Breaking News

ਪੰਜਾਬ ਚ ਪ੍ਰਾਈਵੇਟ ਸਕੂਲਾਂ ਦੀ ਫੀਸ ਮਾਫ ਕਰਾਉਣ ਬਾਰੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਨੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ। ਪੰਜਾਬ ਵਿਚ ਵੀ ਰੋਜਾਨਾ ਹਜਾਰ ਤੋਂ ਜਿਆਦਾ ਪੌਜੇਟਿਵ ਆਉਣੇ ਸ਼ੁਰੂ ਹੋ ਗਏ ਹਨ। ਲੋਕਾਂ ਦੇ ਕੰਮ ਕਾਜ਼ ਬੰਦ ਪਏ ਹੋਏ ਹਨ। ਸਕੂਲ ਵੀ ਬੰਦ ਪਏ ਹਨ ਪਰ ਸਕੂਲਾਂ ਵਲੋਂ ਫੀਸਾਂ ਲੈਣ ਜਾ ਰਹੀਆਂ ਹਨ ਆਨਲਾਈਨ ਪੜਾਉਣ ਦੇ ਬਦਲੇ ਜਿਸ ਦਾ ਮਾਪੇ ਵਿ -ਰੋ -ਧ ਕਰ ਰਹੇ ਹਨ।

ਲੌਕਡਾਊਨ ‘ਚ ਬੱਚਿਆਂ ਦੀ ਸਕੂਲ ਫੀਸ ਨੂੰ ਲੈ ਕੇ ਮਾਪਿਆਂ ਤੇ ਸਕੂਲ ਪ੍ਰਸ਼ਾਸਨ ਖ਼ਿ – ਲਾ -ਫ਼ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਅੱਜ ਪ੍ਰਾਈਵੇਟ ਸਕੂਲਾਂ ਖ਼ਿ -ਲਾ – ਫ਼ ਮੁੜ ਤੋਂ ਐਸੋਸੀਏਸ਼ਨ ਤੇ ਮਾਪਿਆਂ ਵੱਲੋਂ ਪ੍ਰ – ਦ -ਰ – ਸ਼ – ਨ ਕੀਤੇ ਗਏ। ਮਾਪਿਆਂ ਦਾ ਕਹਿਣਾ ਹੈ ਕਿ ਹਾਈਕੋਰਟ ਨੇ ਸਾਫ ਤੌਰ ‘ਤੇ ਕਿਹਾ ਹੈ ਕਿ ਸਕੂਲ ਆਪਣੇ ਖਰਚਿਆਂ ਮੁਤਾਬਕ ਵਿਦਿਆਰਥੀਆਂ ਤੋਂ ਫੀਸ ਲੈਣ ਪਰ ਸਕੂਲ ਮਾਪਿਆਂ ਨਾਲ ਕੋਈ ਵੀ ਗੱਲਬਾਤ ਨਹੀਂ ਕਰ ਰਹੇ। ਸਗੋਂ ਪੂਰੀਆਂ ਫੀਸਾਂ ਦੀ ਮੰਗ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਕੂਲਾਂ ਨੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮਾਪਿਆਂ ਨੇ ਕਿਹਾ ਕਿ ਮਹਾਂਮਾਰੀ ਕਰਕੇ ਸਭ ਕੁਝ ਪਹਿਲਾਂ ਵਰਗਾ ਨਹੀਂ ਰਿਹਾ। ਇਸ ਕਰਕੇ ਸਕੂਲੀ ਵਿਦਿਆਰਥੀਆਂ ਨੂੰ ਫੀਸਾਂ ‘ਚ ਰਿਆਇਤ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੰਮਕਾਰ ਠੱ – ਪ ਹੈ, ਉਹ ਸਕੂਲਾਂ ਨਾਲ 8-10 ਸਾਲ ਤੋਂ ਜੁੜੇ ਹੋਏ ਹਨ, ਪਰ ਹੁਣ ਜਦੋਂ ਹਾਲਾਤ ਖ- ਰਾ -ਬ ਹਨ ਤਾਂ ਸਕੂਲ ਉਨ੍ਹਾਂ ਦਾ ਸਾਥ ਨਹੀਂ ਦੇ ਰਹੇ।

ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੀ ਆਮਦਨ ਬੰਦ ਹੈ ਤੇ ਸਕੂਲਾਂ ਦੇ ਖਰਚੇ ਵੀ ਘਟੇ ਹਨ। ਬਿਜਲੀ, ਅਧਿਆਪਕਾਂ ਤੇ ਸਕੂਲ ਦੇ ਹੋਰ ਖਰਚੇ ਘਟੇ ਹਨ ਜਿਸ ਕਰਕੇ ਉਨ੍ਹਾਂ ਨੂੰ ਵੀ ਕੁਝ ਰਾਹਤ ਮਿਲਣੀ ਚਾਹੀਦੀ ਹੈ। ਮਾਪਿਆਂ ਨੇ ਕਿਹਾ ਹਾਈਕੋਰਟ ਨੇ ਕਿਹਾ ਸਕੂਲ ਵਾਧੂ ਫੀਸਾਂ ਨਾ ਲਵੇ ਤੇ ਖਰਚੇ ਮੁਤਾਬਕ ਫੀਸਾਂ ਲੈਣ ਪਰ ਸਕੂਲ ਉਨ੍ਹਾਂ ਨੂੰ ਪੂਰੀਆਂ ਫੀਸਾਂ ਦੇਣ ਲਈ ਮ -ਜ -ਬੂ -ਰ ਕਰ ਰਹੇ ਹਨ। ਪ੍ਰਸ਼ਾਸ਼ਨ ਤੱਕ ਕਈ ਵਾਰ ਪਹੁੰਚ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਰਿਆਇਤ ਨਹੀਂ ਮਿਲ ਰਹੀ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਨੂੰ ਮਾਪਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ।

Check Also

ਚਲਦੇ ਵਿਆਹ ਚ ਲਾੜੇ ਨੇ ਸਟੇਜ ਪਿੱਛੇ ਜਾ ਕਰ ਦਿੱਤੀ ਅਜਿਹੀ ਕਰਤੂਤ , ਲਾੜੀ ਨੇ ਤੋੜ ਦਿੱਤਾ ਵਿਆਹ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਵਿਆਹਾਂ ਦੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਨੂੰ ਲੈ ਕੇ …