Breaking News

ਪੰਜਾਬ ਚ ਬਿਜਲੀ ਵਰਤਣ ਵਾਲਿਆਂ ਲਈ ਵੱਡੀ ਖਬਰ – ਬਿਜਲੀ ਮਹਿਕਮੇ ਨੇ ਖਿਚੀ ਇਹ ਤਿਆਰੀ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਵਿੱਚ ਜਿੱਥੇ ਤਿਓਹਾਰੀ ਸੀਜ਼ਨ ਹੋਣ ਦੇ ਕਾਰਨ ਬਿਜਲੀ ਦੀ ਖਪਤ ਵਿਚ ਭਾਰੀ ਵਾਧਾ ਹੋ ਰਿਹਾ ਹੈ। ਉਥੇ ਹੀ ਪੰਜਾਬ ਦੇ ਵਿੱਚ ਮਾਲ ਗੱਡੀਆਂ ਦੇ ਨਾ ਆਉਣ ਕਾਰਨ ਪਾਵਰ ਪਲਾਂਟਾਂ ਵਿੱਚ ਕੋਲੇ ਦੀ ਦਿੱਕਤ ਆ ਰਹੀ ਹੈ। ਹੁਣ ਪੰਜਾਬ ਚ ਬਿਜਲੀ ਵਰਤਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿਉਂਕਿ ਬਿਜਲੀ ਵਿਭਾਗ ਨੇ ਵੀ ਤਿਆਰੀ ਕੀਤੀ ਹੈ।

ਇਨ੍ਹਾਂ ਦਿਨਾਂ ਦੇ ਵਿਚ ਬਿਜਲੀ ਵਿਭਾਗ ਵੱਲੋਂ ਘਰੇਲੂ ਅਤੇ ਕਮਰਸ਼ੀਅਲ ਡਿਫਾਲਟਰ ਬਿਜਲੀ ਖਪਤਕਾਰਾਂ ਤੇ ਵੀ ਪਾਵਰਕਾਮ ਨੇ ਸ਼ਿਕੰਜਾ ਕਸ ਲਿਆ ਹੈ। ਘਰੇਲੂ ਅਤੇ ਕਮਰਸ਼ੀਅਲ ਬਿਜਲੀ ਖਪਤਕਾਰਾਂ ਨੇ ਕੁਨੈਕਸ਼ਨ ਕੱਟਣ ਦੇ ਡਰੋਂ ਕੁੱਲ ਰਾਸ਼ੀ 6 ਕਰੋੜ 75 ਲੱਖ ਰੁਪਏ ਵਿਚੋਂ ਹੁਣ ਤੱਕ 4 ਕਰੋੜ 64 ਲੱਖ ਰੁਪਏ ਪਾਵਰਕਾਮ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ ਹਨ। ਇਸ ਤਰ੍ਹਾਂ ਹੀ ਸਰਕਾਰੀ ਮਹਿਕਮਿਆਂ ਨੇ ਆਪਣੇ 206 ਕਰੋੜ 49 ਲੱਖ ਵਿੱਚੋਂ 40 ਕਰੋੜ 63 ਲਖ ਅਕਤੂਬਰ ਮਹੀਨੇ ਵਿਚ, 18 ਕਰੋੜ ਸਮੇਤ ਕੁੱਲ 58 ਕਰੋੜ 63 ਲੱਖ ਨਵੰਬਰ ਵਿਚ ਜਮ੍ਹਾ ਕਰਵਾ ਦਿੱਤੇ ਹਨ।

ਬਿਜਲੀ ਚੋਰੀ ਅਤੇ ਬਿਨਾਂ ਮਨਜ਼ੂਰੀ ਲੋਡ ਵਧਾਏ ਖਪਤਕਾਰਾਂ ਤੇ ਪਾਵਰਕਾਮ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਏ. ਵੇਣੂ ਪ੍ਰਸਾਦ, ਨੇ ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ ਜ਼ੀਰੋ ਟਾਲਰੇਂਸ ਪਾਲਿਸੀ ਦੇ ਤਹਿਤ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਹੁਸ਼ਿਆਰਪੁਰ ਵਿਚ 41 ਸਥਾਨਾਂ ਤੇ ਗਲਤ ਪਾਏ ਗਏ 1433 ਬਿਜਲੀ ਕੁਨੈਕਸ਼ਨ ਦੇ ਖਪਤਕਾਰਾਂ ਨੂੰ ਭਾਰੀ ਜ਼ੁਰਮਾਨਾ 5 ਲੱਖ 33 ਹਜ਼ਾਰ ਕੀਤਾ ਗਿਆ ਹੈ।

ਇਸ ਤਰ੍ਹਾਂ ਹੀ ਹੁਸ਼ਿਆਰਪੁਰ ਸਰਕਲ ਦੇ ਡਿਪਟੀ ਚੀਫ਼ ਇੰਜੀਨੀਅਰ ਪੀਐਮ ਨੇ ਕਿਹਾ ਹੈ ਕਿ ਪਾਵਰਕਾਮ ਦਫਤਰ ਵੱਲੋ ਜਾਰੀ ਹੁਕਮਾਂ ਤਹਿਤ ਬਿਜਲੀ ਵਿਭਾਗ ਵੱਲੋਂ ਸਖਤੀ ਵਰਤਣ ਤੇ ਕਰੀਬ 60 ਕਰੋੜ ਰੁਪਏ ਦੀ ਰਾਸ਼ੀ ਜਮ੍ਹਾਂ ਹੋਈ ਹੈ। ਬਹੁਤ ਸਾਰੇ ਬਿਜਲੀ ਖਪਤਕਾਰ ਗ਼ੈਰ-ਸਰਕਾਰੀ ਡਿਫਾਲਟਰ ਬਿਜਲੀ ਕੁਨੈਕਸ਼ਨ ਕੱਟਣ ਦੇ ਡਰ ਤੋਂ ਬਿੱਲ ਦੀ ਅਦਾਇਗੀ ਕਰ ਦੇਣਗੇ।

ਬਹੁਤ ਸਾਰੇ ਖ਼ਪਤਕਾਰਾਂ ਕੁਨੈਕਸ਼ਨ ਕੱਟਣ ਤੇ ਐਫ਼ ਆਈ ਆਰ ਦਰਜ ਹੋਣ ਦੇ ਡਰ ਤੋਂ ਰਕਮ ਜਮਾਂ ਕਰਵਾ ਰਹੇ ਹਨ।ਚੋਰੀ ਅਤੇ ਕੁਨੈਕਸ਼ਨ ਚ ਗੜਬੜੀ ਕਰਨ ਵਾਲਿਆਂ ਖਪਤਕਾਰਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਨਵੰਬਰ ਦੇ ਪਹਿਲੇ ਹਫ਼ਤੇ ਹੁਸ਼ਿਆਰਪੁਰ ਦੇ ਵਿਚ ਬਿਜਲੀ ਵਿੱਚ ਗੜਬੜੀ ਕਰਨ ਵਾਲਿਆ ਦੇ 168 ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਕਈ ਖਪਤਕਾਰਾਂ ਨੂੰ ਇਸ ਦੇ ਨਾਲ ਚਿਤਾਵਨੀ ਵੀ ਜਾਰੀ ਕੀਤੀ ਜਾ ਰਹੀ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …