੁਰੀ ,ਸੈਂਟਰਲ ਮਾਰਕੀਟ, ਕਲਸੀਆ ਵਾਲੀ ਗਲੀ ,ਹਿੰਮਤਪੁਰਾ, ਸੇਵਕ ਪੁਰਾ,ਪ੍ਰੀਤ ਨਗਰ ,ਧੂਰੀ ਲਾਈਨ ,ਡੇਰਾ ਕਲਸੀਅਨ, ਜੁਝਾਰ ਨਗਰ ਆਦਿ। ਐਲੀਵੇਟਿਡ ਰੋਡ ਸਮਾਰਟ ਸਿਟੀ ਅਧੀਨ 66 ਕੇ.ਵੀ. ਲਾਈਨ ਬਦਲਣ ਕਾਰਨ ਹੇਠ ਲਿਖੇ ਇਲਾਕਿਆਂ ਵਿੱਚ 11 ਤੋਂ 12 ਅਕਤੂਬਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਪ੍ਰਭਾਵਿਤ ਹੋਵੇਗੀ।

ਇਨ੍ਹਾਂ ਵਿਚ ਗਾਂਧੀਨਗਰ, ਬਸੰਤ, ਨਗਰ ,ਪੁਰਾਣਾ ਬਜ਼ਾਰ,ਬ੍ਰਹਮਪੁਰੀ, ਸਾਰਾ ਦਰੇਸੀ ਗਰਾਊਂਡ, ਚੋੜਾ ਬਜਾਰ ਅਤੇ ਇਸ ਦੇ ਨਾਲ ਲੱਗਦੀਆਂ ਸਾਰੀਆਂ ਮਾਰਕੀਟ, ਡੀਵੀ ਨੰਬਰ 3, ਪੁਰਾਣਾ ਮਾਧੋਪੁਰੀ ,ਇਕਬਾਲ ਗੰਜ, ਕੇਸਰ ਗੰਜ, ਦੀਪਕ ਸਿਨੇਮਾ ਰੋਡ, ਭਦੌੜ ਹਾਊਸ, ਪੁਰਾਣੀ ਸਬਜ਼ੀ ਮੰਡੀ ਖੇਤਰ, ਪੁਰਾਣੀ ਕੋਰਟ ਰੋਡ, ਪੁਰਾਣਾ ਲੁਧਿਆਣਾ ਸ਼ਹਿਰ ਅਤੇ ਉਸਦੇ ਆਸ-ਪਾਸ ਦੇ ਇਲਾਕੇ ਸ਼ਾਮਲ ਹਨ।

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …