Breaking News

ਪੰਜਾਬ ਤੋਂ ਹੁਣੇ ਹੁਣੇ ਆਈ ਸਿਰੇ ਦੀ ਮਾੜੀ ਖਬਰ – ਦੇਖੋ ਪਾ ਪੀਆਂ ਨੇ ਕੀ ਕਰਤੂਤ ਕੀਤੀ

ਆਈ ਤਾਜਾ ਵੱਡੀ ਖਬਰ

ਕਈ ਲੋਕ ਸਰਾਰਤਾਂ ਤੋਂ ਬਾਜ ਨਹੀਂ ਆ ਸਕਦੇ ਅਤੇ ਕੋਈ ਨਾ ਕੋਈ ਸ਼ਰਾਰਤ ਕਰਕੇ ਮਾਹੌਲ ਨੂੰ ਵਿਗੜਨ ਚਾਹੁੰਦੇ ਹਨ। ਅਜਿਹੀਆਂ ਮਦੀਆਂ ਖਬਰਾਂ ਰੋਜਾਨਾ ਹੀ ਆ ਰਹੀਆਂ ਹਨ ਜੋ ਕੇ ਪ੍ਰਸ਼ਾਸਨ ਦੇ ਵੀ ਸੋਚਣ ਵਾਲੀ ਗਲ੍ਹ ਹੈ ਕੇ ਇਹਨਾਂ ਘਟਨਾਵਾਂ ਦੇ ਪਿੱਛੇ ਕੋਈ ਵੱਡੀ ਚਾਲ ਵੀ ਹੋ ਸਕਦੀ ਹੈ। ਅਜਿਹੀ ਹੀ ਇੱਕ ਸਿਰੇ ਦੀ ਮਾੜੀ ਖਬਰ ਪੰਜਾਬ ਦੇ ਅਹਿਮਦ ਗੜ੍ਹ ਸ਼ਹਿਰ ਦੇ ਨਜਦੀਕ ਇੱਕ ਪਿੰਡ ਤੋਂ ਆ ਰਹੀ ਹੈ।

ਅਹਿਮਦਗੜ੍ਹ ਇਲਾਕੇ ਦੇ ਪਿੰਡ ਜੰਡਾਲੀ ਕਲਾਂ ਵਿਚ ਪਵਿੱਤਰ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ । ਅੱਜ ਸਵੇਰੇ ਕਰੀਬ 6 ਵਜੇ ਦੇ ਐੱਸ ਪਾਸ ਸੈਰ ਤੋਂ ਵਾਪਸ ਆ ਰਹੇ ਪਿੰਡ ਦੇ ਇਕ ਵਿਅਕਤੀ ਜਸਪ੍ਰੀਤ ਸਿੰਘ ਨੇ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਗੁਟਕਾ ਸਾਹਿਬ ਦੇ ਬਹੁਤ ਸਾਰੇ ਅੰਗ ਖਿੱਲਰੇ ਪਏ ਸਨ। ਜਸਪ੍ਰੀਤ ਸਿੰਘ ਨੇ ਉਸੇ ਵੇਲੇ ਹੀ ਖਿੱਲਰੇ ਅੰਗਾਂ ਨੂੰ ਇਕੱਠਾ ਕੀਤਾ ਅਤੇ ਇਸ ਦੀ ਇਤਲਾਹ ਸਥਾਨਕ ਲੋਕਾਂ ਅਤੇ ਪੁਲਿਸ ਨੂੰ ਦਿੱਤੀ। ਇਸ ਦੀ ਖਬਰ ਮਿਲਦੀਆਂ ਹੀ ਮੌਕੇ ਪੁੱਜੀ ਪੁਲਿਸ ਵਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਡੀ ਪੱਧਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਸਥਾਨਕ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕੇ ਅਜਿਹਾ ਕਰਨ ਵਾਲਿਆਂ ਨੂੰ ਜਲਦੀ ਤੋਂ ਜਲਦੀ ਗਿਰਫ਼ਤਾਰ ਕੀਤਾ ਜਾਵੇ।

Check Also

ਅਮਰੀਕਾ ਚ ਕੁਦਰਤ ਨੇ ਮਚਾਈ ਭਾਰੀ ਤਬਾਹੀ, ਰਾਸ਼ਟਰਪਤੀ ਨੇ ਸੂਬੇ ਚ ਐਲਾਨੀ ਐਮਰਜੈਂਸੀ

ਆਈ ਤਾਜਾ ਵੱਡੀ ਖਬਰ  ਦੁਨੀਆ ਵਿਚ ਆਉਣ ਵਾਲੀਆਂ ਇਹ ਕੁਦਰਤੀ ਆਫਤਾਂ ਨੇ ਬਹੁਤ ਸਾਰੇ ਲੋਕਾਂ …