Breaking News

ਪੰਜਾਬ ਚ ਇਥੇ ਵਾਪਰੀ ਵੱਡੀ ਲੁੱਟ – ਬਦਮਾਸ਼ਾਂ ਨੇ ਕਰਤਾ ਇਹ ਵੱਡਾ ਕਾਰਾ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਆਮ ਹੀ ਵਾਪਰ ਰਹੀਆਂ ਹਨ ।ਆਏ ਦਿਨ ਹੀ ਇਹੋ ਜਿਹੀਆਂ ਘਟਨਾਵਾਂ ਦੇ ਵਿੱਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ।ਅੱਜ ਲੁਟੇਰਿਆਂ ਨੇ ਰੋਪੜ ਜਿਲੇ ਦੇ ਨੂਰਪੁਰਬੇਦੀ ਕਸਬੇ ਵਿੱਚ ਘਟਨਾ ਨੂੰ ਅੰਜਾਮ ਦਿੱਤਾ। ਜਿੱਥੇ ਲੁਟੇਰਿਆਂ ਵੱਲੋਂ ਗੈਸ ਕਟਰ ਦੀ ਮਦਦ ਨਾਲ ਏਟੀਐੱਮ ਮਸ਼ੀਨ ਨੂੰ ਕੱਟ ਕੇ 19 ਲੱਖ 17 ਹਜ਼ਾਰ ਰੁਪਏ ਲੁੱਟ ਲਏ ਗਏ। ਘਟਨਾ ਵੀਰਵਾਰ ਰਾਤ ਦੀ ਹੈ ਜਦੋਂ ਬਦਮਾਸ਼ਾਂ ਵੱਲੋ ਐਸ ਬੀ ਆਈ ਦੇ ਏ ਟੀ ਐਮ ਉੱਪਰ ਹਮਲਾ ਕਰ ਦਿੱਤਾ ਗਿਆ । ਲੁਟੇਰਿਆਂ ਦੀ ਪਛਾਣ ਕਰਨ ਵਿੱਚ ਜਿੱਥੇ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ।ਇੱਥੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਲੁਟੇਰਿਆਂ ਨੇ ਸੀਸੀਟੀਵੀ ਕੈਮਰੇ ਤੇ ਸਪਰੇ ਕਰ ਕੇ ਸਬੂਤਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ । ਤਾਂ ਜੋ ਉਨ੍ਹਾਂ ਤੱਕ ਪਹੁੰਚ ਨਾ ਕੀਤੀ ਜਾ ਸਕੇ ।ਲੁੱਟ ਦੀ ਇਸ ਵਾਪਰੀ ਘਟਨਾ ਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ, ਕਿ ਇਹ ਵਾਰਦਾਤ ਰਾਤ ਨੂੰ 1: 55 ਮਿੰਟ ਤੋਂ 2:10 ਵਜੇ ਦੇ ਵਿਚਕਾਰ 15 ਮਿੰਟ ਵਿੱਚ ਕੀਤੀ ਗਈ ਹੈ। ਇਹ ਘਟਨਾ ਪਿੰਡ ਬਜਰੂੜ ਇਲਾਕੇ ਵਿੱਚ ਸਥਿਤ SBI ਦੇ ATM ਤੇ ਵਾਪਰੀ ਹੈ।

ਬੈਂਕ ਕਰਮਚਾਰੀਆਂ ਅਨੁਸਾਰ ਸਵੇਰ 8 ਵਜੇ ਤੋਂ ਰਾਤ 8 ਵਜ਼ੇ ਤੱਕ ਸੁਰੱਖਿਆਂ ਕਰਮਚਾਰੀ ਡਿਊਟੀ ਤੇ ਹੁੰਦੇ ਹਨ। ਪਰ ਰਾਤ ਦੇ ਸਮੇਂ ਅੱਠ ਵਜੇ ਤੋਂ ਬਾਅਦ ਏ ਟੀ ਐਮ ਦੇ ਸ਼ਟਰ ਨੂੰ ਤਾਲਾ ਲਾਕੇ ਬੰਦ ਕਰ ਦਿੱਤਾ ਜਾਂਦਾ ਹੈ । ਚੋਰਾਂ ਵੱਲੋਂ ਸ਼ਟਰ ਨੂੰ ਕੱਟ ਕੇ ਏਟੀਐਮ ਵਿੱਚ ਪਈ ਲੱਗਦੀ ਨੂੰ ਉਡਾ ਲਿਆ ਗਿਆ।ਏ ਐਸ ਆਈ ਦਾ ਕਹਿਣਾ ਹੈ ਕਿ ਲੁਟੇਰਿਆਂ ਨੇ ਸੀਸੀ ਟੀਵੀ ਕੈਮਰਿਆਂ ਦੇ ਉੱਪਰ ਸਪ੍ਰੇ ਕਰ ਦਿੱਤੀ ਸੀ। ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫੈਰੋਸਿਕ ਟੀਮ ਨੇ ਮੌਕੇ ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ ਹਨ, ਅਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।

Check Also

ਕੁੜੀ ਨੇ ਕਰਵਾਈ ਸੀ ਲਵ ਮੈਰਿਜ , ਪਰ ਵਿਆਹ ਤੋਂ ਬਾਅਦ ਖੁੱਲ੍ਹਿਆ ਅਜਿਹਾ ਭੇਤ ਪੈਰੋਂ ਹੇਠੋਂ ਖਿਸਕੀ ਜ਼ਮੀਨ

ਆਈ ਤਾਜਾ ਵੱਡੀ ਖਬਰ  ਅੱਜ ਕੱਲ ਦੇ ਸਮੇਂ ਦੇ ਵਿੱਚ ਨੌਜਵਾਨ ਪੀੜੀ ਇਹ ਸੋਚਦੀ ਹੈ …