Breaking News

ਪੰਜਾਬ ਚ ਕੋਰੋਨਾ ਪੈ ਗਿਆ ਹੁਣ ਠੰਢਾ, ਅੱਜ ਆਏ ਸਿਰਫ ਏਨੇ ਪੌਜੇਟਿਵ

ਅੱਜ ਆਏ ਸਿਰਫ ਏਨੇ ਪੌਜੇਟਿਵ

ਚਾਈਨਾ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੰਜਾਬ ਦੇ ਪਿੰਡ ਮੁਹੱਲਿਆਂ ਤੱਕ ਪਹੁੰਚ ਗਿਆ ਹੈ। ਸੰਸਾਰ ਤੇ ਰੋਜਾਨਾ ਇਸ ਕੋਰੋਨਾ ਵਾਇਰਸ ਦੇ ਲੱਖਾਂ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ ਅਤੇ ਹਜਾਰਾਂ ਦੀ ਗਿਣਤੀ ਵਿਚ ਪੌਜੇਟਿਵ ਲੋਕਾਂ ਦੀ ਮੌਤ ਹੋ ਰਹੀ ਹੈ। ਪੰਜਾਬ ਚ ਇਸ ਵਾਇਰਸ ਨੂੰ ਰੋਕਣ ਲਈ ਪੰਜਾਬ ਸਰਕਾਰ ਦੁਆਰਾ ਕਈ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਿਹਨਾਂ ਦਾ ਸਦਕਾ ਹੁਣ ਇਹ ਵਾਇਰਸ ਪੰਜਾਬ ਚ ਥੋੜਾ ਕਾਬੂ ਚ ਆਉਂਦਾ ਨਜਰ ਆ ਰਿਹਾ ਹੈ।

ਅੱਜ ਪੰਜਾਬ ਚ ਅਗੇ ਨਾਲੋਂ ਕਾਫੀ ਘਟ ਕੇਸ ਸਾਹਮਣੇ ਆਏ ਹਨ। ਜੋ ਕੇ ਰਾਹਤ ਵਾਲੀ ਖਬਰ ਹੈ। ਪੰਜਾਬ ਦੇ ਵਿਚ ਅੱਜ 1071 ਕੋਰੋਨਾ ਦੇ ਪੌਜੇਟਿਵ ਕੇਸ ਸਾਹਮਣੇ ਆਏ ਹਨ ਜੋ ਕੇ ਅਗੇ ਆਉਣ ਵਾਲੇ ਕੇਸਾਂ ਦੇ ਮੁਕਾਬਲੇ ਬਹੁਤ ਜਿਆਦਾ ਘਟ ਹਨ। ਪੰਜਾਬ ਚ ਹੁਣ ਤੱਕ ਕੋਰੋਨਾ ਦੇ 116213 ਕੇਸ ਪੌਜੇਟਿਵ ਮਿਲ ਚੁੱਕੇ ਹਨ ਜਿਸ ਵਿਚੋਂ 97777 ਲੋਕ ਇਸ ਵਾਇਰਸ ਤੋਂ ਠੀਕ ਹੋ ਚੁੱਕੇ ਹਨ। ਹਜੇ ਤੱਕ ਪੰਜਾਬ ਚ 14935 ਲੋਕ ਕੋਰੋਨਾ ਦੇ ਪੌਜੇਟਿਵ ਹਨ ਜਿਹਨਾਂ ਦਾ ਇਲਾਜ ਚਲ ਰਿਹਾ ਹੈ।

ਪੰਜਾਬ ਚ ਅੱਜ ਆਏ ਮਾਮਲੇ ਇਸ ਤਰਾਂ ਹਨ ਅੰਮ੍ਰਿਤਸਰ ਤੋਂ 134, ਮੋਹਾਲੀ ਤੋਂ 131, ਜਲੰਧਰ 128, ਲੁਧਿਆਣਾ 111, ਪਟਿਆਲਾ 91 ਤੇ ਗੁਰਦਾਸਪੁਰ ਤੋਂ 82 ਕੋਰੋਨਾ ਦੇ ਪੌਜੇਟਿਵ ਕੇਸ ਸਾਹਮਣੇ ਆਏ ਹਨ। ਅੱਜ ਇਸ ਵਾਇਰਸ ਦੀ ਵਜ੍ਹਾ ਨਾਲ 50 ਮੌਤਾਂ ਹੋਈਆਂ ਹਨ।

ਅੱਜ ਦਰਜ ਹੋਈਆਂ ਮੌਤਾਂ ਦਾ ਵੇਰਵਾ ਇਸ ਤਰਾਂ ਹੈ 8 ਅੰਮ੍ਰਿਤਸਰ, 6 ਲੁਧਿਆਣਾ, 2 ਮੁਹਾਲੀ , 2 ਨਵਾਂ ਸ਼ਹਿਰ, 3 ਫਤਿਹਗੜ੍ਹ ਸਾਹਿਬ, 6 ਗੁਰਦਾਸਪੁਰ, 1 ਫਰੀਦਕੋਟ, 4 ਫਿਰੋਜ਼ਪੁਰ, 4 ਹੁਸ਼ਿਆਰਪੁਰ, 1 ਮੁਹਾਲੀ, 1 ਬਠਿੰਡਾ, 3 ਪਟਿਆਲਾ, 2 ਮੋਗਾ, 4 ਸੰਗਰੂਰ, 2 ਜਲੰਧਰ,1 ਕਪੂਰਥਲਾ, ਵਿਚ ਇਸ ਵਾਇਰਸ ਦੀ ਵਜਾ ਕਰਕੇ ਮੌਤਾਂ ਹੋਈਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕੇ ਹੁਣ ਜਲਦੀ ਹੀ ਇਹ ਵੀ ਘਟ ਜਾਣਗੀਆਂ ।

Check Also

ਇਥੇ ਕੀਤੀਆਂ ਗਈਆਂ ਹੈਵਾਨੀਅਤ ਦੀਆਂ ਹੱਦਾਂ ਪਾਰ , ਗਰਭਵਤੀ ਔਰਤ ਦਾ ਕਤਲ ਕਰ ਲਾਸ਼ ਦੇ 20 ਟੁਕੜੇ ਕਰ ਬੋਰੇ ਚ ਸੁਟਿਆ

ਆਈ ਤਾਜਾ ਵੱਡੀ ਖਬਰ  ਔਰਤਾਂ ਦੇ ਨਾਲ ਅਪਰਾਧ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ। …