Breaking News

ਪੰਜਾਬ : ਘਰਵਾਲੀ ਨੂੰ 35 ਲੱਖ ਲਾ ਭੇਜਿਆ ਸੀ ਕੈਨੇਡਾ ,ਵਿਦੇਸ਼ ਜਾ ਪਤਨੀ ਨੇ ਕੀਤਾ ਅਜਿਹਾ ਪਰਿਵਾਰ ਨੇ ਸਪਨੇ ਚ ਨਹੀਂ ਸੋਚਿਆ ਸੀ

ਆਈ ਤਾਜਾ ਵੱਡੀ ਖਬਰ 

ਜਿੱਥੇ ਇੱਕ ਪਾਸੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੀੜੀ ਵਿਦੇਸ਼ਾਂ ਵੱਲ ਨੂੰ ਰੁੱਖ ਕਰਦੀ ਪਈ ਹੈ l ਕਈ ਲੋਕ ਤਾਂ ਦਿਖਾਵੇ ਦੇ ਕਾਰਨ ਆਪਣਾ ਮੁਲਕ ਛੱਡ ਕੇ ਵਿਦੇਸ਼ੀ ਧਰਤੀ ਤੇ ਜਾਂਦੇ ਹਨ, ਪਰ ਕਈ ਲੋਕਾਂ ਨੂੰ ਮਜਬੂਰੀਆਂ ਕਾਰਨ ਭਾਰਤ ਤੋਂ ਵਿਦੇਸ਼ਾਂ ਵੱਲ ਨੂੰ ਰੁੱਖ ਕਰਨਾ ਪੈਂਦਾ ਹੈ। ਵਿਦੇਸ਼ ਜਾਣ ਦੀ ਹੋੜ ਕੁਝ ਇਸ ਕਦਰ ਲੱਗੀ ਹੋਈ ਹੈ ਕਿ ਲੋਕ ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਗਲਤ ਰਾਸਤਿਆਂ ਦਾ ਵੀ ਚੁਣਾਵ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਬਹੁਤ ਸਾਰੇ ਲੋਕ ਵਿਦੇਸ਼ ਦੇ ਨਾਮ ਤੇ ਠੱਗੀ ਦਾ ਵੀ ਸ਼ਿਕਾਰ ਹੁੰਦੇ ਹਨ। ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਪਰਿਵਾਰ ਦੇ ਵੱਲੋਂ ਆਪਣੇ ਘਰ ਦੀ ਨੂੰਹ ਨੂੰ ਵਿਦੇਸ਼ੀ ਧਰਤੀ ਤੇ ਭੇਜਣ ਦੇ ਲਈ 35 ਲੱਖ ਰੁਪਏ ਲਾਏ ਸੀ ਪਰ ਵਿਦੇਸ਼ ਜਾ ਕੇ ਇਸ ਲੜਕੀ ਵੱਲੋਂ ਅਜਿਹੇ ਰੰਗ ਵਿਖਾਏ ਗਏ ਕਿ ਹੁਣ ਸੋਹਰਾ ਪਰਿਵਾਰ ਰੋਂਦਾ ਕੁਰਲਾਉਂਦਾ ਹੋਇਆ ਨਜਰ ਆਉਂਦਾ ਪਿਆ ਹੈ l ਦੱਸਦਿਆ ਕਿ ਸਹੁਰੇ ਪਰਿਵਾਰ ਦੇ ਵੱਲੋਂ ਲੱਖਾਂ ਰੁਪਏ ਲਗਾ ਕੇ ਆਪਣੀ ਨੂੰਹ ਨੂੰ ਕੈਨੇਡਾ ਦੀ ਧਰਤੀ ‘ਤੇ ਭੇਜਿਆ ਗਿਆ ਸੀ, ਪਰ ਕੈਨੇਡਾ ਜਾ ਕੇ ਇਸ ਲੜਕੀ ਦੇ ਅਜਿਹੇ ਰੰਗ ਬਦਲੇ ਕੀ ਹੁਣ ਪਿੱਛੇ ਰਹਿੰਦਾ ਪਰਿਵਾਰ ਰੋਂਦਾ ਕੁਰਲਾਉਂਦਾ ਤੇ ਥਾਣਿਆਂ ਦੇ ਚੱਕਰ ਕੱਟਦਾ ਹੋਇਆ ਨਜ਼ਰ ਆਉਂਦਾ ਪਿਆ ਹੈ l

ਮਾਮਲਾ ਬਠਿੰਡਾ ਦੇ ਰਾਮਪੁਰਾ ਤੋਂ ਸਾਹਮਣੇ ਆਇਆ ਜਿੱਥੇ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ 35 ਲੱਖ ਰੁਪਏ ਖਰਚ ਕੇ ਪਤਨੀ ਨੂੰ ਵਿਆਹ ਤੋਂ ਬਾਅਦ ਕੈਨੇਡਾ ਭੇਜ ਦਿੱਤਾ। ਜਿਸ ਤੋਂ ਬਾਅਦ ਠੀਕ ਚੱਲ ਰਿਹਾ ਸੀ ਪਰ ਜਦੋਂ ਇਸ ਵਿਅਕਤੀ ਦੀ ਪਤਨੀ ਦੀ ਪੀ.ਆਰ. ਕੈਨੇਡਾ ਵਿੱਚ ਹੋ ਗਈ ਉਸ ਤੋਂ ਬਾਅਦ ਜਦੋਂ ਇਸ ਵਿਅਕਤੀ ਦੇ ਵੱਲੋਂ ਉਸਨੂੰ ਕਨੇਡਾ ਬੁਲਾਉਣ ਦੇ ਲਈ ਕਿਹਾ ਤਾਂ ਅੱਗੋਂ ਪਤਨੀ ਨੇ ਫਾਈਲ ਦੇਣ ਦੀ ਬਜਾਏ ਉਸ ਨੂੰ ਤਲਾਕ ਲੈਣ ਦੇ ਕਾਗਜ਼ਾਤ ਭੇਜ ਦਿੱਤੇ।

ਜਿਸ ਤੋਂ ਬਾਅਦ ਪੀੜਤ ਪਰਿਵਾਰ ਦੇ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਜਾਂਚ ਤੋਂ ਬਾਅਦ ਦੋਸ਼ੀ ਪਤਨੀ ਅਤੇ ਉਸ ਦੇ ਪਿਤਾ ਖਿਲਾਫ ਥਾਣਾ ਸਿਟੀ ਰਾਮਪੁਰਾ ‘ਚ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਤੇ ਦੂਜੇ ਪਾਸੇ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰਦਾ ਹੋਇਆ ਨਜ਼ਰ ਆਉਂਦਾ ਪਿਆ ਹੈ l

Check Also

93 ਸਾਲ ਦੇ ‘ਤਿੜਵਾ’ ਭਰਾਵਾਂ ਨੇ ਵਰਲਡ ਰਿਕਾਰਡ ਚ ਦਰਜ ਕਰਾਇਆ ਨਾਮ , ਦੱਸਿਆ ਲੰਬੀ ਉਮਰ ਦਾ ਰਾਜ

ਆਈ ਤਾਜਾ ਵੱਡੀ ਖਬਰ  ਪਰਮਾਤਮਾ ਹਰ ਇੱਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਕਲਾ ਭਰ …