Breaking News

ਪੰਜਾਬ : ਕਾਲੇ ਕੱਛਿਆਂ ਵਾਲਿਆਂ ਬਾਰੇ ਆਈ ਇਹ ਖਬਰ- ਦਿਨ ਵੇਲੇ ਇਸ ਭੇਸ ਚ ਲੈਂਦੇ ਸੀ ਭੇਤ ਅਤੇ ਰਾਤ ਨੂੰ ਕਰਦੇ ਸੀ ਕਾਂਡ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਦੇਸ਼ ਵਿਚ ਅਪਰਾਧ ਨਾਲ ਸਬੰਧਤ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ । ਅਪਰਾਧੀਆਂ ਦੇ ਹੌਂਸਲੇ ਦਿਨੋਂ ਦਿਨ ਬੁਲੰਦ ਹੁੰਦੇ ਜਾ ਰਹੇ ਹਨ ।ਉਨ੍ਹਾਂ ਦੇ ਵੱਲੋਂ ਬਿਨਾਂ ਕਿਸੇ ਕਾਨੂੰਨ ਅਤੇ ਪ੍ਰਸ਼ਾਸਨ ਦੇ ਡਰ ਤੋਂ ਬਿਨਾਂ ਖ਼ਤਰਨਾਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ । ਅਜਿਹੇ ਅਪਰਾਧੀਆਂ ਦੇ ਕਾਰਨ ਬਹੁਤ ਸਾਰੇ ਲੋਕ ਖ਼ੁਦ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰਦੇ । ਪੁਲੀਸ ਪ੍ਰਸ਼ਾਸਨ ਵੱਲੋਂ ਵੀ ਸਮੇਂ ਸਮੇਂ ਤੇ ਅਜਿਹੇ ਲੋਕਾਂ ਤੇ ਸ਼ਿਕੰਜਾ ਕੱਸਣ ਦੇ ਲਈ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ । ਇਸੇ ਵਿਚਕਾਰ ਕਾਲੇ ਕੱਛਿਆਂ ਵਾਲਿਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ।ਦਰਅਸਲ ਸੰਗਰੂਰ ਪੁਲੀਸ ਦੇ ਵੱਲੋਂ ਕਾਲੇ ਕੱਛਿਆਂ ਵਾਲੀ ਗੈਂਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।

ਸੰਗਰੂਰ ਦੇ ਐੱਸ ਐੱਸ ਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਸੰਗੀਨ ਅਪਰਾਧਾਂ ਦੇ ਵਿਚ ਸ਼ਾਮਲ ਦੋਸ਼ੀਆਂ ਦੀਆਂ ਗਤੀਵਿਧੀਆਂ ਤੇ ਤਿੱਖੀ ਨਜ਼ਰ ਰੱਖਣ ਦੇ ਲਈ ਮਿਹਨਤ ਕਰ ਰਹੀ ਹੈ । ਜਿਸ ਦੇ ਚੱਲਦੇ ਪਿਛਲੇ 12 ਘੰਟਿਆਂ ਵਿੱਚ ਗਿਆਰਾਂ ਅਜਿਹੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕੀ ਕਈ ਸੰਗੀਨ ਜੁਰਮ ਅੰਦਰ ਚੋਰੀ ,ਲੁੱਟ ਖਸੁੱਟ ,ਸਮੇਤ ਕਈ ਹੋਰ ਧਾਰਾਵਾਂ ਤਹਿਤ ਮਾਮਲੇ ਦਰਜ ਸਨ । ਜਿਨ੍ਹਾਂ ਦੇ ਵਿੱਚ ਕਾਲਾ ਕੱਛਾ ਗੈਂਗ ਜੋ ਧੂਰੀ ਖੇਤਰ ਦੇ ਵਿੱਚ ਸੁੰਨਸਾਨ ਘਰਾਂ ਦੀ ਵਿੱਚ ਹਮਲੇ ਕਰਦੇ ਸਨ ।

ਉਨ੍ਹਾਂ ਨੂੰ ਵੀ ਪੁਲੀਸ ਦੇ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ ਐੱਸ ਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਹੋਏ ਸਾਰੇ ਅਪਰਾਧੀ ਸੰਗੀਨ ਜੁਰਮਾਂ ਦੇ ਵਿੱਚ ਸ਼ਾਮਲ ਸਨ । ਇਸ ਲਈ ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਜ਼ਿਲ੍ਹਾ ਸੰਗਰੂਰ ਦੇ ਜੁਰਮਾਂ ਦਾ ਗ੍ਰਾਫ ਵੀ ਕਾਫ਼ੀ ਹੱਦ ਤੱਕ ਥੱਲੇ ਡਿੱਗ ਜਾਵੇਗਾ । ਉਨ੍ਹਾਂ ਦੱਸਿਆ ਕਿ ਕਾਲਾ ਕੱਛਾ ਗੈਂਗ ਦੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਕਾਲਾ ਕੱਛਾ ਗਿਰੋਹ ਦੇ ਚਾਰ ਮੈਂਬਰ ਦਾ ਇੱਕ ਗਰੁੱਪ ਦਿਨ ਦੇ ਸਮੇਂ ਕੱਪੜੇ ਵੇਚਣ ਵਾਲੇ ਬਣ ਕੇ ਸੁੰਨਸਾਨ ਘਰਾਂ ਨੂੰ ਨਿਸ਼ਾਨਾ ਬਣਾ ਕੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ।

ਜਿਸ ਦੇ ਚਲਦੇ ਪੁਲੀਸ ਵੱਲੋਂ ਹੁਣ ਕਾਰਵਾਈ ਕਰਦਿਆਂ ਅਜਿਹੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਇਨ੍ਹਾਂ ਦੋਸ਼ੀਆਂ ਦੇ ਵੱਲੋਂ ਕਾਫ਼ੀ ਲੰਬੇ ਸਮੇਂ ਤੋਂ ਸੰਗਰੂਰ ਦੇ ਵਿਚ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਚਲਦੇ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ । ਇਸ ਦੇ ਚਲਦੇ ਹੁਣ ਪੁਲਸ ਤੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।

Check Also

ਪੰਜਾਬ ਚ ਵਿਆਹ ਸ਼ਾਦੀਆਂ ਵਾਲਿਆਂ ਲਈ ਚੰਨੀ ਸਰਕਾਰ ਨੇ ਹੁਣ ਕਰਤਾ ਇਹ ਹੁਕਮ

ਆਈ ਤਾਜ਼ਾ ਵੱਡੀ ਖਬਰ  ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਹੀ ਲੋਕਾਂ ਨੂੰ ਕੁਝ …