Breaking News

ਪੰਜਾਬ ਚ ਵਿਆਹ ਵਾਲੇ ਘਰੇ ਪੈ ਗਏ ਕੀਰਨੇ , ਘੋੜੀ ਚੜਨ ਤੋਂ ਕੁਝ ਘੰਟੇ ਪਹਿਲਾਂ ਏਦਾਂ ਹੋਈ ਲਾੜੇ ਦੀ ਮੌਤ

ਘੋੜੀ ਚੜਨ ਤੋਂ ਕੁਝ ਘੰਟੇ ਪਹਿਲਾਂ ਏਦਾਂ ਹੋਈ ਲਾੜੇ ਦੀ ਮੌਤ

ਇਸ ਵੇਲੇ ਦੀ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ ਜਿਸ ਨੂੰ ਸੁਣਕੇ ਹਰ ਕਿਸੇ ਦਾ ਮਨ ਭਰ ਰਿਹਾ ਹੈ ਵਿਆਹ ਵਾਲੇ ਘਰੇ ਅਚਾਨਕ ਮੌਤ ਦਾ ਤਾਂਡਵ ਹੋ ਗਿਆ ਅਤੇ ਇਸ ਵਿੱਚ ਲਾੜੇ ਦੀ ਮੌਤ ਹੋ ਗਈ ਸਾਰੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਇਸ ਖਬਰ ਨੂੰ ਸੁਣਕੇ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਕੜਮਾ ‘ਚ ਉਸ ਵੇਲੇ ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਤਬਦੀਲ ਹੋ ਗਈਆਂ, ਜਦੋਂ ਘੋੜੀ ਚੜ੍ਹਨ ਤੋਂ ਕੁਝ ਘੰਟੇ ਪਹਿਲਾਂ ਲਾੜੇ ਦੀ ਮੌਤ ਹੋ ਗਈ। ਦਰਅਸਲ ਮਮਦੋਟ ਤੋਂ ਕੁਝ ਕਿੱਲੋਮੀਟਰ ਦੂਰ ਪਿੰਡ ਕੜਮਾ ਦੇ ਨੌਜਵਾਨ ਮੋਨੂੰ ਕਪਾਹੀ ਦੀ ਅੱਜ ਬਰਾਤ ਜਾਣੀ ਸੀ। ਸ਼ਨਿਚਰਵਾਰ ਨੂੰ ਉਸ ਨੂੰ ਸ਼ਗਨ ਲੱਗਾ ਸੀ, ਪਰ ਘੋੜੀ ਚੜ੍ਹਨ ਤੋਂ ਪਹਿਲਾਂ ਹੀ ਰਾਤ ਸਮੇਂ ਕਰੰਟ ਲੱਗਣ ਨਾਲ ਲਾੜੇ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਿਕ ਦੇਰ ਰਾਤ ਵਿਆਹ ਵਾਲੇ ਘਰ ‘ਚ ਲਾੜੇ ਸਮੇਤ ਸਾਰਾ ਪਰਿਵਾਰ ਖੁਸ਼ੀ ਵਿਚ ਨੱਚ ਰਿਹਾ ਸੀ। ਇਸ ਦੌਰਾਨ ਦੇਰ ਰਾਤ ਜਦੋਂ ਪਰਿਵਾਰਕ ਮੈਂਬਰਾਂ ਨੇ ਸੌਣ ਦੀ ਤਿਆਰੀ ਕੀਤੀ ਤਾਂ ਪੱਖੇ ਦੀ ਹਵਾ ਘੱਟ ਹੋਣ ਕਰਕੇ ਲਾੜੇ ਨੇ ਪੱਖੇ ਨੂੰ ਆਪਣੇ ਵੱਲ ਘੁਮਾਉਣਾ ਚਾਹਿਆ। ਅਚਾਨਕ ਪੈਰ ਬਿਜਲੀ ਵਾਲੇ ਜੋੜਾਂ ਉੱਪਰ ਆ ਗਿਆ ਅਤੇ ਕ- ਰੰ-ਟ ਲੱਗਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਦੱਸਣਯੋਗ ਹੈ ਕਿ ਕੱਲ੍ਹ ਹੀ ਉਸ ਨੂੰ ਲੜਕੀ ਵਾਲੇ ਸ਼ਗਨ ਲਗਾ ਕੇ ਗਏ ਸਨ ਤੇ ਅੱਜ ਹੀ ਪਰਿਵਾਰ ਨੇ ਬਰਾਤ ਲੈ ਕੇ 11 ਵਜੇ ਜਲਾਲਾਬਾਦ ਨੂੰ ਰਵਾਨਾ ਹੋਣਾ ਸੀ ਕਿ ਅੱਧੀ ਰਾਤ ਨੂੰ ਇਹ ਭਾਣਾ ਵਾਪਰ ਗਿਆ। ਨੌਜਵਾਨ ਪੁੱਤਰ ਦੀ ਪਈ ਲਾ – ਸ਼ ਵੇਖ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ। ਓਧਰ ਘਟਨਾ ਤੋਂ ਬਾਅਦ ਸਾਰੇ ਇਲਾਕੇ ‘ਚ ਮਾਤਮ ਛਾ ਗਿਆ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਪੰਜਾਬ ਚ ਇਥੇ ਖਾਲੀ ਪਏ ਪਲਾਟ ਚ ਹੋਇਆ ਖੌਫਨਾਕ ਕਾਂਡ , ਇਲਾਕੇ ਚ ਫੈਲੀ ਸਨਸਨੀ

ਆਈ ਤਾਜਾ ਵੱਡੀ ਖਬਰ  ਪੰਜਾਬ ਦੇ ਹਾਲਾਤ ਦਿਨ ਪ੍ਰਤੀਦਿਨ ਵੱਧ ਤੋਂ ਬਦਤਰ ਹੁੰਦੇ ਹੋਏ ਨਜ਼ਰ …