Breaking News

ਪੰਜਾਬ ਚ ਲਗਾ ਮੁੜ ਕਰਫਿਊ 10 ਦਿਨਾਂ ਲਈ ,ਇਹਨਾਂ ਇਹਨਾਂ ਇਲਾਕਿਆਂ ਚ – ਤਾਜਾ ਵੱਡੀ ਖਬਰ

ਮੁੜ ਕਰਫਿਊ 10 ਦਿਨਾਂ ਲਈ ਪੰਜਾਬ ਚ ਲਗਾ

ਪੰਜਾਬ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਕੇਸਾਂ ਨੇ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ। ਪੰਜਾਬ ਦੇ ਚਾਰ ਸ਼ਹਿਰ ਲੁਧਿਆਣਾ, ਪਟਿਆਲਾ, ਜਲੰਧਰ ਅਤੇ ਅੰਮ੍ਰਿਤਸਰ ਵਿਚ ਕੋਰੋਨਾ ਦੇ ਮਰੀਜ਼ ਦੀ ਗਿਣਤੀ ਵਿਚ ਲਗਾਤਾਰ ਇਜਾਫਾ ਹੋ ਰਿਹਾ ਹੈ। ਮੌਤ ਦਰ ਵੀ ਵੱਧ ਰਹੀ ਹੈ। ਪਿਛਲੇ ਦਿਨੀਂ ਲਾਕਡਾਊਨ 3 ਦੀਆਂ ਨਵੀਂ ਹਦਾਇਤਾਂ ਜਾਰੀ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤੀ ਕਰਨ ਦੇ ਸੰਕੇਤ ਦਿੱਤੇ ਸੀ।

ਅੰਮ੍ਰਿਤਸਰ- ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ‘ਚ ਵਧ ਰਹੀ ਕੋਰੋਨਾ ਮਹਾਂਮਾਰੀ ‘ਤੇ ਚਿੰਤਾ ਪ੍ਰਗਟਾਉਂਦਿਆਂ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਜ਼ਿਲ੍ਹੇ ‘ਚ ਰੋਜ਼ਾਨਾ ਔਸਤਨ 50 ਮਰੀਜ਼ ਹੀ ਆਉਂਦੇ ਸਨ ਪਰ ਹੁਣ ਇਹ ਗਿਣਤੀ ਔਸਤ ਦੇ ਹਿਸਾਬ ਨਾਲ 65 ਮਰੀਜ਼ ਰੋਜ਼ਾਨਾ ਹੋਈ ਹੈ। 24 ਅਗਸਤ ਨੂੰ ਇੱਕੋ ਦਿਨ 100 ਤੋਂ ਵੱਧ ਕੋਰੋਨਾ ਪਾਜ਼ੀਟਵ ਕੇਸ ਵੀ ਜ਼ਿਲ੍ਹੇ ਵਿਚ ਆਏ ਹਨ,

ਜੋ ਕਿ ਖ਼ਤਰੇ ਦੀ ਘੰਟੀ ਹੈ। ਉਨ੍ਹਾਂ ਕਿਹਾ ਕਿ ਇਸ ਲਗਾਤਾਰ ਹੋ ਰਹੇ ਵਾਧੇ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਲੋਕ ਸਰਕਾਰ ਵੱਲੋਂ ਲਗਾਏ ਗਏ ਜ਼ਾਬਤੇ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਡਾ. ਹਿਮਾਂਸ਼ੂ ਨੇ ਦੱਸਿਆ ਕਿ ਇਸ ਵੇਲੇ ਸ਼ਹਿਰ ਵਿਚ 6 ਮਾਈਕਰੋ ਕੰਟੇਨਮੈਂਟ ਜੋਨ ਐਲਾਨੇ ਜਾ ਚੁੱਕੇ ਹਨ, ਜਿੱਥੇ ਕਿ ਲਗਾਤਾਰ 10 ਦਿਨ ਕਰਫ਼ਿਊ ਰਹੇਗਾ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਛੱਡ ਕੇ ਕਿਸੇ ਵੀ ਗਤੀਵਿਧੀ ਉਤੇ ਰੋਕ ਰਹੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇਲਾਕਿਆਂ ਵਿਚ ਬ੍ਰਹਮ ਨਗਰ, ਗੋਪਾਲ ਨਗਰ,

ਜਵਾਹਰ ਨਗਰ, ਗਲੀ ਕੱਕਿਆਂ ਵਾਲੀ, ਸ਼ਿਮਲਾ ਮਾਰਕੀਟ ਅਤੇ ਕਟੜਾ ਬੱਘੀਆਂ ਆਦਿ ਸ਼ਾਮਿਲ ਹਨ।ਉਨ੍ਹਾਂ ਦੱਸਿਆ ਕਿ ਇਸ ਵੇਲੇ ਸਰਕਾਰ ਵੱਲੋਂ ਸਨਿੱਚਰਵਾਰ ਤੇ ਐਤਵਾਰ ਨੂੰ ਮੁਕੰਮਲ ਕਰਫ਼ਿਊ, ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਲਗਾਇਆ ਗਿਆ ਹੈ। ਇਸ ਵਿਚ ਡਾਕਟਰੀ ਸਹਾਇਤਾ, ਮੁਸਾਫ਼ਰਾਂ ਅਤੇ ਵਸਤੂਆਂ ਦੀ ਗਤੀਵਿਧੀਆਂ ਆਦਿ ਦੀ ਆਗਿਆ ਹੈ,

ਪਰ ਗੈਰ ਜ਼ਰੂਰੀ ਗਤੀਵਿਧੀਆਂ ਉਤੇ ਪੂਰੀ ਤਰਾਂ ਰੋਕ ਰਹੇਗੀ। ਇਸੇ ਤਰਾਂ ਰੋਜ਼ਾਨਾ 50 ਫ਼ੀਸਦੀ ਦੁਕਾਨਾਂ ਹੀ ਖੋਲੀਆਂ ਜਾ ਰਹੀਆਂ ਹਨ। ਚਾਰ ਪਹੀਆ ਵਾਹਨਾਂ ਉਤੇ ਤਿੰਨ ਸਵਾਰੀਆਂ ਅਤੇ ਬੱਸਾਂ 50 ਫ਼ੀਸਦੀ ਸੀਟਾਂ ਨਾਲ ਹੀ ਚੱਲ ਸਕਦੀਆਂ ਹਨ। ਇਸੇ ਤਰਾਂ ਸਰਕਾਰੀ ਤੇ ਨਿੱਜੀ ਦਫ਼ਤਰ 50 ਫ਼ੀਸਦੀ ਸਟਾਫ਼ ਨਾਲ ਚਲਾਉਣ ਦੇ ਹੁਕਮ ਹਨ।

Check Also

ਨੌਜਵਾਨ ਮੁੰਡੇ ਨੂੰ ਆਨਲਾਈਨ ਨੌਕਰੀ ਲੱਭਣੀ ਪਈ ਮਹਿੰਗੀ , ਖਾਤੇ ਤੋਂ ਉੱਡੇ ਏਨੇ ਲੱਖ ਰੁਪਏ

ਆਈ ਤਾਜਾ ਵੱਡੀ ਖਬਰ  ਜਿਸ ਪ੍ਰਕਾਰ ਨਾਲ ਦੇਸ਼ ‘ਚੋਂ ਬੇਰੋਜ਼ਗਾਰੀ ਵੱਧਦੀ ਪਈ ਹੈ, ਉਸਦੇ ਚੱਲਦੇ …