Breaking News

ਪੰਜਾਬ ਚ ਇਕੋ ਪ੍ਰੀਵਾਰ ਦੇ 4 ਜੀਆਂ ਦੀ ਵੱਖ ਵੱਖ ਸਮੇਂ ਤੇ ਇਕੋ ਕਾਰਨ ਕਰਕੇ ਹੋਈ ਮੌਤ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਆਏ ਦਿਨ ਬੁਹਤ ਸਾਰੀਆਂ ਮੰਦਭਾਗੀਆਂ ਖ਼ਬਰਾਂ ਅਖ਼ਬਾਰਾਂ ਤੇ ਛਪਦੀਆਂ ਰਹਿੰਦੀਆਂ ਹਨ ਜੋ ਲੋਕਾਂ ਦੇ ਮਨ ਤੇ ਗਹਿਰਾ ਪ੍ਰਭਾਵ ਪਾ ਦਿੰਦੀਆਂ ਹਨ। ਜਿੱਥੇ ਕੋਰੋਨਾ ਕਾਰਨ ਵਿਸ਼ਵਭਰ ਵਿਚ ਪਹਿਲਾਂ ਹੀ ਬਹੁਤ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਉਥੇ ਹੀ ਆਏ ਦਿਨ ਵਾਪਰੀਆਂ ਕੁਦਰਤੀ ਘਟਨਾਵਾਂ ਕਾਰਨ ਵੀ ਬਹੁਤ ਸਾਰੇ ਲੋਕ ਇਸ ਦੁਨੀਆਂ ਨੂੰ ਅਲਵਿਦਾ ਆਖ ਰਹੇ ਹਨ। ਵਿਸ਼ਵ-ਭਰ ਦੀਆਂ ਉੱਗੀਆਂ ਪ੍ਰਸਿੱਧ ਹਸਤੀਆਂ ਵੀ ਪਿਛਲੇ ਕੁਝ ਸਮੇਂ ਤੋਂ ਕੋਰੋਨਾ ਕਾਰਨ ਯਾ ਫਿਰ ਕੁਦਰਤੀ ਮੌਤ ਨਾਲ ਸਾਨੂੰ ਸਦੀਵੀ ਵਿਛੋੜਾ ਦੇ ਰਹੀਆਂ ਹਨ ਤੇ ਇਹ ਸਿਲਸਿਲਾ ਹਾਲੇ ਵੀ ਜਾਰੀ ਹੈ।

ਕਲਾਨੌਰ ਤੋਂ ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਜਿਸ ਵਿਚ ਇਕੋ ਵਜ੍ਹਾ ਕਾਰਨ ਪਰਿਵਾਰ ਦੇ ਚਾਰ ਜੀਆਂ ਦੀ ਵੱਖ ਵੱਖ ਸਮੇਂ ਤੇ ਮੌਤ ਦੀ ਜਾਣਕਾਰੀ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਲਾਨੌਰ ਦੇ ਨਜ਼ਦੀਕੀ ਪਿੰਡ ਸ਼ਾਹਪੁਰ ਅਮਰਗੜ੍ਹ ਵਿੱਚ ਰਹਿੰਦੇ ਹੌਲਦਾਰ ਮਹਿੰਦਰ ਸਿੰਘ ਦੇ ਪਿਤਾ ਅਤੇ ਦੋ ਭਰਾਵਾਂ ਦੀ ਕੁਝ ਸਮਾਂ ਪਹਿਲਾਂ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅਤੇ ਹੁਣ ਮਹਿੰਦਰ ਸਿੰਘ ਵੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ।

ਮ੍ਰਿਤਕ ਮਹਿੰਦਰ ਸਿੰਘ ਦੇ ਵੱਡੇ ਭਰਾ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਛੋਟਾ ਭਰਾ ਪੰਜਾਬ ਪੁਲਿਸ ਹੁਸ਼ਿਆਰਪੁਰ ਵਿਖੇ ਹੌਲਦਾਰ ਵਜੋਂ ਡਿਊਟੀ ਤੇ ਤਾਇਨਾਤ ਸੀ ਅਤੇ ਉਹ ਪਿਛਲੇ ਕੁਝ ਦਿਨਾਂ ਤੋਂ ਛੁੱਟੀ ਲੈ ਕੇ ਘਰ ਵਾਪਸ ਆਇਆ ਹੋਇਆ ਸੀ। ਪਿਛਲੀ ਰਾਤ ਅਚਾਨਕ ਉਸ ਦੀ ਛਾਤੀ ਵਿਚ ਹਲਕਾ ਦਰਦ ਹੋਇਆ ਜਿਸ ਕਾਰਨ ਪਰਿਵਾਰ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਜਿੱਥੇ ਰਸਤੇ ਵਿੱਚ ਹੀ ਉਸਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਪਿੰਡ ਵਿੱਚ ਇਸ ਘਟਨਾ ਤੋਂ ਬਾਅਦ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਪੂਰੇ ਸਰਕਾਰੀ ਸਨਮਾਨਾਂ ਨਾਲ ਹੌਲਦਾਰ ਮਹਿੰਦਰ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸ਼ਾਹਪੁਰ ਅਮਰਗੜ੍ਹ ਵਿਖੇ ਕਰ ਦਿੱਤਾ ਗਿਆ ਹੈ। ਉਹਨਾਂ ਦੇ ਸਸਕਾਰ ਦੇ ਮੌਕੇ ਤੇ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ ਅਤੇ ਪਿੰਡ ਦੇ ਲੋਕਾਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਆਪਣਾ ਦੁੱਖ ਸਾਂਝਾ ਕੀਤਾ।

Check Also

ਰੀਲ ਬਨਾਉਣ ਲਈ ਫਾਂਸੀ ਤੇ ਲਟਕਿਆ ਨੌਜਵਾਨ , ਤੜਫਣ ਲੱਗਾ ਦੋਸਤ ਸਮਝੇ ਐਕਟਿੰਗ ਹੋਈ ਮੌਤ

ਆਈ ਤਾਜਾ ਵੱਡੀ ਖਬਰ  ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਰੀਲਾਂ ਬਣਾਉਣ ਲਈ ਇਸ ਕਦਰ …