Breaking News

ਪੰਜਾਬ ਚ ਅੱਜ ਆਏ ਏਨੇ ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਕੋਰੋਨਾਵਾਇਰਸ ਦੇ ਨਾਲ ਸਾਰਾ ਸੰਸਾਰ ਜੰਗ ਲੜ ਰਿਹਾ ਹੈ। ਸਾਰੇ ਦੇਸ਼ਾਂ ਵੱਲੋਂ ਆਪੋ ਆਪਣੇ ਪੱਧਰ ਤੇ ਇਸ ਬਿਮਾਰੀ ਤੋਂ ਨਿਜਾਤ ਪਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵੱਖ ਵੱਖ ਵਿਗਿਆਨੀ ਇਸ ਦੇ ਤੋੜ ਦੀ ਦਵਾਈ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਇਹ ਕਦੋਂ ਸੰਭਵ ਹੋਵੇਗਾ ਇਹ ਤਾਂ ਰੱਬ ਹੀ ਜਾਣਦਾ ਹੈ। ਸੰਸਾਰ ਵਿਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 36,880,449 ਹੋ ਗਈ ਹੈ ਜਿਸ ਵਿਚ ਅਮਰੀਕਾ 7,840,103 ਮਰੀਜ਼ਾਂ ਦੀ ਗਿਣਤੀ ਨਾਲ ਅਜੇ ਵੀ ਪਹਿਲੇ ਸਥਾਨ ‘ਤੇ ਹੈ।

ਜੇਕਰ ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਗਿਣਤੀ 6,926,881 ਹੈ। ਪਰ ਭਾਰਤ ਦੇ ਸੂਬੇ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦਾ ਸਿਲਸਿਲਾ ਬਰਕਰਾਰ ਬਣਿਆ ਹੋਇਆ ਹੈ। ਪੰਜਾਬ ਦੇ ਵਿੱਚ ਅੱਜ ਕੁੱਲ 829 ਨਵੇਂ ਮਾਮਲੇ ਸਾਹਮਣੇ ਆਏ ਹਨ।

ਹੁਣ ਤੱਕ ਦੇ ਪੰਜਾਬ ਦੇ ਹਲਾਤਾਂ ਤੇ ਨਜ਼ਰ ਮਾਰੀਏ ਤਾਂ 122,459 ਲੋਕ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ 1078,533 ਹੈ। ਸੂਬੇ ਦੇ ਵਿਚ ਐਕਟਿਵ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 10,153 ਹੈ। ਪੰਜਾਬ ਵਿੱਚ ਹੁਣ ਤੱਕ 3,776 ਮਰੀਜ਼ ਕੋਰੋਨਾ ਵਾਇਰਸ ਕਾਰਨ ਆਪਣਾ ਦਮ ਤੋ – ੜ ਚੁੱਕੇ ਹਨ।

ਅੱਜ ਆਈਆਂ ਰਿਪੋਰਟਾਂ ਦੇ ਅਧਾਰ ‘ਤੇ 35 ਮਰੀਜ਼ ਆਪਣਾ ਦਮ ਤੋ – ੜ ਗਏ। ਭਾਰਤ ਦੇ ਵਿੱਚ ਹੁਣ ਤੱਕ 6,926,881 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 5,926,637 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ ਪਰ 106,788 ਕੋਰੋਨਾ ਦੇ ਸ਼ਿਕਾਰ ਹੋਏ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …