Breaking News

ਪੰਜਾਬ : ਕੋਰੋਨਾ ਪੀੜਤ ਮਰੀਜਾਂ ਨੇ ਦੇਖੋ ਕੀ ਕਰਤਾ ਪਈਆਂ ਭਾਜੜਾਂ

ਕੋਰੋਨਾ ਪੀੜਤ ਮਰੀਜਾਂ ਨੇ ਦੇਖੋ ਕੀ ਕਰਤਾ

ਬਠਿੰਡਾ- ਕੋਰੋਨਾ ਪੀੜਤਾਂ ਲਈ ਬਣਾਏ ਗਏ ਕੋਵਿਡ ਸੈਂਟਰਾਂ ਵਿੱਚ ਭਾਵੇਂ ਹੀ ਸਰਕਾਰ ਵੱਲੋਂ ਮਰੀਜ਼ਾਂ ਦੀ ਬਿਹਤਰ ਦੇਖਭਾਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਇੱਥੋਂ ਦੇ ਮੈਰੀਟੋਰੀਅਸ ਸਕੂਲ ਵਿੱਚ ਮਰੀਜ਼ ਮਾੜੇ ਪ੍ਰਬੰਧਾਂ ਤੋਂ ਅੱਕ ਕੇ ਛੱਤ ਤੇ ਚੜ੍ਹ ਗਏ। ਪੀੜਤਾਂ ਨੇ ਵੇਲੇ ਸਿਰ ਖਾਣਾ ਨਾ ਦੇਣ ਦੇ ਦੋਸ਼ ਲਾਉਂਦਿਆਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਹਨਾਂ ਵਿੱਚ ਜ਼ਿਆਦਾਤਰ ਪਰਵਾਸੀ ਸੀ ਤੇ ਇੱਕ ਪੰਜਾਬੀ ਵਿਅਕਤੀ ਸ਼ਾਮਿਲ ਸੀ। ਵਾਇਰਲ ਵੀਡੀਓ ਵਿੱਚ ਇਹ ਵਿਅਕਤੀ ਆਪਣੇ ਆਪ ਨੂੰ ਕੋਰੋਨਾ ਨਾ ਹੋਣ ਦਾ ਵੀ ਦਾਅਵਾ ਕਰਦੇ ਸੁਣਾਈ ਦਿੰਦੇ ਹਨ।

ਵਾਇਰਲ ਵੀਡੀਓ ਵਿੱਚ ਪ੍ਰਦਰਸ਼ਨਕਰੀ ਆਖ ਰਹੇ ਨੇ ਕਿ ਸਰਕਾਰ ਦੇ ਕੀ ਪ੍ਰਬੰਧ ਹਨ ਜਿਥੇ ਉਹਨਾਂ ਨੂੰ ਸਮੇਂ ਸਿਰ ਰੋਟੀ ਵੀ ਨਹੀਂ ਮਿਲ ਰਹੀ। ਮਰੀਜ਼ ਮੌਕੇ ‘ਤੇ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਛੱਤ ਤੋਂ ਛਾਲ ਮਾਰਨ ਦੀ ਧਮਕੀ ਵੀ ਦਿੰਦੇ ਰਹੇ। ਇੱਕ ਪ੍ਰਵਾਸੀ ਮਜ਼ਦੂਰ ਉੱਚੀ ਆਵਾਜ਼ ਵਿਚ ਕਹਿ ਰਿਹਾ ਕਿ ਉਹਨਾਂ ਨੂੰ ਕੋਈ ਕੋਰੋਨਾ ਨਹੀਂ ਹੈ ਪਰ ਉਨ੍ਹਾਂ ਨੂੰ ਜਾਣ ਬੁੱਝ ਕੇ ਰੱਖਿਆ ਜਾ ਰਿਹਾ ਹੈ। ਮੌਕੇ ਤੇ ਪੁੱਜੇ ਤਹਿਸੀਲਦਾਰ ਬਠਿੰਡਾ ਨੇ ਮਾਮਲੇ ਨੂੰ ਸ਼ਾਂਤ ਕਰ ਕੇ ਮਜ਼ਦੂਰਾਂ ਨੂੰ ਥੱਲੇ ਉਤਾਰਿਆ।

ਇਸ ਕੋਵਿਡ ਸੈਂਟਰ ਵਿਚ ਕਰੀਬ 450 ਪਰਵਾਸੀ ਮਜਦੂਰ ਦੱਸੇ ਜਾ ਰਹੇ ਹਨ ਤੇ ਜਿਆਦਾ ਰਿਫ਼ਾਈਨਰੀ ਨਾਲ ਸਬੰਧਿਤ ਦੱਸੇ ਜਾ ਰਹੇ ਹਨ। ਇਸ ਸਬੰਧੀ ਸਿਵਲ ਸਰਜਨ ਬਠਿੰਡਾ ਅਮਰੀਕ ਸਿੰਘ ਸੰਧੂ ਦਾ ਕਹਿਣਾ ਹੈ ਕਿ ਹੈ ਕਿ ਕੋਵਿਡ ਸੈਂਟਰ ਅੰਦਰ ਮਰੀਜ਼ਾ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਖਾਣਾ ਦੇਰੀ ਨਾਲ ਪੁੱਜਿਆ ਪਰ ਜ਼ਿਆਦਾ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਹੀ ਦੇ ਸਕਦਾ ਹੈ ਕਿਉਂਕਿ ਖਾਣਾ ਭੇਜਣ ਦੀ ਜ਼ੁੰਮੇਵਾਰੀ ਉਨ੍ਹਾਂ ਕੋਲ ਹੈ।

ਮੌਕੇ ‘ਤੇ ਨਵੇਂ ਮਰੀਜ਼ ਆਉਣ ਕਾਰਨ ਹੋਈ ਖਾਣੇ ‘ਚ ਦੇਰੀ : ਐਸਡੀਐਮ
ਇਸ ਸਬੰਧੀ ਐਸਡੀਐਮ ਅਮਰਿੰਦਰ ਸਿੰਘ ਟਿਵਾਣਾ ਦਾ ਕਹਿਣਾ ਹੈ ਕਿ ਹੀ ਮਰੀਜਾਂ ਦਾ ਖਾਣਾ ਹਰ ਰੋਜ਼ ਸਮੇਂ ਸਿਰ ਭੇਜਿਆ ਜਾਂਦਾ ਹੈ । ਕੱਲ੍ਹ ਖਾਣਾ ਭੇਜਣ ਮੌਕੇ 60 ਦੇ ਕਰੀਬ ਹੋਰ ਮਰੀਜ਼ ਕੋਵਿਡ ਸੈਂਟਰ ਵਿਚ ਦਾਖਲ ਹੋ ਗਏ ਜਿਸ ਕਾਰਨ ਖਾਣਾ ਬਣਾਉਣ ਵਿਚ ਟਾਈਮ ਲੱਗ ਗਿਆ। ਉਨ੍ਹਾਂ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੀ ਸ਼ਲਾਘਾ ਕੀਤੀ ਕੀਤੀ ਜੋ ਲਗਾਤਾਰ ਮਰੀਜ਼ਾਂ ਲਈ ਖਾਣੇ ਦਾ ਪ੍ਰਬੰਧ ਕਰ ਰਹੀਆਂ ਹਨ।

Check Also

ਜਿਸ ਕੰਪਨੀ ਚ ਕੰਮ ਕਰਦੇ ਸਨ ਉਸੇ ਦੇ ਮਾਲਕ ਬਣ ਗਏ 700 ਕਰਮਚਾਰੀ , ਕਰੋੜਪਤੀ ਬੌਸ ਦੇ ਫੈਸਲੇ ਨੇ ਚਮਕਾ ਦਿੱਤੀ ਕਿਸਮਤ

ਆਈ ਤਾਜਾ ਵੱਡੀ ਖਬਰ  ਕਿਸੇ ਵੀ ਕਾਰੋਬਾਰ ਨੂੰ ਉੱਚਾ ਚੁੱਕਣ ਦੇ ਲਈ ਉਸ ਵਿੱਚ ਕੰਮ …