Breaking News

ਪੰਜਾਬ ਦੀ ਇਸ ਮਸ਼ਹੂਰ ਅਦਾਕਾਰਾ ਨੂੰ ਹੋ ਗਿਆ ਕੋਰੋਨਾ , 25 ਸਤੰਬਰ ਨੂੰ ਧਰਨੇ ਚ ਵੀ ਲਿਆ ਸੀ ਹਿੱਸਾ

ਇਸ ਮਸ਼ਹੂਰ ਅਦਾਕਾਰਾ ਨੂੰ ਹੋ ਗਿਆ ਕੋਰੋਨਾ

ਕੋਰੋਨਾ ਵਾਇਰਸ ਨੇ ਸਾਰੇ ਪਾਸੇ ਹਾਹਕਾਰ ਮਚਾਈ ਹੋਈ ਹੈ। ਪੰਜਾਬ ਚ ਵੀ ਰੋਜਾਨਾ ਵੱਡੀ ਗਿਣਤੀ ਦੇ ਵਿਚ ਕੋਰੋਨਾ ਵਾਇਰਸ ਦੇ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸਦੇ ਲਪੇਟ ਵਿਚ ਆ ਰਿਹਾ ਹੈ। ਹੁਣ ਇੱਕ ਵੱਡੀ ਖਬਰ ਆ ਰਹੀ ਹੈ ਕੇ ਪੰਜਾਬ ਦੀ ਮਸ਼ਹੂਰ ਅਦਕਾਰਾ ਨੂੰ ਕੋਰੋਨਾ ਹੋ ਗਿਆ ਹੈ ਅਤੇ ਉਸਨੇ 25 ਸਤੰਬਰ ਪੰਜਾਬ ਬੰਦ ਦੇ ਧਰਨਿਆਂ ਵਿਚ ਵੀ ਹਿੱਸਾ ਲਿਆ ਸੀ।

ਪੂਰੇ ਦੇਸ਼ ਸਮੇਤ ਪੰਜਾਬ ‘ਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਤੇਜ਼ੀ ਨਾਲ ਵੱਧ ਰਹੇ ਹਨ। ਇਸ ‘ਚ ਹੀ ਹੁਣ ਪੰਜਾਬ ਦੀ ਮਸ਼ਹੂਰ ਮਾਡਲ ਤੇ ਅਦਾਕਾਰ ਹਿਮਾਂਸ਼ੀ ਖੁਰਾਣਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਹਿਮਾਂਸ਼ੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਪਾ ਕੇ ਆਪਣੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਆਪਣੇ ਫੈਨਜ਼ ਨੂੰ ਦਿੱਤੀ ਹੈ।

ਹਿਮਾਂਸ਼ੀ ਨੇ ਲਿਖਿਆ, ” ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਰੀਆਂ ਸਾਵਧਾਨੀਆਂ ਵਰਤਣ ਦੇ ਬਾਵਜੂਦ ਮੇਰੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਕੱਲ੍ਹ ਕਿਸਾਨੀ ਬਿੱਲਾਂ ਖਿਲਾਫ ਚਲ ਰਹੇ ਧਰਨਿਆਂ ‘ਚ ਸ਼ਾਮਿਲ ਹੋਈ ਸੀ ਅਤੇ ਉੱਥੇ ਬਹੁਤ ਜ਼ਿਆਦਾ ਭੀੜ ਸੀ। ਜਿਸ ਤੋਂ ਬਾਅਦ ਮੈਂ ਆਪਣੇ ਸ਼ੂ — .ਟ ‘ਤੇ ਜਾਣ ਤੋਂ ਪਹਿਲਾਂ ਆਪਣੀ ਕੋਰੋਨਾ ਜਾਂਚ ਕਰਵਾਈ ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਧਰਨੇ ਦੌਰਾਨ ਜਿਹੜੇ ਵੀ ਲੋਕ ਮੇਰੇ ਸੰਪਰਕ ‘ਚ ਆਏ ਹਨ ਉਹ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾ ਲੈਣ ਅਤੇ ਅਹਿਤਿਆਤ ਜ਼ਰੂਰ ਵਰਤਣ। ਹਿਮਾਂਸ਼ੀ ਨੇ ਕਿਹਾ ਕਿ ਧਰਨੇ ‘ਚ ਸ਼ਾਮਲ ਹੋਣ ਵਾਲੇ ਇਹ ਨਾ ਭੁੱਲਣ ਕਿ ਅਸੀਂ ਸਰਬਵਿਆਪੀ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ। ਪਲੀਜ਼ ਸਾਰੇ ਆਪਣਾ ਧਿਆਨ ਰੱਖੋ।

ਦੱਸਣਯੋਗ ਹੈ ਕਿ 25 ਸਤੰਬਰ ਨੂੰ ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦੇ ਸਮਰਥਨ ‘ਚ ਰੋਸ ਧਰਨੇ ‘ਚ ਵੱਧ ਚੜ੍ਹ ਕੇ ਭਾਗ ਲਿਆ ਸੀ। ਪੰਜਾਬ ਦੇ ਵੱਡੇ ਕਲਾਕਾਰ ਬੱਬੂ ਮਾਨ, ਸਿੱਧੂ ਮੂਸੇਆਲਾ, ਕੋਰਾਲਾ ਮਾਨ, ਆਰ.ਨੇਤ. ਅੰਮ੍ਰਿਤ ਮਾਨ, ਹਰਭਜਨ ਮਾਨ , ਰਣਜੀਤ ਬਾਵਾ, ਕੁਲਵਿੰਦਰ ਬਿੱਲਾ, ਤਰਸੇਮ ਜੱਸੜ ਵਰਗੇ ਕਈ ਕਲਾਕਾਰਾਂ ਨੇ ਧਰਨੇ ਲਾਏ ਅਤੇ ਸਰਕਾਰ ਦੇ ਬਿੱਲ ਦਾ ਵਿਰੋਧ ਕੀਤਾ। ਪੰਜਾਬੀ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਣਾ ਨੇ ਵੀ ਨਾਭਾ ‘ਚ ਹੋਏ ਧਰਨੇ ‘ਚ ਭਾਗ ਲਿਆ ਸੀ।

Check Also

ਪੰਜਾਬ ਚ ਇਸ ਦਿਨ ਤਰੀਕ ਨੂੰ ਹੋਇਆ ਸਰਕਾਰੀ ਛੁੱਟੀ ਦਾ ਐਲਾਨ , ਇਹ ਅਦਾਰੇ ਰਹਿਣਗੇ ਬੰਦ

ਆਈ ਤਾਜਾ ਵੱਡੀ ਖਬਰ  ਜੂਨ ਮਹੀਨੇ ਦੀ ਆਪਣੀ ਹੀ ਖਾਸੀਅਤ ਹੁੰਦੀ ਹੈ ਕਿਉਂਕਿ ਜਿੱਥੇ ਇਸ …