Breaking News

ਪੰਜਾਬ ਦੇ ਇਸ ਨੇਤਾ ਤੇ ਲੱਗੇ ਟਾਇਲਟ ਚੋਰੀ ਦੇ ਇਲਜਾਮ, ਦਰਜ ਹੋਇਆ ਮਾਮਲਾ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿਥੇ ਵੱਖ-ਵੱਖ ਪਾਰਟੀਆਂ ਦੇ ਨਾਲ ਸਬੰਧਤ ਬਹੁਤ ਸਾਰੇ ਵਿਧਾਇਕਾਂ ਤੇ ਪਾਰਟੀ ਵਰਕਰ ਜਿੱਥੇ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਲਗਾਤਾਰ ਵਿਵਾਦਾਂ ਵਿਚ ਘਿਰੇ ਹੋਏ ਹਨ। ਉਥੇ ਹੀ ਅਜਿਹੇ ਲੋਕਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਕਈ ਵਾਰ ਪਾਰਟੀ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਬੀਤੇ ਦਿਨ ਇੱਥੇ ਕੁਝ ਕਾਂਗਰਸ ਦੇ ਸਾਬਕਾ ਵਿਧਾਇਕਾਂ ਵੱਲੋਂ ਆਪਣੇ ਰਹਿਣ ਵਾਲੇ ਸਰਕਾਰੀ ਸਥਾਨਾਂ ਨੂੰ ਛੱਡਣ ਵਿੱਚ ਕਾਫੀ ਸਮਾਂ ਲਗਾਇਆ ਗਿਆ । ਜਿਸ ਕਾਰਨ ਕਾਂਗਰਸ ਪਾਰਟੀ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ ਹੈ। ਉੱਥੇ ਹੀ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਕਈ ਵਿਅਕਤੀਆਂ ਵੱਲੋਂ ਅਜਿਹੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਬਾਕੀ ਪਾਰਟੀ ਵਰਕਰਾਂ ਨੂੰ ਵੀ ਸ਼ਰਮਸਾਰ ਹੋਣਾ ਪੈ ਰਿਹਾ ਹੈ।

ਹੁਣ ਪੰਜਾਬ ਦੇ ਇਸ ਨੇਤਾ ਤੇ ਟਾਇਲੇਟ ਚੋਰੀ ਕਰਨ ਦੇ ਇਲਜ਼ਾਮ ਲੱਗੇ ਹਨ ਅਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਕਾਂਗਰਸੀ ਆਗੂ ਇੰਦਰਪ੍ਰੀਤ ਸਿੰਘ ਬੰਟੀ ਦੇ ਖਿਲਾਫ ਮੋਬਾਇਲ ਟਾਇਲਟ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ ਉਥੇ ਹੀ ਉਹ ਕਈ ਵਿਵਾਦਾਂ ਦੇ ਵਿਚ ਫਸ ਗਏ ਹਨ। ਦੱਸਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਇਹ ਟਾਇਲਟ ਉਸ ਸਮੇਂ ਸ਼ਹਿਰ ਵਿਚ ਰਖਵਾਈ ਗਈ ਸੀ ਜਦੋਂ ਪਿਛਲੇ ਸਾਲ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਦੇ ਸਮੇਂ 29 ਦਸੰਬਰ 2021 ਨੂੰ ਧਰਮਕੋਟ ਸ਼ਹਿਰ ਦੇ ਵਿੱਚ ਕਾਂਗਰਸ ਦਾ ਇਕ ਵੱਡਾ ਪ੍ਰੋਗਰਾਮ ਕਰਵਾਇਆ ਗਿਆ ਸੀ ਜਿਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਉਣਾ ਸੀ।

ਨਗਰ ਨਿਗਮ ਵੱਲੋਂ ਜਿੱਥੇ ਇਸ ਰੈਲੀ ਵਿੱਚ 2 ਮੋਬਾਇਲ ਟਾਇਲਟ ਭੇਜੇ ਗਏ ਸਨ। ਉਥੇ ਹੀ ਸਮਾਗਮ ਤੋਂ ਬਾਅਦ ਨਿਗਮ ਨੂੰ ਇੱਕ ਟਾਇਲਟ ਮਿਲਿਆ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਐਸ ਡੀ ਓ ਨੂੰ ਪੱਤਰ ਲਿਖ ਕੇ ਇੱਕ ਟਾਇਲਟ ਗਾਇਬ ਹੋਣ ਦੀ ਜਾਣਕਾਰੀ ਵੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਇਸ ਦੀ ਜਾਂਚ ਕਰਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਆਖਿਆ ਗਿਆ ਸੀ ਕੇ ਮੁੜ ਤੋਂ ਧਰਮਕੋਟ ਨਗਰ ਨਿਗਮ ਨੂੰ ਟਾਇਲਟ ਵਾਪਸ ਕੀਤੀ ਜਾਵੇ।

ਹੁਣ ਇਹ ਮੋਬਾਇਲ ਟਾਇਲਟ ਨਗਰ ਕੌਂਸਲ ਧਰਮਕੋਟ ਦੇ ਮੁਖੀ ਇੰਦਰਪ੍ਰੀਤ ਦੇ ਜਲੰਧਰ ਬਾਈਪਾਸ ਮੋਗਾ ਸਥਿਤ ਸ਼ੈਲਰ ਵਿੱਚੋਂ ਬਰਾਮਦ ਕੀਤਾ ਗਿਆ ਹੈ ਤੇ ਉਸ ਦੇ ਖਿਲਾਫ਼ ਟਾਇਲਟ ਚੋਰੀ ਕਰਨ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਉਸ ਵੱਲੋਂ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਬਦਲਾਖ਼ੋਰੀ ਦਾ ਦੋਸ਼ ਦੱਸਿਆ ਗਿਆ ਹੈ। ਉਸ ਨੇ ਕਿਹਾ ਕਿ ਨਿਗਮ ਵਾਲੇ ਇੱਕ ਟਾਇਲਟ ਚੁੱਕ ਕੇ ਲੈ ਗਏ ਸਨ ਇਕ ਉਥੇ ਹੀ ਛੱਡ ਗਏ ਸਨ ਜਿਸ ਨੂੰ ਉਨ੍ਹਾਂ ਵੱਲੋਂ ਸੁਰੱਖਿਅਤ ਰਖਵਾਇਆ ਗਿਆ ਸੀ।

Check Also

ਪੰਜਾਬ ਚ ਇਥੇ 2 ਭਰਾਵਾਂ ਨਾਲ ਵਾਪਰੇ ਭਿਆਨਕ ਹਾਦਸੇ ਚ ਹੋਈ 1 ਭਰਾ ਦੀ ਹੋਈ ਮੌਤ, ਛਾਇਆ ਸੋਗ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ  ਅੱਜ ਇਥੇ ਸੜਕ ਹਾਦਸਿਆਂ ਵਿੱਚ ਵਾਧਾ ਹੋਇਆ ਹੈ ਉੱਥੇ ਹੀ ਬਹੁਤ …