Breaking News

ਪੰਜਾਬ ਦਾ ਇਹ ਕਿਸਾਨ ਰਾਤੋ ਰਾਤ ਬਣ ਗਿਆ ਲੱਖਪਤੀ ਏਦਾਂ ਬਦਲੀ ਕਿਸਮਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਨੇ ਪਰਮਾਤਮਾ ਜਦੋਂ ਦਿੰਦਾ ਏ ਛੱਪੜ ਫਾੜ ਕੇ ਦਿੰਦਾ ਏ। ਜੀ ਹਾਂ ਕਈ ਲੋਕਾਂ ਦੀ ਕਿਸਮਤ ਹੀ ਬਦਲ ਜਾਂਦੀ ਹੈ ਤੇ ਉਹ ਮਾਲਾ-ਮਾਲ ਹੋ ਜਾਂਦੇ ਹਨ। ਪਰ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਅਜਿਹਾ ਕੀ ਹੋਇਆ ਜੋ ਕਿਸੇ ਵਿਅਕਤੀ ਦੀ ਰਾਤੋ-ਰਾਤ ਕਿਸਮਤ ਬਦਲ ਗਈ।ਵੈਸੇ ਜਿਸਦੀ ਰਾਤ-ਰਾਤ ਕਿਸਮਤ ਬਦਲੀ, ਉਹ ਕੋਈ ਹੋਰ ਨਹੀਂ ਬਲਕਿ ਇਕ ਕਿਸਾਨ ਹੈ। ਦਅਸਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਪਾਪੜਾ ਦਾ ਇੱਕ ਕਿਸਾਨ ਹੈ, ਜੋ ਰਾਤੋ -ਰਾਤ ਲੱਖਪਤੀ ਬਣ ਗਿਆ। ਦੱਸਿਆ ਜਾ ਰਿਹਾ ਏ ਇਸ ਕਿਸਾਨ ਨੇ ਪੰਜਾਬ ਸਟੇਟ ਡੀਅਰ 500 ਦਾ ਹਫਤਾਵਾਰੀ ਲਾਟਰੀ ਦਾ 75 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ।

ਜਿਸ ਤੋਂ ਬਾਅਦ ਉਸ ਕਿਸਾਨ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। 75 ਸਾਲਾ ਮੋਹਰ ਸਿੰਘ ਨਾਮਕ ਕਿਸਾਨ ਨੇ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ, ਪਰ ਉਸਨੇ ਕਦੇ ਆਪਣੇ ਸੁਪਨੇ ਵਿੱਚ ਨਹੀਂ ਸੋਚਿਆ ਸੀ ਕਿ ਇੱਕ ਦਿਨ ਉਹ ਇੰਨਾ ਵੱਡਾ ਇਨਾਮ ਜਿੱਤ ਲਵੇਗਾ, ਤੇ ਲੱਖਪਤੀ ਬਣ ਜਾਵੇਗਾ। ਉਸਦੀ ਕਿਸਾਨ ਖੁਲ ਗਈ ਹੈ, ਤੇ ਉਸਨੇ ਵੱਡੀ ਰਕਮ ਇਨਾਮ ਵਿਚ ਜਿੱਤੀ ਹੈ। ਉਥੇ ਹੀ ਰਾਜ ਲਾਟਰੀ ਵਿਭਾਗ ਦੇ ਅਧਿਕਾਰੀਆਂ ਨੂੰ ਟਿਕਟ ਅਤੇ ਲੋੜੀਂਦੇ ਦਸਤਾਵੇਜ਼ ਇੱਥੇ ਜਮ੍ਹਾਂ ਕਰਵਾਉਣ ਤੋਂ ਬਾਅਦ ਖੁਸ਼ਕਿਸਮਤ ਜੇਤੂ ਕਿਸਾਨ ਨੇ ਇਸ ਬੁਢਾਪੇ ਵਿੱਚ ਉਸ ‘ਤੇ ਅਸ਼ੀਰਵਾਦ ਦੇਣ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।

ਇਸ ਤੋਂ ਇਲਾਵਾ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਜੇਤੂ ਨੂੰ ਭਰੋਸਾ ਦਿਵਾਇਆ ਕਿ ਇਨਾਮੀ ਰਾਸ਼ੀ ਛੇਤੀ ਹੀ ਉਸਦੇ ਬੈਂਕ ਖਾਤੇ ਵਿੱਚ ਜਮ੍ਹਾ ਹੋ ਜਾਵੇਗੀ। ਦੇਖਿਆ ਜਾਵੇ ਹੁਣ ਤੱਕ ਬਹੁਤ ਸਾਰੇ ਲੋਕ ਲਾਟਰੀਆਂ ‘ਚ ਲੱਖਾਂ-ਕਰੋੜਾਂ ਰੁਪਏ ਜਿੱਤ ਚੁੱਕੇ ਨੇ।

ਤੇ ਆਪਣੀ ਕਿਸਮਤ ਦੇ ਧਨੀ ਬਣ ਚੁੱਕੇ ਨੇ। ਉਥੇ ਹੀ ਇਸ ਕਿਸਾਨ ਦੀ ਕਿਸਮਤ ਬਦਲੀ ਹੈ। ਜਿਸਨੂੰ ਦੇਖਦਿਆਂ ਕਿਸਾਨ ਨੇ ਪਰਮਾਤਮਾ ਦਾ ਇਸ ਚਮਤਕਾਰ ਲਈ ਸ਼ੁਕਰਾਨਾ ਕੀਤਾ ਹੈ। ਪਰ ਦੇਖਣ ਵਾਲੀ ਗੱਲ ਇਹ ਵੀ ਹੋਵੇਗੀ ਕਿ ਲਾਟਰੀਜ਼ ਵਿਭਾਗ ਵਲੋਂ ਬੇਸ਼ੱਕ ਉਨ੍ਹਾਂ ਨੂੰ ਇਨਾਮੀ ਰਕਮ ਦੇਣ ਦਾ ਭਰੋਸਾ ਦਿੱਤਾ ਗਿਆ। ਕਿ ਆਖਿਰ ਕਿਸਾਨ ਨੂੰ ਇਹ ਰਕਮ ਕਦੋਂ ਮਿਲਦੀ ਹੈ।

Check Also

ਪੰਜਾਬ ਚ ਵਿਆਹ ਸ਼ਾਦੀਆਂ ਵਾਲਿਆਂ ਲਈ ਚੰਨੀ ਸਰਕਾਰ ਨੇ ਹੁਣ ਕਰਤਾ ਇਹ ਹੁਕਮ

ਆਈ ਤਾਜ਼ਾ ਵੱਡੀ ਖਬਰ  ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਹੀ ਲੋਕਾਂ ਨੂੰ ਕੁਝ …