Breaking News

ਪੰਜਾਬ ਚ ਇਥੇ ਹੋਇਆ ਭਿਆਨਕ ਹਾਦਸਾ ਮਚਿਆ ਚੀਕ ਚਿਹਾੜਾ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਆਏ ਦਿਨ ਵਾਪਰਦੇ ਹਾਦਸੇ ਕਈ ਸਵਾਲ ਖੜੇ ਕਰ ਜਾਂਦੇ ਹਨ। ਇਨ੍ਹਾਂ ਹਾਦਸਿਆਂ ਵਿਚ ਕਈਆਂ ਦੀ ਜਾਨ ਚਲੀ ਜਾਂਦੀ ਹੈ ਅਤੇ ਕਈ ਗੰਭੀਰ ਜਖਮੀ ਹੋ ਜਾਂਦੇ ਹਨ। ਪੰਜਾਬ ਵਿਚ ਇਕ ਵਾਰ ਫਿਰ ਅਜਿਹਾ ਹਾਦਸਾ ਵਾਪਰ ਗਿਆ ਹੈ, ਜਿਸਨੇ ਸਭ ਦੇ ਰੌਂਗਟੇ ਖੜੇ ਕਰ ਦਿੱਤੇ ਹਨ। ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਹਰ ਪਾਸੇ ਦੁੱਖ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਵਾਹਨਾਂ ਦੀ ਹੋਈ ਟੱਕਰ ਵਿਚ ਕਈ ਜਖਮੀ ਹੋ ਗਏ ਹਨ ਅਤੇ ਹਰ ਪਾਸੇ ਚੀਕ ਚਿਹਾੜਾ ਮੱਚ ਗਿਆ ਹੈ।ਇਹ ਦੁੱਖਦਾਈ ਖਬਰ ਪਠਾਨਕੋਟ ਤੋਂ ਸਾਹਮਣੇ ਆਈ ਹੈ।

ਇੱਥੇ ਵਾਪਰੇ ਭਿਆਨਕ ਹਾਦਸੇ ਨੇ 12 ਲੋਕ ਜਖਮੀ ਕਰ ਦਿੱਤੇ ਹਨ। ਪਠਾਨਕੋਟ – ਜਲੰਧਰ ਰਾਸ਼ਟਰੀ ਰਾਜ ਮਾਰਗ ਉੱਤੇ ਚੱਕੀ ਪੁਲ ਦੇ ਨੇੜੇ ਇਹ ਸਾਰੀ ਮੰਦਭਾਗੀ ਘਟਨਾ ਵਾਪਰੀ ਹੈ। ਇੱਥੇ ਬੇਕਾਬੂ ਟਰਾਲੇ ਨੇ ਬਸ ਦੇ ਨਾਲ ਨਾਲ ਕਈ ਹੋਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਕਈ ਸਵਾਰੀਆਂ ਜਖਮੀ ਹੋ ਗਈਆਂ। ਬੇਕਾਬੂ ਹੋਏ ਟਰਾਲੇ ਕਰਕੇ ਇਹ ਸਾਰੀ ਘਟਨਾ ਵਾਪਰ ਗਈ। ਇਕ ਛੋਟਾ ਬੱਚਾ ਜੋ 15 ਦਿਨਾਂ ਦਾ ਸੀ ਉਸ ਸਮੇਤ 12 ਲੋਕ ਜਖਮੀ ਹੋ ਗਏ ਹਨ। ਇਸ ਹਾਦਸੇ ਵਿਚ ਕਈਆਂ ਦੇ ਗੰਭੀਰ ਜਖਮੀਂ ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਘਟਨਾ ਵਾਪਰੀ ਡਰਾਈਵਰ ਉੱਥੇ ਟਰਾਲੀ ਛੱਡ ਕੇ ਫ਼ਰਾਰ ਹੋ ਗਿਆ ਹੈ।

ਇਹ ਵੀ ਖਬਰ ਸਾਹਮਣੇ ਆਈ ਹੈ ਕਿ ਇਸ ਤੋਂ ਥੋੜੇ ਸਮੇਂ ਬਾਅਦ ਹੀ ਡਰਾਈਵਰ ਨੇ ਆਪਣਾ ਆਪ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਦੇ ਵਿਚ ਜਖਮੀ ਹੋਏ ਲੋਕਾਂ ਨੂੰ ਜਲਦ ਹੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਘਟਨਾ ਵਾਪਰਨ ਤੋਂ ਬਾਅਦ ਹਾਦਸੇ ਵਾਲੀ ਥਾਂ ਉੱਤੇ ਹਫ਼ੜਾ ਦਫੜੀ ਮੱਚ ਗਈ। ਹਰ ਪਾਸੇ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਲੋਕਾਂ ਵਲੋਂ ਕਈ ਕੋਸ਼ਿਸ਼ਾਂ ਕਰਨ ਤੋਂ ਬਾਅਦ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਚੁੱਕੀ ਕਾਰ ਵਿਚੋਂ ਪੰਜ ਲੋਕਾਂ ਨੂੰ ਬਾਹਰ ਕੱਢਿਆ ਗਿਆ,ਜਿਸ ਵਿਚ ਇਕ ਨਵਜੰਮਾ ਬੱਚਾ ਵੀ ਸ਼ਾਮਿਲ ਸੀ।

ਪੁਲਿਸ ਦੀ ਮਦਦ ਨਾਲ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਖਮੀ ਲੋਕਾਂ ਦਾ ਇਲਾਜ ਹਸਪਤਾਲ ਵਿਚ ਚਲ ਰਿਹਾ ਹੈ। ਪੁਲਿਸ ਨਾਲ ਘਟਨਾ ਵਾਲੀ ਥਾਂ ਉੱਤੇ ਡੀ. ਐੱਸ. ਪੀ. ਸਿਟੀ ਵੀ ਉੱਥੇ ਪਹੁੰਚੇ ਅਤੇ ਘਟਨਾ ਦਾ ਜਾਇਜਾ ਲਿਆ। ਲੋਕਾਂ ਦੀ ਮਦਦ ਲੈ ਕੇ ਜਖਮੀਆਂ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ। ਘਟਨਾ ਬੇਹੱਦ ਭਿਆਨਕ ਸੀ,ਜਿਸ ਕਰਕੇ ਸਭ ਦੇ ਰੌਂਗਟੇ ਖੜੇ ਹੋ ਗਏ। ਬੇਕਾਬੂ ਟਰਾਲੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

Check Also

ਕੈਂਸਰ ਦੇ ਕਾਰਨ ਇਸ ਮਸ਼ਹੂਰ ਹਸਤੀ ਦੀ ਹੋਈ ਜਵਾਨੀ ਚ ਮੌਤ , ਹੌਲੀਵੁੱਡ ਤੋਂ ਬੋਲੀਵੁਡ ਤਕ ਪਿਆ ਸੋਗ

ਆਈ ਤਾਜ਼ਾ ਵੱਡੀ ਖਬਰ ਜਿਸ ਤਰ੍ਹਾਂ ਮਨੁੱਖ ਦੀਆਂ ਖਾਣ ਪੀਣ ਦੀਆਂ ਆਦਤਾਂ ਬਦਲ ਦੀਆਂ ਨੇ …