Breaking News

ਪੰਜਾਬ ਚ ਪਹਿਲੀ ਵਾਰ ਗੁਰਦਵਾਰਾ ਸਾਹਿਬ ਚ ਹੋਈ ਇਹ ਅਨੋਖੀ ਘਟਨਾ ,ਹਰ ਕੋਈ ਹੋ ਰਿਹਾ ਹੈਰਾਨ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਜਿੱਥੇ ਧਰਮ ਦਾ ਆਦਰ ਕਰਨ ਵਾਲੇ ਲੋਕ ਰਹਿੰਦੇ ਹਨ ਉਥੇ ਹੀ ਕੁਝ ਅਜਿਹੇ ਹੀ ਸ਼ਰਾਰਤੀ ਅਨਸਰ ਵੀ ਰਹਿੰਦੇ ਹਨ ਜਿਨ੍ਹਾਂ ਵੱਲੋਂ ਕੋਈ ਨਾ ਕੋਈ ਅਜਿਹੀ ਹਰਕਤ ਕੀਤੀ ਹੈ ਜਿਸ ਨਾਲ ਸਭ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਜਿੱਥੇ ਸੂਬਾ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਤੇ ਸ਼ਰਾਰਤੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਉੱਥੇ ਹੀ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਕੀਤੇ ਜਾ ਰਹੇ ਹਨ ,

ਜਿਸ ਨਾਲ ਉਸ ਜਗ੍ਹਾ ਦੇ ਹਾਲਾਤ ਤ-ਣਾ-ਅ-ਪੂ-ਰ-ਨ ਬਣ ਜਾਂਦੇ ਹਨ। ਹੁਣ ਪੰਜਾਬ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਹੋਈ ਅਜਿਹੀ ਅਨੋਖੀ ਘਟਨਾ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਡੇਰਾ ਬੱਸੀ ਦੇ ਪਿੰਡ ਮਹਿਮਦਪੁਰ ਦੀ ਹੈ। ਜਿੱਥੇ ਪਿੰਡ ਦੇ ਦੋ ਗੁਰਦੁਆਰਾ ਸਾਹਿਬਾਨ ਨੂੰ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਤਾਲੇ ਲਗਾ ਦਿੱਤੇ ਜਾਣ ਕਾਰਨ ਪਿੰਡ ਦਾ ਮਾਹੌਲ ਤ-ਣਾ-ਅ-ਪੂ-ਰ-ਨ ਬਣ ਗਿਆ। ਇਹ ਘਟਨਾ ਸਵੇਰ ਸਮੇਂ ਦੀ ਹੈ ਜਦੋਂ ਪਿੰਡ ਦੇ ਗੁਰਦੁਆਰਾ ਸ੍ਰੀ ਅਮਰਦਾਸ ਸਾਹਿਬ ਵਿਚ ਗ੍ਰੰਥੀ ਗਿਆਨ ਸਿੰਘ ਰੋਜ਼ਾਨਾ ਦੀ ਤਰ੍ਹਾਂ ਹੀ ਨਿੱਤ ਨੇਮ ਦਾ ਪਾਠ ਕਰ ਰਿਹਾ ਸੀ ਅਤੇ ਸੰਗਤ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਪਹੁੰਚ ਰਹੀ ਸੀ।

ਉਸ ਸਮੇਂ ਹੀ ਪਿੰਡ ਦੇ ਇਕ ਵਿਅਕਤੀ ਵੱਲੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਉਪਰੰਤ ਜਾਂਦੇ ਸਮੇਂ ਕਮਰੇ ਨੂੰ ਬਾਹਰੋਂ ਤਾਲਾ ਲਗਾ ਦਿੱਤਾ ਗਿਆ। ਇਸ ਘਟਨਾ ਨੂੰ ਅੰਜਾਮ ਸਵੇਰੇ ਪੌਣੇ ਪੰਜ ਵਜੇ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਦੋ-ਸ਼ੀ ਦੂਸਰੇ ਗੁਰਦੁਆਰਾ ਸਾਹਿਬ ਸ੍ਰੀ ਕਲਗੀਧਰ ਵਿੱਚ ਪੰਜ ਵਜੇ ਪਹੁੰਚ ਗਿਆ, ਜਿੱਥੇ ਗਿਆਨੀ ਸੰਤ ਸਿੰਘ ਪਾਠ ਕਰ ਰਹੇ ਸਨ। ਇੱਥੇ ਵੀ ਦੋ-ਸ਼ੀ ਮੱਥਾ ਟੇਕ ਕੇ ਜਾਂਦੇ ਸਮੇਂ ਤਾਲਾ ਲਗਾ ਕੇ ਚਾਬੀਆਂ ਨਾਲ ਲੈ ਗਿਆ। ਹੋਰ ਸੰਗਤ ਵੱਲੋਂ ਆ ਕੇ ਦੋਨੋਂ ਤਾਲਿਆਂ ਨੂੰ ਤੋ-ੜ ਕੇ ਸੰਗਤ ਨੂੰ ਬਾਹਰ ਕੱਢਿਆ ਗਿਆ। ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਕਿ ਦੋ-ਸ਼ੀ ਕੋਈ ਹੋਰ ਨਹੀਂ ,

ਸਗੋਂ ਪਿੰਡ ਦਾ ਹੀ ਕਰਮ ਸਿੰਘ ਹੈ ਤਾਂ ਲੋਕਾਂ ਵਿੱਚ ਗੁੱ-ਸਾ ਵਧ ਗਿਆ। ਸਥਿਤੀ ਤ-ਨਾ-ਅ-ਪੂ-ਰ-ਨ ਹੁੰਦੇ ਵੇਖ ਕੇ ਪੁਲਿਸ ਵੱਲੋਂ ਆ ਕੇ ਕਰਮ ਸਿੰਘ ਨੂੰ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੇ ਇਸ ਘਟਨਾ ਤੋਂ ਬਾਅਦ ਆਪਣੇ ਆਪ ਨੂੰ ਘਰ ਅੰਦਰ ਬੰਦ ਕਰ ਲਿਆ ਸੀ। ਉਸ ਦੇ ਖਿਲਾਫ ਸੰਗਤ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਬੰ-ਧ-ਕ ਬਣਾਉਣ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਉਨ੍ਹਾਂ ਨੂੰ ਭ-ੜ-ਕਾ-ਉ-ਣ ਦੀ ਕੋਸ਼ਿਸ਼ ਕਰਨ ਦੇ ਦੋ-ਸ਼ ਤਹਿਤ ਆਈ ਪੀ ਸੀ ਦੀ ਧਾਰਾ 342,295 ਅਤੇ 511 ਦੇ ਅਨੁਸਾਰ ਕੇਸ ਦਰਜ ਕੀਤਾ ਗਿਆ ਹੈ। ਇਸ ਘਟਨਾ ਬਾਰੇ ਪੁੱਛੇ ਜਾਣ ਤੇ ਨੇ ਦੱਸਿਆ ਕਿ ਉਸ ਨੇ ਆਪਣੀ ਅਹਿਮੀਅਤ ਦਿਖਾਉਣ ਲਈ ਇਹ ਸੱਭ ਕੀਤਾ ਹੈ, ਉਸਦੀ ਕਿਸੇ ਨਾਲ ਕੋਈ ਰੰ-ਜ਼ਿ-ਸ਼ ਨਹੀਂ ਹੈ। ਪੁਲਿਸ ਵੱਲੋਂ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

Check Also

ਇਸ ਅਨੋਖੇ ਸ਼ਹਿਰ ਦੀ ਬਿਲਡਿੰਗ ਅੰਦਰੋਂ ਲੰਘਦੀ ਹੈ ਟਰੇਨ , ਪੰਜਵੇਂ ਫਲੋਰ ਤੇ ਹੈ ਪੈਟਰੋਲ ਪੰਪ

ਆਈ ਤਾਜਾ ਵੱਡੀ ਖਬਰ  ਦੁਨੀਆ ਇਸ ਵੇਲੇ ਤਰੱਕੀ ਦੇ ਰਾਹ ਉੱਤੇ ਚੱਲ ਰਹੀ ਹੈ l …