Breaking News

ਪੰਜਾਬ : ਅੱਧੀ ਰਾਤ ਨੂੰ ਖੇਤ ਚ ਕਰਨ ਗਏ ਸੀ ਇਹ ਕਾਰਾ , ਪਰ ਜੋ ਹੋ ਗਿਆ ਕਿਸੇ ਨੇ ਸੋਚਿਆ ਵੀ ਨਹੀਂ ਸੀ

ਆਈ ਤਾਜਾ ਵੱਡੀ ਖਬਰ

ਚੋਰੀ ਅਤੇ ਡਕੈਤੀ ਵਰਗੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਿਹਾ। ਆਏ ਦਿਨ ਇਸ ਨਾਲ ਸਬੰਧਿਤ ਖ਼ਬਰਾਂ ਲਗਾਤਾਰ ਆਉਂਦੀਆਂ ਰਹਿੰਦੀਆਂ ਹਨ। ਭਾਵੇਂ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸਖ਼ਤ ਕਨੂੰਨ ਆਏ ਗਏ ਹਨ ਪਰ ਇਹਨਾਂ ਦੇ ਬਾਵਜੂਦ ਵੀ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆ। ਇਸੇ ਤਰ੍ਹਾਂ ਚੋਰੀ ਨਾਲ ਸਬੰਧਿਤ ਇਕ ਹੋਰ ਖਬਰ ਸਾਹਮਣੇ ਆ ਰਹੀ ਹੈ। ਪਰ ਉਸ ਸਮੇਂ ਚੋਰਾਂ ਦੇ ਨਾਲ ਵਾਪਰਿਆ ਕੁਝ ਅਜਿਹਾ ਕਿ ਹਰ ਪਾਸੇ ਉਸ ਦੀ ਚਰਚਾ ਹੋ ਰਹੀ ਹੈ ਅਤੇ ਸਾਰੇ ਲੋਕ ਪ੍ਰੇਸ਼ਾਨ ਹਨ।

ਬੁਢਲਾਡਾ ਦੇ ਨਜ਼ਦੀਕ ਪਿੰਡ ਰਾਮਗੜ੍ਹ ਦੇ ਨੇੜੇ ਖੇਤਾਂ ਵਿਚ ਦੋ ਵਿਅਕਤੀ ਟਰਾਂਸਫਾਰਮ ਦਾ ਤੇਲ ਚੋਰੀ ਕਰਨ ਗਏ ਸਨ। ਪਰ ਓਥੇ ਉਨ੍ਹਾਂ ਦੇ ਨਾਲ ਮੰਦਭਾਗੀ ਘਟਨਾ ਵਾਪਰ ਗਈ ਦਰਾਸਲ ਟਰਾਂਸਫਾਰਮ ਦਾ ਤੇਲ ਚੋਰੀ ਕਰਦੇ ਸਮੇਂ ਵਿਅਕਤੀ ਨੂੰ ਕਰੰਟ ਲੱਗਿਆ ਅਤੇ ਕਰੰਟ ਜ਼ਿਆਦਾ ਹੋਣ ਕਾਰਨ ਉਸ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਦਾ ਸਾਥੀ ਭਾਗ ਦੂਜਾ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ।

ਚੋਰੀ ਕਰਨ ਗਏ ਮ੍ਰਿਤਕ ਦੀ ਪਹਿਚਾਣ ਲੁਧਿਆਣਾ ਦੇ ਮੁਹੱਲਾ ਗੁਰੂ ਨਾਨਕ ਨਗਰ ਰਾਜਪੁਰਾ ਦੇ ਵਾਸੀ ਅਤੇ ਨਾਮ ਸੱਜਣ ਸਿੰਘ ਤੋਂ ਹੋਈ ਹੈ। ਮ੍ਰਿਤਕ ਦੇ ਸਾਥੀ ਦੀ ਪਹਿਚਾਣ ਰਾਜਵਿੰਦਰ ਸਿੰਘ ਉਰਫ ਰਾਜੂ ਦੇ ਨਾਮ ਤੋਂ ਹੋਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬੁੱਢੇਵਾਲ ਚੌਂਕੀ ਦੇ ਏ ਐਸ ਆਈ ਮੌਕੇ ਤੇ ਪਹੁੰਚ ਗਿਆ। ਜਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ‌।

ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਨਾਲ ਚੋਰੀ ਕਰਨ ਆਏ ਉਸ ਦੇ ਸਾਥੀ ਦੀ ਮਨਸ਼ਾ ਇਹ ਸੀ ਕਿ ਉਹ ਮ੍ਰਿਤਕ ਦੀ ਲਾਸ਼ ਨੂੰ ਖੁਰਦ ਬੁਰਦ ਕਰ ਦਵੇ। ਜਿਸ ਦੇ ਚਲਦਿਆਂ ਉਸ ਦੇ ਵੱਲੋਂ ਮ੍ਰਿਤਕ ਦੀਆਂ ਲੱਤਾਂ ਨੂੰ ਕੱਪੜਾ ਬੰਨ੍ਹ ਕੇ ਘੜੀਸਿਆ ਗਿਆ ਪਰ ਉਸ ਨੂੰ ਇਸ ਹਾਲਾਤ ਵਿਚ ਕਿਸੇ ਹੋਰ ਵਿਅਕਤੀ ਦੇ ਵਲ ਦੇਖ ਲਿਆ ਗਿਆ ਜਿਸ ਕਾਰਨ ਉਹ ਲਾਸ਼ ਨੂੰ ਓਥੇ ਹੀ ਛੱਡ ਗਿਆ ਅਤੇ ਉਸ ਥਾਂ ਤੋਂ ਫਰਾਰ ਹੋ ਗਿਆ। ਪੁਲਿਸ ਦੇ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਮ੍ਰਿਤਕ ਦੀ ਪਤਨੀ ਮੌਕੇ ਤੇ ਪਹੁੰਚ ਗਈ।

Check Also

ਪੰਜਾਬ ਸਰਕਾਰ ਵਲੋਂ ਏਨੀ ਤਰੀਕ ਤੋਂ ਏਨੀ ਤਰੀਕ ਤੱਕ ਸੂਬੇ ਭਰ ਦੇ ਸਕੂਲਾਂ ਚ ਛੁੱਟੀਆਂ ਦਾ ਕੀਤਾ ਗਿਆ ਐਲਾਨ

ਆਈ ਤਾਜਾ ਵੱਡੀ ਖਬਰ  ਵਿਦਿਆਰਥੀਆਂ ਲਈ ਖੁਸ਼ਖਬਰੀ, ਹੁਣ ਸੂਬੇ ਦੇ ਸਾਰੇ ਸਕੂਲਾਂ ਵਿਚ ਜਲਦ ਹੋਣਗੀਆਂ …