Breaking News

ਪੰਜਾਬ : ਆਮ ਆਦਮੀ ਪਾਰਟੀ ਦੇ ਇਸ ਵਿਧਾਇਕ ਨੂੰ ਕੋਰਟ ਨੇ ਸੁਣਾਈ 3 ਸਾਲ ਦੀ ਸਜਾ, ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਇਕ ਪਾਸੇ “ਆਪ” ਸਰਕਾਰ ਫੁਲ ਐਕਸ਼ਨ ਮੋੜ ਵਿੱਚ ਲੱਗ ਰਹੀ ਹੈ । ਆਪ ਸਰਕਾਰ ਦੇ ਵਿਧਾਇਕ ਹੁਣ ਪੰਜਾਬੀਆਂ ਦੀ ਭਲਾਈ ਲਈ ਕਾਰਜ ਕਰਦੇ ਹੋਏ ਨਜ਼ਰ ਆ ਰਹੇ ਹਨ, ਪਰ ਇਸੇ ਵਿਚਕਾਰ ਆਪ ਵਿਧਾਇਕ ਵਲੋ ਇਕ ਅਜਿਹਾ ਕਾਂਡ ਕਰ ਦਿੱਤਾ ਗਿਆ, ਜਿਸਦੇ ਚਲਦੇ ਕੋਰਟ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਤਿੰਨ ਸਾਲ ਦੀ ਸਜ਼ਾ ਦੇ ਨਾਲ ਜੁਰਮਾਨਾ ਲਗਾਇਆ ਹੈ । ਦੱਸ ਦੇਈਏ ਕਿ ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ ਬਲਵੀਰ ਸਿੰਘ ਸਮੇਤ ਚਾਰ ਨੂੰ ਰੋਪੜ ਦੀ ਅਦਾਲਤ ਵੱਲੋਂ ਤਿੰਨ ਸਾਲ ਦੀ ਸਜ਼ਾ ਦੇ ਨਾਲ ਨਾਲ ਜੁਰਮਾਨਾ ਲਗਾਇਆ ਗਿਆ ਹੈ । ਇੰਨਾ ਹੀ ਨਹੀਂ ਸਗੋਂ ਅਦਾਲਤ ਵੱਲੋਂ ਪੰਜਾਹ ਹਜ਼ਾਰ ਰੁਪਏ ਦੇ ਮੁਚਲਕੇ ਤੇ ਚਾਰਾਂ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ ਹੈ ।

ਮਾਮਲੇ ਬਾਰੇ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਇਹ ਮਾਮਲਾ ਆਮ ਆਦਮੀ ਪਾਰਟੀ ਦੇ ਪਰਿਵਾਰਕ ਜ਼ਮੀਨੀ ਝਗੜੇ ਨਾਲ ਸਬੰਧਤ ਹੈ ਤੇ ਅਦਾਲਤ ਨੇ ਡਾ ਬਲਬੀਰ ਸਿੰਘ ਸਮੇਤ ਉਨ੍ਹਾਂ ਦੀ ਪਤਨੀ , ਪੁੱਤਰ ਅਤੇ ਜ਼ਮੀਨ ਦੇ ਠੇਕੇਦਾਰ ਨੂੰ ਸਜ਼ਾ ਸੁਣਾਈ ਹੈ ਤੇ ਕੁਝ ਨੂੰ ਬਰੀ ਵੀ ਕੀਤਾ ਹੈ ।

ਇਹ ਮਾਮਲਾ ਸਾਲ 2017 ਦਾ ਦੱਸਿਆ ਜਾ ਰਿਹਾ ਹੈ ਅਤੇ ਇਸ ਸਾਲ ਭੈਣ ਭਰਾ ਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਝਗੜਾ ਹੋਇਆ ਸੀ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਚਮਕੌਰ ਸਾਹਿਬ ਦੇ ਟਿੱਪਰਾਂ ਦਿਆਲ ਸਿੰਘ ਵਾਲਾਂ ਦਾ ਇਹ ਮਾਮਲਾ ਹੈ , ਜਿੱਥੇ ਵਿਧਾਇਕ ਦੀ ਪਤਨੀ ਅਤੇ ਉਨ੍ਹਾਂ ਦੀ ਸਾਲੀ ਵਿਚਕਾਰ ਜ਼ਮੀਨ ਨੂੰ ਲੈ ਕੇ ਝਗੜਾ ਹੋ ਗਿਆ ਸੀ , ਦੱਸਿਆ ਜਾ ਰਿਹਾ ਹੈ ਕਿ 109 ਵਿਘੇ ਜ਼ਮੀਨ ਸੀ । ਜਿਸ ਦੀ ਵੰਡ ਵੀ ਹੋ ਚੁੱਕੀ ਹੈ ਤੇ ਦੋਵਾਂ ਧਿਰਾਂ ਵੱਲੋਂ ਆਪੋ ਆਪਣੇ ਹਿੱਸੇ ਦੀ ਜ਼ਮੀਨ ਵਿੱਚ ਪਾਣੀ ਲਗਾਉਂਦਿਆਂ ਸਨ ਅਤੇ ਇਸੇ ਨੂੰ ਲੈ ਕੇ ਝਗੜਾ ਹੋਇਆ ਸੀ ।

ਅਤੇ ਪੁਲੀਸ ਨੂੰ ਦਰਜ ਕਰਵਾਏ ਗਏ ਮਾਮਲੇ ਵਿਚ ਇਹ ਦੋਸ਼ ਲਗਾਇਆ ਗਿਆ ਸੀ ਕਿ ਡਾ ਬਲਬੀਰ ਸਿੰਘ ਨੇ ਉਸ ਸਮੇਂ ਉਨ੍ਹਾਂ ਦੀ ਜ਼ਮੀਨ ਵੀ ਦੱਬਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਸੀ ॥ ਜਿਸ ਦੇ ਚੱਲਦੇ ਕੋਰਟ ਦੇ ਵੱਲੋਂ ਇਹ ਕਾਰਵਾਈ ਕੀਤੀ ਅਤੇ ਆਪ ਵਿਧਾਇਕਾਂ ਨੂੰ ਤਿੰਨ ਸਾਲ ਦੀ ਸਜ਼ਾ ਸਮੇਤ ਜੁਰਮਾਨਾ ਲਗਾਇਆ ਗਿਆ ।

Check Also

ਪੰਜਾਬ ਚ ਇਥੇ 2 ਭਰਾਵਾਂ ਨਾਲ ਵਾਪਰੇ ਭਿਆਨਕ ਹਾਦਸੇ ਚ ਹੋਈ 1 ਭਰਾ ਦੀ ਹੋਈ ਮੌਤ, ਛਾਇਆ ਸੋਗ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ  ਅੱਜ ਇਥੇ ਸੜਕ ਹਾਦਸਿਆਂ ਵਿੱਚ ਵਾਧਾ ਹੋਇਆ ਹੈ ਉੱਥੇ ਹੀ ਬਹੁਤ …