Breaking News

ਪੰਜਾਬ ਚ ਅੱਜ ਰਾਤ ਨੂੰ ਇਸ ਇਸ ਸਮੇਂ ਤੇ ਵੱਡੀ ਸਹੂਲਤ ਬਾਰੇ ਹੋਇਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦਾ ਕਰਕੇ ਕੀ ਤਰਾਂ ਦੀਆਂ ਪਾਬੰਦੀਆਂ ਪੰਜਾਬ ਅਤੇ ਸਾਰੇ ਦੇਸ਼ ਵਿਚ ਲੱਗੀਆਂ ਹੋਈਆਂ ਹਨ। ਜਿਸ ਕਾਰਨ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਸਰਕਾਰਾਂ ਮੌਕੇ ਮੌਕੇ ਤੇ ਕੋਈ ਨਾ ਕੋਈ ਹਲ ਕੱਢਦੀਆਂ ਰਹਿੰਦੀਆਂ ਹਨ ਅਜਿਹੀ ਹੀ ਇੱਕ ਵੱਡੀ ਖਬਰ ਆ ਰਹੀ ਹੈ ਅੱਜ ਇੱਕ ਰਾਹਤ ਦੇਣ ਲਈ ਸਰਕਾਰ ਨੇ ਸਪੈਸ਼ਲ ਉਪਰਾਲਾ ਕੀਤਾ ਹੈ।

6 ਸਤੰਬਰ ਨੂੰ ਹੋਣ ਵਾਲੀ ਐੱਨਡੀਏ ਦੀ ਪ੍ਰੀਖਿਆ ਲਈ ਰੇਲਵੇ ਫਰੀਦਕੋਟ ਤੇ ਪਠਾਨਕੋਟ ਤੋਂ ਚੰਡੀਗੜ੍ਹ ਲਈ ਵਿਸ਼ੇਸ਼ ਟਰੇਨਾਂ ਚਲਾਏਗਾ। ਫਰੀਦਕੋਟ ਤੋਂ 04606 ਨੰਬਰ ਦੀ ਟਰੇਨ ਪੰਜ ਸਤੰਬਰ ਦੀ ਰਾਤ ਸਾਢੇ 10 ਵਜੇ ਚੰਡੀਗੜ੍ਹ ਲਈ ਰਵਾਨਾ ਹੋਵੇਗੀ। ਇਸ ਟਰੇਨ ਲਈ ਬਠਿੰਡਾ, ਬਰਨਾਲਾ, ਪਟਿਆਲਾ ਤੇ ਅੰਬਾਲਾ ‘ਚ ਵੀ ਸਟਾਪੇਜ਼ ਹੋਣਗੇ।

ਅੱਜ ਰਾਤ ਚੰਡੀਗੜ੍ਹ ਲਈ ਚੱਲਣਗੀਆਂ ਟਰੇਨਾਂ, ਐਡਮਿਟ ਕਾਰਡ ਦਿਖਾ ਕੇ ਵਿਦਿਆਰਥੀਆਂ ਨੂੰ ਮਿਲੇਗੀ ਟਰੇਨ ਦੀ ਟਿਕਟ
ਟਰੇਨ ਪੌਣੇ 12 ਵਜੇ ਬਠਿੰਡਾ, ਇਕ ਵਜੇ ਬਰਨਾਲਾ, ਢਾਈ ਵਜੇ ਪਟਿਆਲਾ, ਪੌਣੇ ਚਾਰ ਵਜੇ ਅੰਬਾਲਾ ਤੇ 6 ਸਤੰਬਰ ਦੀ ਸਵੇਰ ਪੰਜ ਵਜੇ ਚੰਡੀਗੜ੍ਹ ਪਹੁੰਚੇਗੀ। ਚੰਡੀਗੜ੍ਹ ਤੋਂ 6 ਸਤੰਬਰ ਨੂੰ 04605 ਨੰਬਰ ਦੀ ਵਿਸ਼ੇਸ਼ ਟਰੇਨ ਰਾਤ ਸਾਢੇ 10 ਵਜੇ ਵਾਪਸ ਫਰੀਦਕੋਟ ਲਈ ਰਵਾਨਾ ਹੋਵੇਗੀ।

ਫਰੀਦਕੋਟ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਸੂਰਜ ਭਾਨ ਸ਼ਰਮਾ ਨੇ ਦੱਸਿਆ ਕਿ ਇਹ ਟਰੇਨ ਅਸੁਰੱਖਿਅਤ ਸ਼੍ਰੇਣੀ ਦੀ ਹੈ। ਪ੍ਰੀਖਿਆਰਥੀ ਆਪਣਾ ਪ੍ਰਵੇਸ਼ ਪੱਤਰ ਦਿਖਾ ਕੇ ਟਿਕਟ ਹਾਸਲ ਕਰ ਸਕਦੇ ਹਨ। ਫਰੀਦਕੋਟ ਤੋਂ ਚੰਡੀਗੜ੍ਹ ਦਾ ਕਿਰਾਇਆ 155 ਰੁਪਏ ਹੈ। ਵਿਸ਼ੇਸ਼ ਟਰੇਨ ‘ਚ 22 ਕੋਚ ਹੋਣਗੇ। ਟਰੇਨ ‘ਚ ਪ੍ਰੀਖਿਆਰਥੀ ਨੂੰ ਫਿਜ਼ੀਕਲ ਡਿਸਟੈਸਿੰਗ ਦੀ ਪਾਲਣਾ ਕਰਨੀ ਹੋਵੇਗੀ।

ਪਠਾਨਕੋਟ ਤੋਂ ਚੰਡੀਗੜ੍ਹ ਤੇ ਗੁਰਦਾਸਪੁਰ ਤੋਂ ਜੰਮੂਤਵੀ ਲਈ ਵੀ ਵਿਸ਼ੇਸ਼ ਟਰੇਨ
ਇਸ ਨਾਲ ਹੀ ਰੇਲਵੇ ਪਠਾਨਕੋਟ ਤੇ ਗੁਰਦਾਸਪੁਰ ਤੋਂ ਵੀ ਚੰਡੀਗੜ੍ਹ ਤੇ ਗੁਰਦਾਸਪੁਰ ਤੋਂ ਜੰਮੂਤਵੀ ਦੇ ਲਈ ਵਿਸ਼ੇਸ਼ ਟਰੇਨਾਂ ਐੱਨਡੀਏ ਦੀ ਪ੍ਰੀਖਿਆ ਲਈ ਅੱਜ ਰਾਤ ਨੂੰ ਚਲਾਏਗਾ। 5 ਸਤੰਬਰ ਨੂੰ ਪਠਾਨਕੋਟ ਤੋਂ ਚੰਡੀਗੜ੍ਹ ਲਈ 04602 ਨੰਬਰ ਦੀ ਵਿਸ਼ੇਸ਼ ਟਰੇਨ ਰਾਤ 11 ਵਜੇ ਰਵਾਨਾ ਹੋਵੇਗੀ। ਇਹ ਟਰੇਨ ਜਲੰਧਰ, ਲੁਧਿਆਣਾ ਤੋਂ ਹੁੰਦਿਆਂ ਹੋਏ ਸਵੇਰ 4.45 ਵਜੇ ਚੰਡੀਗੜ੍ਹ ਪਹੁੰਚੇਗੀ। ਟਰੇਨ ‘ਚ 21 ਜਨਰਲ ਕੋਚ ਤੇ ਇਕ ਚੇਅਰਕਾਰ ਹੋਵੇਗੀ। ਟਰੇਨ ਐਤਵਾਰ ਨੂੰ ਰਾਤ 11 ਵਜੇ ਚੰਡੀਗੜ੍ਹ ਤੋਂ ਪਠਾਨਕੋਟ ਲਈ ਵਾਪਸ ਰਵਾਨਾ ਹੋਵੇਗੀ।

Check Also

ਪੰਜਾਬ ਚ ਇਸ ਦਿਨ ਤਰੀਕ ਨੂੰ ਹੋਇਆ ਸਰਕਾਰੀ ਛੁੱਟੀ ਦਾ ਐਲਾਨ , ਇਹ ਅਦਾਰੇ ਰਹਿਣਗੇ ਬੰਦ

ਆਈ ਤਾਜਾ ਵੱਡੀ ਖਬਰ  ਜੂਨ ਮਹੀਨੇ ਦੀ ਆਪਣੀ ਹੀ ਖਾਸੀਅਤ ਹੁੰਦੀ ਹੈ ਕਿਉਂਕਿ ਜਿੱਥੇ ਇਸ …