Breaking News

ਪੰਜਾਬ ਚ ਇਥੇ ਚਾਚੇ ਨੇ ਕੀਤਾ ਭਤੀਜੇ ਦਾ ਕਤਲ, ਮਾਮੂਲੀ ਤਕਰਾਰਬਾਜ਼ੀ ਨੇ ਧਾਰਿਆ ਖੂਨੀ ਰੂਪ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਕੁਝ ਰਿਸ਼ਤੇ ਅਜਿਹੇ ਹੁੰਦੇ ਹਨ , ਜਿਹੜੇ ਕਾਫ਼ੀ ਅਣਮੁੱਲੇ ਹੁੰਦੇ ਹਨ । ਹਰੇਕ ਰਿਸ਼ਤੇ ਦੀ ਆਪਣੀ ਵੱਖਰੀ ਕੀਮਤ ਹੁੰਦੀ ਹੈ , ਪਰ ਚਾਚੇ ਭਤੀਜੇ ਦਾ ਰਿਸ਼ਤਾ ਕੁਝ ਵੱਖਰਾ ਹੁੰਦਾ ਹੈ ਕਿਉਕਿ ਇਸ ਰਿਸ਼ਤੇ ਵਿਚ ਇੱਕ ਬਾਪ ਤੇ ਇਕ ਦੋਸਤ ਦੋਵਾਂ ਦਾ ਪਿਆਰ ਹੁੰਦਾ ਹੈ , ਤੁਸੀ ਹੁਣ ਤੱਕ ਅਜਿਹਾ ਕਿਸੇ ਬਹੁਤ ਦੇਖੇ ਤੇ ਸੁਣੇ ਹੁਣੇ ਜਿਹਨਾਂ ਵਿਚ ਚਾਚੇ ਤੇ ਭਤੀਜੇ ਦਾ ਪਿਆਰ ਦਿਖਾਇਆ ਹੋਵੇ , ਇਸੇ ਵਿਚਾਲੇ ਅੱਜ ਅਸੀਂ ਤੁਹਾਨੂੰ ਇਸ ਰਿਸ਼ਤੇ ਦਾ ਇੱਕ ਖੂੰਖਾਰ ਮਾਮਲਾ ਦੱਸਾਂਗੇ ,ਜਿਸਨੂੰ ਸੁਣ ਕੇ ਰੂਹ ਕੰਬ ਉੱਠੇਗੀ । ਦਰਅਸਲ ਪੰਜਾਬ ਚ ਚਾਚੇ ਨੇ ਆਪਣੇ ਹੀ ਭਤੀਜੇ ਦਾ ਕਤਲ ਕਰ ਦਿਤਾ , ਮਾਮੂਲੀ ਜਿਹੀਂ ਤਕਰਾਰਬਾਜ਼ੀ ਨੇ ਇਹ ਖੂਨੀ ਰੂਪ ਧਾਰਿਆ ।

ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਜਿਥੇ ਮਾਮੂਲੀ ਤਕਰਾਰਬਾਜ਼ੀ ਕਾਰਨ ਪਿਓ ਨੇ ਆਪਣੇ ਪੁੱਤ ਨਾਲ ਰਲ਼ ਕੇ ਆਪਣੇ ਹੀ ਭਤੀਜੇ ਦਾ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਜਿਸ ਕਾਰਨ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ , ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੇਮ੍ਬਰਾਂ ਨੇ ਦੱਸਿਆ ਕਿ ਰਾਤ 8 ਵਜੇ ਦੇ ਕਰੀਬ ਤਾਏ ਜਗਸੀਰ ਸਿੰਘ ਸ਼ੀਰਾ ਨੇ ਇਸ ਗੱਲ ਨੂੰ ਲੈ ਕੇ ਤਕਰਾਰ ਸ਼ੁਰੂ ਕੀਤੀ ਕਿ ਤੁਸੀਂ ਔਖਾ ਝਾਕਦੇ ਹੋ , ਜਿਸ ਕਾਰਨ ਜਗਸੀਰ ਸਿੰਘ ਅਤੇ ਉਸਦੇ ਪਿਤਾ ਗੁਰਚੇਤ ਸਿੰਘ ਨੇ ਜਗਦੀਪ ਸਿੰਘ ’ਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ।

ਉਸ ਨੇ ਦੱਸਿਆ ਕਿ ਉਸਦੇ ਟਿੱਢ ਵਿੱਚ ਤਿੰਨ ਵਾਰ ਕਿਰਚ ਨਾਲ ਵਾਰ ਕੀਤਾ, ਜਿਸ ਕਾਰਨ ਉਸਦੀ ਮੌਤ ਹੋ ਗਈ , ਓਥੇ ਹੀ ਮ੍ਰਿਤਕ ਦੇ ਪਿਤਾ ਨੇ ਦਸਿਆ ਕਿ ਉਸਦੇ ਪਿਤਾ ਗੁਰਚੇਤ ਸਿੰਘ ਨੇ ਉਸ ਦੀਆਂ ਬਾਹਾਂ ਫੜ ਲਈਆਂ ਜਦੋਂ ਮੈਂ ਅਤੇ ਮੇਰੀ ਮਾਤਾ ਕਰਮਜੀਤ ਕੌਰ ਉਸਨੂੰ ਛਡਾਉਣ ਲਈ ਗਏ ਤਾਂ ਉਨ੍ਹਾਂ ਨੇ ਸਾਡੇ ’ਤੇ ਵੀ ਕਿਰਚਾਂ ਨਾਲ ਹਮਲਾ ਕਰ ਦਿੱਤਾ।

ਕਿਰਚਾਂ ਦੇ ਵਾਰ ਨਾਲ ਜਗਦੀਪ ਸਿੰਘ ਦੀ ਮੌਤ ਹੋ ਗਈ , ਜਦਕਿ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿਤਾ ਗਿਆ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

Check Also

ਕੈਨੇਡਾ ਤੋਂ ਆਈ ਵੱਡੀ ਮਾੜੀ ਖਬਰ, ਪੰਜਾਬੀ ਨੌਜਵਾਨ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਪੰਜਾਬ ਤੋਂ ਹਰ ਸਾਲ ਭਾਰੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵੱਲ ਇੱਕ …