Breaking News

ਪੰਜਾਬ: ਕੁੜੀ ਦੇ ਪ੍ਰੇਮ ਵਿਆਹ ਤੋਂ ਖਫ਼ਾ ਸੀ ਪਰਿਵਾਰ, ਦਿਤੀ ਨੌਜਵਾਨ ਮੁੰਡੇ ਨੂੰ ਦਰਦਨਾਕ ਮੌਤ

ਆਈ ਤਾਜਾ ਵੱਡੀ ਖਬਰ 

ਆਏ ਦਿਨ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਥੇ ਰਿਸ਼ਤਿਆਂ ਵਿਚ ਤ੍ਰੇੜ ਪੈਦਾ ਹੋ ਜਾਂਦੀਆਂ ਹਨ ਅਤੇ ਸ਼ੱਕ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਘਰ ਤਬਾਹ ਹੋ ਜਾਂਦੇ ਹਨ। ਅੱਜਕਲ ਕੁਝ ਨਾਜਾਇਜ਼ ਰਿਸ਼ਤਿਆਂ ਦੇ ਚਲਦਿਆਂ ਹੋਇਆਂ ਵੀ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿੱਥੇ ਪਤੀ-ਪਤਨੀ ਦੇ ਵਿੱਚੋ ਇਕ ਦੇ ਗਲਤ ਹੋਣ ਦੇ ਚਲਦਿਆਂ ਹੋਇਆਂ ਵੀ ਕਈ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਜਿੱਥੇ ਬਹੁਤ ਸਾਰੇ ਘਰਾਂ ਉੱਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਅਜਿਹੀਆਂ ਘਟਨਾਵਾਂ ਦੇ ਚੱਲਦੇ ਹੋਏ ਜਿਥੇ ਬਹੁਤ ਸਾਰੇ ਲੋਕਾਂ ਵੱਲੋਂ ਇੱਕ ਦੂਜੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਅਤੇ ਕੁਝ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਉਨ੍ਹਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਹੁਣ ਇਥੇ ਪ੍ਰੇਮ ਵਿਆਹ ਤੋਂ ਖਫਾ ਪਰਿਵਾਰ ਵੱਲੋਂ ਨੌਜਵਾਨ ਮੁੰਡੇ ਨੂੰ ਦਰਦਨਾਕ ਮੌਤ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਲੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 28 ਸਾਲਾ ਨੌਜਵਾਨ ਨੂੰ ਪ੍ਰੇਮ ਵਿਆਹ ਕਰਵਾਉਣ ਕਾਰਨ ਇੱਕ ਪਰਿਵਾਰ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਹਾਦਸੇ ਵਿਚ ਜਿੱਥੇ ਮ੍ਰਿਤਕ ਨੌਜਵਾਨ ਦਾ ਪਿਤਾ ਵੀ ਕਾਫੀ ਗੰਭੀਰ ਰੂਪ ਵਿਚ ਜਖਮੀ ਹੋਇਆ ਹੈ ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ 28 ਸਾਲਾ ਰਾਹੁਲ ਦੇ ਪਿਤਾ ਤਿਲਕ ਰਾਜ ਨੇ ਦੱਸਿਆ ਕਿ ਉਹ ਮੋਟਰਸਾਈਕਲ ਮਕੈਨਿਕ ਹੈ ਅਤੇ ਉਸ ਵੱਲੋਂ ਆਪਣੇ ਪੁੱਤਰ ਰਾਹੁਲ ਨੂੰ ਫੋਨ ਕਰਕੇ ਆਪਣੇ ਕੋਲ ਬੁਲਾਇਆ ਗਿਆ ਸੀ। ਜਿੱਥੇ ਉਸ ਦੇ ਪੋਤਰਾ ਤੇ ਪੋਤਰੀ ਖੇਡ ਰਹੇ ਸਨ ਜਦੋਂ ਉਨ੍ਹਾਂ ਦਾ ਪੁੱਤਰ ਉਨ੍ਹਾਂ ਦੇ ਕੋਲ ਆਇਆ ਤਾਂ ਹਮਲਾਵਰ ਕਾਲਾ ਰਾਮ ਪੁੱਤਰ ਦੀਵਾਨ ਚੰਦ ਉਸਦੀ ਪਤਨੀ, ਪੁੱਤਰ, ਭਰਾ ਅਤੇ ਉਸ ਦੀ ਪਤਨੀ, ਅਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੇ ਪੁੱਤਰ ਤੇ ਹਮਲਾ ਕਰ ਦਿੱਤਾ ਗਿਆ।

ਕਿਉਂਕਿ ਕਾਲਾ ਰਾਮ ਦੀ ਬੇਟੀ ਜਿਥੇ ਗੰਗਾਨਗਰ ਵਿਖੇ ਵਿਆਹੀ ਹੋਈ ਸੀ ਅਤੇ ਉਨ੍ਹਾਂ ਦਾ ਘਰ ਵੀ ਉਸ ਦੇ ਸਾਹਮਣੇ ਸੀ। ਉਥੇ ਹੀ ਉਨ੍ਹਾਂ ਦੀ ਬੇਟੀ ਨੇ ਆਪਣੇ ਪਤੀ ਨੂੰ ਛੱਡ ਕੇ ਰਾਹੁਲ ਨਾਲ ਵਿਆਹ ਕੀਤਾ ਸੀ। ਇਸ ਰੰਜਿਸ਼ ਦੇ ਚੱਲਦਿਆਂ ਹੋਇਆਂ ਪਰਿਵਾਰ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਮ੍ਰਿਤਕ ਨੌਜਵਾਨ ਤੇ ਜਿਥੇ ਉਨ੍ਹਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਥੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Check Also

ਪੰਜਾਬ ਚ ਸੁਨਿਆਰੇ ਦੀ ਦੁਕਾਨ ਚ ਪਿਆ ਡਾਕਾ , ਲੱਖਾਂ ਰੁਪਏ ਤੇ ਗਹਿਣੇ ਲੈ ਹੋਏ ਫਰਾਰ

ਆਈ ਤਾਜਾ ਵੱਡੀ ਖਬਰ  ਪੰਜਾਬ ਵਿੱਚ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ …