Breaking News

ਪੰਜਾਬ ਚ ਹਜਾਰਾਂ ਲੋਕਾਂ ਦੀ ਜਾਨ ਬਚਾਉਣ ਵਾਲੀ ਇਸ ਮਹਾਨ ਸ਼ਖਸ਼ੀਅਤ ਦੀ ਹੋਈ ਅਚਾਨਕ ਮੌਤ, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

2020 ਵਰ੍ਹਾ ਦੁਨੀਆਂ ਲਈ ਅਜਿਹਾ ਵਰ੍ਹਾ ਹੋ ਨਿੱਬੜੇਗਾ। ਜਿਸ ਵਿੱਚ ਬਹੁਤ ਸਾਰੀਆਂ ਸਖਸ਼ੀਅਤਾਂ ਸਾਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਈਆ। ਇਸ ਸਾਲ ਦੇ ਵਿੱਚ ਸੰਗੀਤਕ ਜਗਤ ,ਫਿਲਮੀ ਜਗਤ ,ਸਾਹਿਤਕ ਅਤੇ ਧਾਰਮਿਕ ਜਗਤ ,ਖੇਡ ਜਗਤ ਤੋਂ ਬਹੁਤ ਸਾਰੀਆਂ ਸਖਸ਼ੀਅਤਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈਆ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਵਰ੍ਹੇ ਦੇ ਵਿੱਚ ਅਜਿਹਾ ਵੀ ਹੋ ਸਕਦਾ ਹੈ।

ਇਨ੍ਹਾਂ ਮਹਾਨ ਹਸਤੀਆਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਆਏ ਦਿਨ ਹੀ ਸਾਨੂੰ ਕੋਈ ਅਜਿਹੀ ਖ਼ਬਰ ਸੁਣਨ ਨੂੰ ਮਿਲ ਜਾਂਦੀ ਹੈ, ਜਿਸ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਪੰਜਾਬ ਦੇ ਜਲੰਧਰ ਸ਼ਹਿਰ ਦੇ ਵਿੱਚ ਵੀ ਇਕ ਮਹਾਨ ਸਖਸ਼ੀਅਤ ਦੀ ਮੌਤ ਦੀ ਖ਼ਬਰ ਆਈ ਹੈ ਜਿਸ ਨਾਲ ਪੂਰੇ ਸ਼ਹਿਰ ਵਿੱਚ ਸੋਗਮਈ ਮਾਹੌਲ ਛਾ ਗਿਆ ਹੈ।

ਡਾਕਟਰ ਨੂੰ ਰੱਬ ਦਾ ਦੂਜਾ ਰੂਪ ਮੰਨਿਆਂ ਜਾਂਦਾ ਹੈ, ਜੋ ਅਣਗਿਣਤ ਜਾਨਾਂ ਦੀ ਰੱਖਿਆ ਕਰਦਾ ਹੈ, ਤੇ ਉਨ੍ਹਾਂ ਨੂੰ ਮੌਤ ਦੇ ਮੂੰਹ ਤੋਂ ਬਚਾਉਂਦਾ ਹੈ। ਜਦੋਂ ਅਜਿਹੀ ਹੀ ਮਹਾਨ ਸ਼ਖ਼ਸੀਅਤ ਦੀ ਮੌਤ ਦੀ ਖਬਰ ਮਿਲਦੀ ਹੈ, ਤਾਂ ਚਾਰੇ ਪਾਸੇ ਸੋਗ ਦੀ ਲਹਿਰ ਛਾ ਜਾਂਦੀ ਹੈ। ਜਲੰਧਰ ਸ਼ਹਿਰ ਦੇ ਵਿੱਚ ਡਾਕਟਰ ਗਿੱਲ ਕਿਸੇ ਵੀ ਜਾਣ ਪਹਿਚਾਣ ਦੇ ਮੁਥਾਜ ਨਹੀਂ। ਉਹ ਪੰਜਾਬ ਹੀ ਨਹੀਂ ਬਲਕਿ ਇੰਡੀਆ ਦੇ ਚੋਟੀ ਦੇ ਮਸ਼ਹੂਰ ਅਤੇ ਮਾਹਿਰ ਸਰਜਨ ਮੰਨੇ ਜਾਂਦੇ ਸੀ।

ਡਾਕਟਰ ਗਿੱਲ ਪਿਛਲੇ ਕਈ ਦਿਨਾਂ ਤੋਂ ਮੇਦਾਂਤਾ ਹਸਪਤਾਲ ਗੁੜਗਾਓਂ ਵਿੱਚ ਦਾਖ਼ਲ ਸਨ। ਜਿੱਥੇ ਕੱਲ ਮੰਗਲਵਾਰ ਸਵੇਰ 10 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਡਾਕਟਰ ਗਿੱਲ ਇਕ ਅਜਿਹਾ ਨਾਮ ਸਨ ,ਜਿਹਨਾਂ ਦਾ ਨਾਮ ਡਾਕਟਰੀ ਲਾਇਨ ਵਿੱਚ ਦੁਨੀਆ ਭਰ ਦੇ ਚੋਟੀ ਦੇ ਡਾਕਟਰਾਂ ਵਿੱਚ ਲਿਆ ਜਾਂਦਾ ਸੀ। ਡਾਕਟਰ ਗਿੱਲ ਦੀ ਮੌਤ ਦੀ ਖਬਰ ਨਾਲ ਮੈਡੀਕਲ ਖੇਤਰ ਵਿਚ ਸ਼ੋਕ ਦੀ ਲਹਿਰ ਹੈ।

ਡਾਕਟਰ ਗਿੱਲ ਲੰਮਾ ਸਮਾਂ ਮੈਡੀਕਲ ਕੌਂਸਲ ਆਫ ਇੰਡੀਆ ,ਪੰਜਾਬ ਮੈਡੀਕਲ ਕੌਂਸਲ, ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਜੁੜੇ ਰਹੇ ਹਨ। ਡਾ. ਗਿੱਲ ਪਿੱਛੇ ਆਪਣੀ ਪਤਨੀ ,2 ਬੇਟੇ ਅਤੇ ਬੇਟੀ ਨੂੰ ਛੱਡ ਗਏ ਹਨ। ਡਾਕਟਰ ਗਿੱਲ ਦੇ ਦੋਨੋਂ ਬੇਟੇ ਵੀ ਡਾਕਟਰ ਹਨ। ਵੱਡਾ ਬੇਟਾ ਡਾਕਟਰ ਗੁਰਬੀਰ ਸਿੰਘ ਗਿੱਲ ਵੀ ਕਾਰਡੀਓਲੌਜਿਸਟ ਡਾਕਟਰ ਹਨ । ਛੋਟਾ ਬੇਟਾ ਡਾਕਟਰ ਗੁਰਚੇਤਨ ਸਿੰਘ ਗਿੱਲ ਐਮ ਐਸ ਆਰਥੋ ਹਨ। ਡਾ. ਗਿੱਲ ਪਿਛਲੇ 50 ਸਾਲ ਤੋਂ ਡਾਕਟਰੀ ਦੇ ਖੇਤਰ ਵਿੱਚ ਹਨ । ਉਨ੍ਹਾਂ ਦੇ ਜਲੰਧਰ ਦੇ ਵਿੱਚ ਆਪਣੇ ਜਨਤਾ ਅਤੇ ਔਕਸਫੋਰਡ ਹਸਪਤਾਲ ਹਨ। ਡਾਕਟਰ ਗਿੱਲ ਦਾ ਸੰ ਸ ਕਾ ਰ ਅੱਜ ਜਲੰਧਰ ਵਿੱਚ ਕਿਸ਼ਨਪੁਰਾ ਦੇ ਸ਼ ਮ ਸ਼ਾ ਨ ਘਾ -ਟ ਵਿੱਚ ਦੁਪਹਿਰ 2 ਵਜੇ ਕੀਤਾ ਜਾਵੇਗਾ।

Check Also

30 ਸਾਲ ਪਹਿਲਾਂ ਮਰੀ ਧੀ ਲਈ ਲਾੜਾ ਲੱਭ ਰਿਹਾ ਪਰਿਵਾਰ , ਹੁਣ ਕਰਵਾਇਆ ਵਿਆਹ ਵਜ੍ਹਾ ਜਾਣ ਉੱਡ ਜਾਣਗੇ ਹੋਸ਼

ਆਈ ਤਾਜਾ ਵੱਡੀ ਖਬਰ  ਆਏ ਦਿਨ ਹੀ ਸੋਸ਼ਲ ਮੀਡੀਆ ਦੇ ਉੱਪਰ ਕੁਝ ਅਜਿਹੀਆਂ ਵੀਡੀਓਜ਼ ਤੇ …