Breaking News

ਪੰਜਾਬ: ਚਲ ਰਹੇ ਵਿਆਹ ਚ ਅਚਾਨਕ ਪਿਆ ਭੜਥੂ, ਗਹਿਣਿਆਂ ਵਾਲਾ ਬੈਗ ਹੋਇਆ ਚੋਰੀ

ਆਈ ਤਾਜਾ ਵੱਡੀ ਖਬਰ 

ਵਿਆਹ ਨੂੰ ਲੈ ਕੇ ਘਰ ਦਾ ਮਾਹੌਲ ਹੀ ਖੁਸ਼ੀਆਂ ਨਾਲ ਭਰ ਜਾਂਦਾ ਹੈ । ਲੋਕ ਕਈ ਮਹੀਨੇ ਪਹਿਲਾ ਹੀ ਵਿਆਹ ਨੂੰ ਲੈ ਕੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦੇਂਦੇ ਹਨ । ਪਰ ਇਹ ਸਾਰੀਆਂ ਖੁਸ਼ੀਆਂ ਉਸ ਵੇਲੇ ਖੇਰੂ ਖੇਰੂ ਹੋ ਜਾਂਦੀਆਂ ਹਨ ਜਦੋ ਵਿਆਹ ਵਿਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਛਿੜ ਜਾਂਦਾ ਹੈ ।ਇੱਕ ਅਜਿਹਾ ਹੀ ਮਾਮਲਾ ਦੱਸਾਂਗੇ ਜਿਸ ਬਾਰੇ ਸੁਣ ਕੇ ਹੋਸ਼ ਉੱਡ ਜਾਣਗੇ ਦਰਅਸਲ ਚਲ ਰਹੇ ਇੱਕ ਵਿਆਹ ਚ ਅਚਾਨਕ ਭੜਥੂ ਪੈ ਗਿਆ ਕਿਉਕਿ ਵਿਆਹ ਵਿਚ ਗਹਿਣਿਆਂ ਵਾਲਾ ਬੈਗ ਚੋਰੀ ਹੋ ਗਈ ।

ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਜਿਥੇ ਇਕ ਵਿਆਹ ਸਮਾਗਮ ਵਿਚ ਇੱਕ ਪਰਿਵਾਰ ਵਲੋਂ ਦੋਸ਼ ਲਗਾਏ ਗਏ ਕਿ ਵਿਆਹ ਵਿੱਚੋ ਗਹਿਣੇ ਚੋਰੀ ਹੋ ਗਏ ਜਿਸਦੇ ਚਲਦੇ ਪੁਲਿਸ ਵਲੋਂ ਸ਼ਿਕਾਇਤ ਕਰਤਾ ਦੀ ਸ਼ਿਕਾਇਤ ’ਤੇ ਨਾਮਲੂਮ ਲੜਕੇ-ਲੜਕੀ ਖ਼ਿਲਾਫ ਮਾਮਲਾ ਦਰਜ ਕੀਤਾ । ਓਥੇ ਹੀ ਇਸ ਮਾਮਲੇ ਨੂੰ ਲੈ ਕੇ ਪੀੜਤ ਪਰਿਵਾਰ ਵਲੋਂ ਪੁਲਿਸ ਨੂੰ ਦਿਤੀ ਗਈ ਜਾਣਕਾਰੀ ਮੁਤਾਬਕ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੇ ਭਤੀਜੇ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਡਰੀਮ ਡੈਸਟਨੇਸ਼ਨ ਪੈਲੇਸ ਆਇਆ ਹੋਇਆ ਸੀ ਅਤੇ ਉਸ ਨੇ ਆਪਣੇ ਭਤੀਜੇ ਨੂੰ ਪਾਉਣ ਲਈ ਗਹਿਣੇ ਲਿਆਂਦੇ ਹੋਏ ਸਨ।

ਇਸ ਦੌਰਾਨ ਮਿਲਣੀ ਕਰਨ ਸਮੇਂ ਉਸ ਨੇ ਪੈਲੇਸ ਅੰਦਰ ਪਏ ਟੇਬਲ ’ਤੇ ਗਹਿਣੇ ਰੱਖ ਦਿੱਤੇ, ਜਿਨ੍ਹਾਂ ਨੂੰ ਕਿਸੇ ਅਣਪਛਾਤੇ ਲੜਕੇ-ਲੜਕੀ ਵਲੋਂ ਚੋਰੀ ਕਰ ਲਿਆ ਗਿਆ । ਜਿਸਦੇ ਚਲਦੇ ਪੀੜਤ ਕਾਫੀ ਪ੍ਰੇਸ਼ਾਨ ਹਨ ।

ਜਿਸਦੇ ਚਲਦੇ ਹੁਣ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ , ਦਸਿਆ ਜਾ ਰਿਹਾ ਹੈ ਕਿ ਇਸ ਬੈਗ ਚ ਪਏ ਗਹਿਣਿਆਂ ਦੀ ਕੀਮਤ ਡੇਢ ਲੱਖ ਰੁਪਇਆਂ ਤੋਂ ਉੱਪਰ ਹੈ , ਜਿਸ ਕਾਰਨ ਪੁਲਿਸ ਵਲੋਂ ਹੁਣ ਇਹਨਾਂ ਦੋਵਾਂ ਦੀ ਭਾਲ ਕੀਤੀ ਜਾ ਰਹੀ ।

Check Also

ਕੈਨੇਡਾ ਤੋਂ ਆਈ ਵੱਡੀ ਮਾੜੀ ਖਬਰ, ਪੰਜਾਬੀ ਨੌਜਵਾਨ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਪੰਜਾਬ ਤੋਂ ਹਰ ਸਾਲ ਭਾਰੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵੱਲ ਇੱਕ …