Breaking News

ਪੰਜਾਬ ਚ ਕਿਸਾਨਾਂ ਦਾ ਵਿਰੋਧ ਝੱਲਣ ਦੇ ਬਾਅਦ ਦਿੱਲੀ ਚ ਹੰਸ ਰਾਜ ਨੇ ਕੀਤਾ ਹੁਣ ਇਹ ਕੰਮ, ਸਾਰੇ ਪਾਸੇ ਚਰਚਾ

ਆਈ ਤਾਜਾ ਵੱਡੀ ਖਬਰ

ਖੇਤੀ ਕਾਨੂੰਨਾਂ ਦੇ ਵਿਰੁਧ ਦਿੱਲੀ ਵਿਚ ਸੰਘਰਸ਼ ਕਰਦੇ ਹੋਏ ਕਿਸਾਨਾਂ ਨੂੰ ਅੱਜ 26 ਦਿਨ ਹੋ ਗਏ ਹਨ। ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਹੋਈ ਗੱਲ ਬਾਤ ਹੁਣ ਤੱਕ ਬੇਸਿੱਟਾ ਰਹੀ ਹੈ। ਕੇਂਦਰ ਸਰਕਾਰ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਬਜਾਏ ਸੋਧ ਦਾ ਪ੍ਰਸਤਾਵ ਪੇਸ਼ ਕਰ ਰਹੀ ਹੈ। ਜਿਸ ਨੂੰ ਕਿਸਾਨ ਜਥੇ ਬੰਦੀਆਂ ਵੱਲੋਂ ਆਪਸੀ ਸਹਿਮਤੀ ਦੇ ਨਾਲ ਠੁਕਰਾ ਦਿੱਤਾ ਗਿਆ ਹੈ। ਕਿਸਾਨ ਜਥੇ ਬੰਦੀਆਂ ਇਨ੍ਹਾਂ ਖੇਤੀ ਬਿੱਲਾਂ ਨੂੰ ਸਿਰੇ ਤੋਂ ਰੱਦ ਕਰਨ ਦੀ ਮੰਗ ਕਰ ਰਹੀਆਂ ਹਨ। ਉੱਥੇ ਹੀ ਕਿਸਾਨ ਜੱਥੇ ਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ

ਜਿਸ ਦੇ ਸਿੱਟੇ ਵਜੋਂ ਭਾਜਪਾ ਦੇ ਨੇਤਾਵਾਂ ਦੇ ਘਰਾਂ ਦਾ ਘਿਰਾਓ ਕਰਕੇ ਜਬਰਦਸਤ ਉਨ੍ਹਾਂ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਏਸੇ ਤਰ੍ਹਾਂ ਹੀ ਪਿਛਲੇ ਦਿਨੀਂ ਗਾਇਕ ਹੰਸ ਰਾਜ ਹੰਸ ਦੇ ਘਰ ਦਾ ਘਿਰਾਓ ਕਰਕੇ ਵੀ ਉਨ੍ਹਾਂ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਅਸਤੀਫਾ ਦੇਣ ਦੀ ਮੰਗ ਕੀਤੀ ਗਈ ਸੀ। ਹੁਣ ਪੰਜਾਬ ਵਿੱਚ ਕਿਸਾਨਾਂ ਦਾ ਵਿਰੋਧ ਝੱਲਣ ਤੋਂ ਬਾਅਦ ਦਿੱਲੀ ਵਿਚ ਹੰਸ ਰਾਜ ਹੰਸ ਵਲੋ ਕੀਤੇ ਜਾ ਰਹੇ ਕੰਮ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਕੇਂਦਰ ਸਰਕਾਰ ਵੱਲੋਂ ਆਪਣੇ ਭਾਜਪਾ ਆਗੂਆਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ,

ਕਿ ਉਹ ਆਪਣੇ-ਆਪਣੇ ਖੇਤਰ ਵਿੱਚ ਜਾ ਕੇ ਕਿਸਾਨਾ ਨੂੰ ਖੇਤੀ ਦੇ ਲਾਭ ਸਮਝਾਉਣ। ਇਹ ਹੀ ਕੰਮ ਹੁਣ ਬੀ ਜੇ ਪੀ ਦੇ ਸੰਸਦ ਮੈਂਬਰਾਂ ਵੱਲੋਂ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਜਿੱਥੇ ਹੰਸ ਰਾਜ ਹੰਸ ਦਾ ਸਭ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਉਹ ਹੁਣ ਦਿੱਲੀ ਆਪਣੇ ਹਲਕੇ ਵਿਚ ਜਾ ਕੇ ਪਿੰਡ ਪਿੰਡ ਦਾ ਦੌਰਾ ਕਰ ਰਹੇ ਹਨ। ਪਿੰਡਾਂ ਦੀ ਇਸ ਫੇਰੀ ਦੌਰਾਨ ਹੰਸ ਰਾਜ ਹੰਸ ਨਰਿੰਦਰ ਸਿੰਘ ਤੋਮਰ ਵੱਲੋਂ ਜਾਰੀ ਕੀਤੇ ਗਏ ਪੱਤਰ ਦੀਆਂ ਕਾਪੀਆਂ ਕਿਸਾਨਾਂ ਵਿੱਚ ਵੰਡ ਰਹੇ ਹਨ।

ਉਹ ਕਿਸਾਨਾਂ ਨੂੰ ਸੰਬੋਧਨ ਕਰਦੇ ਕਹਿ ਰਹੇ ਹਨ ਕੀ ਇਹ ਪੱਤਰ ਕਿਸਾਨਾਂ ਨੂੰ ਪੜ੍ਹਨ ਤੋਂ ਬਾਅਦ ਸਮਝ ਆ ਜਾਵੇਗਾ ਕਿ ਨਵੇਂ ਕਾਨੂੰਨ ਕਿਸਾਨਾਂ ਲਈ ਕਿੰਨੇ ਲਾਹੇਵੰਦ ਸਾਬਤ ਹੋਣਗੇ। ਵਿਰੋਧੀਆਂ ਵੱਲੋਂ ਮੋਜੂਦਾ ਹਲਾਤਾਂ ਦਾ ਲਾਹਾ ਲੈਂਦਿਆਂ ਉਨ੍ਹਾਂ ਵਿਚ ਘਬਰਾਹਟ ਪੈਦਾ ਕੀਤੀ ਜਾ ਰਹੀ ਹੈ। ਪਰ ਕਿਸਾਨ ਜਦੋਂ ਇਨ੍ਹਾਂ ਪਰਚਿਆਂ ਨੂੰ ਪੜ੍ਹਨਗੇ ਤਾਂ ਯਕੀਨੀ ਤੌਰ ਤੇ ਉਹ ਸਕਾਰਾਤਮਕ ਮਾਹੌਲ ਬਣੇਗਾ। ਹੰਸ ਰਾਜ ਹੰਸ ਵੱਲੋਂ ਆਪਣੇ ਸੰਸਦੀ ਇਲਾਕਾ ਉੱਤਰ ਪੱਛਮੀ ਦਿੱਲੀ ਦੇ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਪਿੰਡਾਂ ਨਰੇਲਾ, ਬਵਾਨਾ, ਮੁੰਡਕਾ,ਸਮੇਤ ਹੋਰ ਪਿੰਡਾਂ ਵਿੱਚ ਦੌਰਾ ਕੀਤਾ ਗਿਆ ਹੈ। ਐਤਵਾਰ ਨੂੰ ਹੰਸ ਰਾਜ ਹੰਸ ਵੱਲੋਂ ਜਿਥੇ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ ਉਥੇ ਹੀ ਉਸ ਤੇ ਸੰਸਦੀ ਹਲਕੇ ਵਿਚ ਸੌ ਦੇ ਕਰੀਬ ਪਿੰਡ ਹਨ।

Check Also

ਮਹੀਨਾ ਪਹਿਲਾਂ ਪੜਾਈ ਲਈ ਕੈਨੇਡਾ ਗਈ ਨੌਜਵਾਨ ਕੁੜੀ ਵਲੋਂ ਚੁਕਿਆ ਖੌਫਨਾਕ ਕਦਮ

ਆਈ ਤਾਜਾ ਵੱਡੀ ਖਬਰ  ਭਾਰਤ ਵਿੱਚ ਵੱਧ ਰਹੀ ਬੇਰੁਜ਼ਗਾਰੀ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ …