Breaking News

ਪੰਜਾਬ ਚ ਇਥੇ ਲਈ ਹੋ ਗਿਆ ਅਜਿਹਾ ਵੱਡਾ ਐਲਾਨ, ਲੋਕਾਂ ਚ ਛਾ ਗਈ ਖੁਸ਼ੀ ਦੀ ਲਹਿਰ

ਤਾਜਾ ਵੱਡੀ ਖਬਰ

ਪ੍ਰਦੂਸ਼ਣ ਸਦੀਆਂ ਤੋਂ ਹੀ ਮਨੁੱਖ ਦੇ ਲਈ ਇੱਕ ਵੱਡਾ ਖ-ਤ-ਰਾ ਬਣਿਆ ਹੋਇਆ ਹੈ। ਇਸ ਦੇ ਉਪਚਾਰ ਵਾਸਤੇ ਮਨੁੱਖ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਇਸਦੀ ਭਿਆਨਕ ਮਾ-ਰ ਤੋਂ ਇਨਸਾਨੀ ਜੀਵਨ ਨੂੰ ਬਚਾਇਆ ਜਾ ਸਕੇ। ਵੈਸੇ ਇਸ ਧਰਤੀ ਉੱਪਰ ਕਈ ਤਰ੍ਹਾਂ ਦਾ ਪ੍ਰਦੂਸ਼ਣ ਮੌਜੂਦ ਹੈ ਜੋ ਇਨਸਾਨੀ ਜੀਵਨ ਨੂੰ ਗੰਧਲਾ ਕਰ ਦਿੰਦਾ ਹੈ। ਪਰ ਜਿਹੜਾ ਪ੍ਰਦੂਸ਼ਣ ਹਵਾ ਦੇ ਵਿੱਚ ਫੈਲਦਾ ਹੈ ਉਹ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਨੂੰ ਪ੍ਰਭਾਵਿਤ ਕਰਦਾ ਹੈ। ਸਭ ਤੋਂ ਵੱਧ ਪ੍ਰਦੂਸ਼ਣ ਸ਼ਹਿਰਾਂ ਵਿੱਚ ਚੱਲ ਰਹੇ ਪੈਟਰੋਲ ਅਤੇ ਡੀਜ਼ਲ ਵਾਲੇ ਵਾਹਨਾਂ ਕਾਰਨ ਹੁੰਦਾ ਹੈ।

ਹੁਣ ਇਸ ਸ-ਮੱ-ਸਿ-ਆ ਦਾ ਨਿਪਟਾਰਾ ਕਰਨ ਵਾਸਤੇ ਪੰਜਾਬ ਸੂਬੇ ਦੇ ਜ਼ਿਲ੍ਹਾ ਜਲੰਧਰ ਦੇ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ ਪਬਲਿਕ ਟਰਾਂਸਪੋਰਟ ਵਿੱਚ ਇਲੈਕਟ੍ਰਿਕ ਬੱਸਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਕੀਮ ਤਹਿਤ ਸਮਾਰਟ ਸਿਟੀ ਕੰਪਨੀ ਦੇ ਸੀਈਓ ਕਰਨੇਸ਼ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਪ੍ਰੋਜੈਕਟ ਬਣਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਇਲੈਕਟ੍ਰਿਕ ਬੱਸਾਂ ਖਰੀਦਣ ਦੀ ਯੋਜਨਾ ਉੱਪਰ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਬੱਸਾਂ ਨੂੰ ਖਰੀਦਣ ਦਾ ਪ੍ਰੋਜੈਕਟ ਪੁਣੇ ਅਤੇ ਉੱਤਰ ਪ੍ਰਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿੱਚ ਚੱਲ ਰਿਹਾ ਹੈ।

ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਪਬਲਿਕ ਟਰਾਂਸਪੋਰਟ ਅਜਿਹੀ ਹੋਵੇ ਜਿਸ ਨਾਲ ਘੱਟ ਤੋਂ ਘੱਟ ਪ੍ਰਦੂਸ਼ਣ ਪੈਦਾ ਹੋਵੇ। ਜ਼ਿਕਰਯੋਗ ਹੈ ਕਿ ਜਲੰਧਰ ਮਹਾਂਨਗਰ ਦੇ ਵਾਸੀਆਂ ਵਾਸਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਗਸਤ 2008 ਦੇ ਵਿਚ ਸਿਟੀ ਬੱਸ ਸਰਵਿਸ ਨੂੰ ਸ਼ੁਰੂ ਕੀਤਾ ਗਿਆ ਸੀ। ਜੋ ਸ਼ਹਿਰ ਵਿੱਚ ਕਈ ਰੂਟਾਂ ਉਪਰ ਚਲਦੀ ਸੀ ਅਤੇ ਇਹ ਸ਼ਹਿਰ ਵਾਸੀਆਂ ਦੇ ਵਿੱਚ ਲੋਕਪ੍ਰਿਯ ਵੀ ਹੋ ਗਈ ਸੀ। ਪਰ ਆਟੋ ਚਾਲਕਾਂ ਦੇ ਵਿਰੋਧ ਕਾਰਨ ਇਸ ਬੱਸ ਸਿਸਟਮ ਨੂੰ 6 ਸਾਲ ਬਾਅਦ 2014 ਦੇ ਵਿੱਚ ਬੰਦ ਕਰਨਾ ਪਿਆ।

ਸਮਾਰਟ ਸਿਟੀ ਕੰਪਨੀ ਜ਼ਰੀਏ ਖਰੀਦੀ ਜਾਣ ਵਾਲੀ ਇਲੈਕਟ੍ਰਿਕ ਬੱਸ ਦੇ ਬਾਰੇ ਜੇ ਗੱਲ ਕੀਤੀ ਜਾਵੇ ਤਾਂ ਇਸ ਦੀ ਕੀਮਤ ਦੋ ਕਰੋੜ ਰੁਪਏ ਤੋਂ ਘੱਟ ਹੋਵੇਗੀ। ਜੋ ਵੱਧ ਤੋਂ ਵੱਧ 75 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਚੱਲੇਗੀ। ਇਸ ਵਿਚ ਲੀਥੀਅਮ ਆਇਨ ਬੈਟਰੀ ਹੋਣ ਕਾਰਨ ਇਸ ਨੂੰ ਚਾਰਜ ਹੋਣ ਵਿੱਚ ਮਹਿਜ਼ 30 ਮਿੰਟ ਦਾ ਸਮਾਂ ਲੱਗੇਗਾ ਅਤੇ ਇੱਕ ਵਾਰ ਚਾਰਜ ਹੋਣ ਤੋਂ ਬਾਅਦ ਇਹ 150 ਕਿਲੋਮੀਟਰ ਤੱਕ ਚੱਲ ਸਕੇਗੀ। ਇਨ੍ਹਾਂ ਇਲੈਕਟ੍ਰਿਕ ਬੱਸਾਂ ਨੂੰ ਚਾਰਜ ਕਰਨ ਵਾਸਤੇ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਉੱਪਰ ਚਾਰਜਿੰਗ ਪੁਆਇੰਟ ਵੀ ਬਣਾਏ ਜਾਣਗੇ ਤਾਂ ਜੋ ਸਫਰ ਦੌਰਾਨ ਕਿਸੇ ਕਿਸਮ ਦੀ ਦਿੱ-ਕ-ਤ ਦਾ ਸਾਹਮਣਾ ਨਾ ਕਰਨਾ ਪਵੇ।

Check Also

ਅਮਰੀਕਾ ਤੋਂ ਆਈ ਵੱਡੀ ਮੰਦਭਾਗੀ ਖਬਰ, ਦਰਦਨਾਕ ਹਾਦਸੇ ਚ ਭਾਰਤੀ ਦੀ ਹੋਈ ਮੌਤ

ਆਈ ਤਾਜਾ ਵੱਡੀ ਖਬਰ ਵਿਦੇਸ਼ਾਂ ਦੀ ਧਰਤੀ ਤੋਂ ਵਾਪਰਨ ਵਾਲੇ ਬਹੁਤ ਸਾਰੇ ਅਜਿਹੇ ਮਾਮਲੇ ਵੀ …