ਆਈ ਤਾਜਾ ਵੱਡੀ ਖਬਰ
ਜਿਥੇ ਇੱਕ ਪਾਸੇ ਪੰਜਾਬ ਦੇ ਵਿੱਚ ਲਗਾਤਾਰ ਪੈ ਰਿਹਾ ਮੀਂਹ ਆਮ ਲੋਕਾਂ ਨੂੰ ਰਾਹਤ ਦਾ ਸਾਹ ਦੇ ਰਿਹਾ ਹੈ l ਬਹੁਤ ਸਾਰੇ ਲੋਕ ਨੇ ਜੋ ਪੈ ਰਹੇ ਮੀਂਹ ਦੇ ਕਾਰਨ ਸਕੂਨ ਦਾ ਸਾਹ ਲਿਆ ਹੈ ਕਿਉਕਿ ਮੀਹ ਨੇ ਓਹਨਾ ਨੂੰ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ l ਬਰਸਾਤਾਂ ਦਾ ਮੌਸਮ ਹੈ l ਕਈ ਘਰਾਂ ਦੇ ਵਿੱਚ ਪਕੌੜੇ ,ਮਾਲਪੁੜੇ ਬਣ ਰਹੇ ਹਨ l ਪਰ ਕਈ ਪਰਿਵਾਰਾਂ ਅਤੇ ਕਈ ਥਾਵਾਂ ਤੇ ਇਹ ਪੈ ਰਿਹਾ ਮੀਂਹ ਕਿਸੇ ਆਫ਼ਤ ਦੇ ਨਾਲ ਘਟ ਨਹੀਂ ਲੱਗ ਰਿਹਾ l ਕਈ ਥਾਵਾਂ ਤੇ ਲਗਾਤਾਰ ਮੀਂਹ ਦੇ ਕਾਰਨ ਤਬਾਹੀ ਹੋ ਰਹੀ ਹੈ l ਕਈ ਤਰਾਂ ਦਾ ਜਾਣੀ ਅਤੇ ਮਾਲੀ ਨੁਕਸਾਨ ਹੋ ਚੁਕਿਆ ਹੈ l
ਲਗਾਤਾਰ ਹੀ ਇਸ ਤਬਾਹੀ ਦੇ ਨਾਲ ਜੁੜੀਆਂ ਹੋਇਆ ਖਬਰਾਂ ਅਸੀਂ ਵੇਖ ਰਹੇ ਹਾਂ l ਤਸਵੀਰਾਂ ਵੇਖ ਕੇ ਹੀ ਡਰ ਜਿਹਾ ਲੱਗ ਰਾਹ ਹੈ ਕਿ ਕੁਦਰਤ ਕਿਸ ਤਰਾਂ ਤਬਾਹੀ ਮਚਾ ਰਹੀ ਹੈ lਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੀਂਹ ਦੇ ਨਾਲ ਜੁੜੀ ਹੋਈ l ਜਿਥੇ ਮੀਂਹ ਨੇ ਇੱਕ ਵਾਰ ਮੁੜ ਤੋਂ ਭਾਰੀ ਨੁਕਸਾਨ ਕੀਤਾ ਹੈ l ਇਸ ਤਬਾਹੀ ਹੁਣ ਕੋਈ ਪਹਾੜੀ ਇਲਾਕਿਆਂ ਦੇ ਵਿੱਚ ਨਹੀਂ ਸਗੋਂ ਇਹ ਤਬਾਹੀ ਹੁਣ ਪੰਜਾਬ ਦੇ ਵਿੱਚ ਹੋਈ ਹੈ l
ਪੰਜਾਬ ਦੇ ਜਿਲਾ ਜਲੰਧਰ ਦੇ ਵਿੱਚ ਮੀਂਹ ਨੇ ਵੱਡੀ ਤਬਾਹੀ ਕੀਤੀ ਹੈ l ਦੱਸਦਿਆਂ ਕਿ ਜਲੰਧਰ ਅੰਮ੍ਰਿਤਸਰ ਮਾਰਗ ‘ਤੇ ਪੈਂਦੇ ਪਿੰਡ ਲਿੱਦੜਾਂ ‘ਚ ਕਾਰ ਮਾਰਕੀਟ ਦੀ ਦੇ ਵਿੱਚ ਮੀਂਹ ਦੇ ਪਾਣੀ ਨੂੰ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ lਦਰਅਸਲ ਇਸ ਮਾਰਕੀਟ ਦੇ ਵਿੱਚ ਲਗਾਤਾਰ ਮੀਂਹ ਪੈਣ ਨਾਲ ਹਾਈਵੇਅ ਦੀ ਨਿਕਾਸੀ ਨਾ ਹੋਣ ਕਰ ਕੇ ਹਾਈਵੇਅ ਦਾ ਸਾਰਾ ਪਾਣੀ ਨਾਲ ਲੱਗਦੇ ਖਾਲੀ ਪਲਾਟ ਵਿੱਚ ਖੜ੍ਹਾ ਸੀ l
ਪਾਣੀ ਖੜਾ ਹੋਣ ਦੇ ਕਾਰਨ ਕਾਰ ਮਾਰਕੀਟ ਦੀ ਕੰਧ ਡਿੱਗ ਗਈ l ਜਿਸ ਕਾਰਨ ਮਾਰਕੀਟ ਦਾ ਕਾਫੀ ਨੁਕਸਾਨ ਹੋ ਗਿਆ l ਜਿਕਰਯੋਗ ਹੈ ਜਿਸ ਸਮੇ ਇਹ ਹਾਦਸਾ ਵਾਪਰਿਆ ਉਸ ਸਮੇ ਮਾਰਕੀਟ ਦੇ ਵਿੱਚ 25 ਵਾਹਨ ਖੜੇ ਸਨ ਜਿਹਨਾਂ ਦੇ ਵਿੱਚੋ 7 ਗੱਡੀਆਂ ਬੁਰੀ ਤਰਾਂ ਨੁਕਸਾਨੀਆਂ ਗਈਆਂ ਹੈ l ਇਸ ਪੂਰੇ ਹਾਦਸੇ ਦੌਰਾਨ ਮਾਰਕੀਟ ਦੇ ਵਿੱਚ ਕਰੀਬ 6 ਲੱਖ ਦਾ ਨੁਕਸਾਨ ਹੋਇਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …