ਆਈ ਤਾਜਾ ਵੱਡੀ ਖਬਰ
ਕਈ ਵਾਰ ਇਨਸਾਨ ਨਾਲ ਅਚਾਨਕ ਉਹ ਹੋ ਜਾਂਦਾ ਹੈ ਜਿਸ ਦੇ ਬਾਰੇ ਵਿਚ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ। ਅਜਿਹੀ ਹੀ ਇੱਕ ਮਾੜੀ ਖਬਰ ਪੰਜਾਬ ਦੇ ਇੱਕ ਪਿੰਡ ਤੋਂ ਆ ਰਹੀ ਹੈ ਜਿਥੇ ਵਿਆਹ ਦੇ ਚਾਵਾਂ ਚ ਅਚਾਨਕ ਕੀਰਨੇ ਪੈਣੇ ਸ਼ੁਰੂ ਹੋ ਗਏ। ਜਿਸ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ ਉਸੇ ਹੀ ਕੁੜੀ ਨੂੰ ਅਚਾਨਕ ਮੌਤ ਨੇ ਘੇਰਾ ਪਾ ਲਿਆਏ। ਇਸ ਖਬਰ ਦੇ ਆਉਣ ਨਾਲ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਸਾਰੇ ਇਲਾਕੇ ਵਿਚ ਇਸੇ ਖਬਰ ਦੇ ਬਾਰੇ ਵਿਚ ਲੋਕ ਚਰਚਾ ਕਰ ਰਹੇ ਹਨ। ਕੇ ਕਿਵੇਂ ਵਿਆਹ ਦੀਆਂ ਖੁਸ਼ੀਆਂ ਚ ਮਾਤਮ ਪੈ ਗਿਆ ਹੈ।
ਖਬਰ ਆ ਰਹੀ ਹੈ ਕੇ ਭਵਾਨੀਗੜ੍ਹ ਸ਼ਹਿਰ ਨੇੜਲੇ ਪਿੰਡ ਰਾਏ ਸਿੰਘ ਵਾਲੇ ਦੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਇਕ ਪਰਿਵਾਰ ਦੀਆਂ ਕੁੜੀ ਦੇ ਵਿਆਹ ਦੀਆਂ ਖੁਸ਼ੀਆਂ ਅੱਜ ਉਸ ਸਮੇਂ ਗਮ ‘ਚ ਬਦਲ ਗਈਆਂ ਜਦੋਂ ਵਿਆਹ ਦੀਆਂ ਤਿਆਰੀਆਂ ਲਈ ਖਰੀਦਦਾਰੀ ਕਰਨ ਲਈ ਆਪਣੇ ਭਰਾ ਨਾਲ ਮੋਟਰਸਾਇਕਲ ਉਪਰ ਸ਼ਹਿਰ ਆ ਰਹੀ ਕੁੜੀ ਦੀ ਰਸਤੇ ‘ਚ ਹੀ ਇਕ ਸੜਕੇ। ਹਾ ਦ -ਸੇ। ‘ਚ ਮੌਤ ਹੋ ਗਈ। ਇਸ ‘ਚ ਕੁੜੀ ਦੀ ਭਰਜਾਈ ਅਤੇ ਭਰਾ ਜ਼ਖ਼ਮੀ ਹੋ ਗਏ।
ਇਸ ਦੇ ਬਾਰੇ ਵਿਚ ਜਾਣਕਾਰੀ ਦਿੰਦਿਆਂ ਸਬ-ਇੰਸਪੈਕਰ ਸੰਤੋਖ ਸਿੰਘ ਨੇ ਦੱਸਿਆ ਕਿ ਦਿਲਾਵਰ ਖਾਂ ਪੁੱਤਰ ਗਫੂਰ ਖਾਂ ਵਾਸੀ ਪਿੰਡ ਰਾਏਸਿੰਘਵਾਲਾ ਅੱਜ ਜਦੋਂ ਆਪਣੀ ਭੈਣ ਰੇਨੂੰ ਬੀਬੀ ਜਿਸ ਦਾ ਅਗਲੇ ਮਹੀਨੇ ਦੀ 9 ਤਾਰੀਖ ਨੂੰ ਵਿਆਹ ਸੀ ਲਈ ਵਿਆਹ ਦੀਆਂ ਤਿਆਰੀਆਂ ਲਈ ਖਰੀਦਦਾਰੀ ਕਰਨ ਲਈ ਆਪਣੇ ਮੋਟਰਸਾਇਕਲ ਰਾਹੀਂ ਆਪਣੀ ਭੈਣ ਰੇਨੂੰ ਬੀਬੀ ਅਤੇ ਆਪਣੀ ਪਤਨੀ ਸੋਨਾ ਬੇਗਮ ਨੂੰ ਨਾਲ ਲੈ ਕੇ ਆਪਣੇ ਪਿੰਡ ਤੋਂ ਸਥਾਨਕ ਸ਼ਹਿਰ ਵੱਲ ਨੂੰ ਆ ਰਿਹਾ ਸੀ ਤਾਂ ਰਸਤੇ ‘ਚ ਪਿੰਡ ਕਾਕੜਾ ਤੋਂ ਭਵਾਨੀਗੜ੍ਹ ਆਉਂਦੀ
ਲਿੰਕ ਸੜਕ ਉਪਰ ਪਹੁੰਚੇ ਤਾਂ ਘਰ ਕੋਈ ਸਾਮਾਨ ਭੁੱਲ ਆਉਣ ਕਾਰਨ ਦਿਲਾਵਰ ਖਾਂ ਆਪਣੀ ਪਤਨੀ ਸੋਨਾ ਬੇਗਮ ਨੂੰ ਇਥੇ ਸਥਿਤ ਇਕ ਪੈਟਰੋਲ ਪੰਪ ਨੇੜੇ ਖੜ੍ਹਾ ਕੇ ਆਪਣੀ ਭੈਣ ਰੇਨੂੰ ਬੀਬੀ ਨੂੰ ਨਾਲ ਲੈ ਕੇ ਪਿੰਡ ਵੱਲ ਵਾਪਸ ਚਲਾ ਗਿਆ ਅਤੇ ਜਦੋਂ ਦਿਲਾਵਰ ਖਾਂ ਆਪਣੀ ਭੈਣ ਨੂੰ ਲੈ ਕੇ ਪਿੰਡੋਂ ਵਾਪਸ ਸ਼ਹਿਰ ਵੱਲ ਨੂੰ ਆ ਰਿਹਾ ਸੀ ਅਤੇ ਉਕਤ ਪੈਟਰੋਲ ਪੰਪ ਨੇੜੇ ਪਹੁੰਚੇ,
ਜਿੱਥੇ ਇਸ ਦੀ ਪਤਨੀ ਸੋਨਾ ਬੇਗਮ ਖੜ੍ਹੀ ਸੀ ਤਾਂ ਪਿਛੋਂ ਆਉਂਦੇ ਇਕ ਤੇਜ਼ ਰਫਤਾਰ ਟਰੱਕ ਨੇ ਇਨ੍ਹਾਂ ਦੇ ਮੋਟਰਸਾਇਕਲ ਨੂੰ ਜ਼ੋਰਦਾਰ ਫੇਟ। ਮਾ ਰ -ਨ। ਦੇ ਨਾਲ-ਨਾਲ ਸੋਨਾ ਬੇਗਮ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ ਅਤੇ ਇਸ ਚ ਮੋਟਰਸਾਇਕਲ ਪਿਛੇ ਬੈਠੀ ਰੇਨੂੰ ਬੀਬੀ ਦਾ ਸਿਰ ਜੋਰ ਨਾਲ ਸੜਕ ਉਪਰ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇਸ ‘ਚ ਸੋਨਾ ਬੇਗਮ ਜ਼ਖਮੀ ਹੋ ਗਈ ਅਤੇ ਦਿਲਾਵਰ ਖਾਂ ਨੂੰ। ਸੱ -ਟਾਂ। ਲੱਗੀਆਂ। ਜਿਨ੍ਹਾਂ ਨੂੰ ਇਲਾਜ਼ ਲਈ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ। ਜਿਥੋਂ ਇਨ੍ਹਾਂ ਮੁੱਢਲੀ ਸਹਾਇਤਾਂ ਦੇਣ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ।ਇਸ ਖਬਰ ਦੇ ਆਉਣ ਨਾਲ ਸਾਰੇ ਇਲਾਕੇ ਵਿਚ ਸੋਗ ਛਾ ਗਿਆ ਹੈ।
![](https://jagattmasha.com/wp-content/uploads/2020/09/Frame-Post-2020-09-08T153433.590-660x330.png)