ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਨੇ ਸਾਰੇ ਪਾਸੇ ਹਾਹਾਕਾਰ ਮਚਾ ਕੇ ਰਖੀ ਹੋਈ ਹੈ। ਰੋਜਾਨਾ ਹੀ ਸੰਸਾਰ ਤੇ ਹਜਾਰਾਂ ਲੋਕ ਇਸ ਵਾਇਰਸ ਦੀ ਵਜਾ ਨਾਲ ਮਰ ਰਹੇ ਹਨ। ਅਮਰੀਕਾ ਵਿਚ ਵੀ ਇਸਦਾ ਪ੍ਰਕੋਪ ਜੋਰਾਂ ਤੇ ਹੈ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸਦੇ ਪੌਜੇਟਿਵ ਆ ਰਿਹਾ ਹੈ। ਹੁਣ ਇੱਕ ਮਾੜੀ ਖਬਰ ਅਮਰੀਕਾ ਤੋਂ ਆ ਰਹੀ ਹੈ ਜਿਸ ਨਾਲ ਸਾਰੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਚੜਦੀ ਜਵਾਨੀ ਵਿਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ।
ਮਨਟੀਕਾ ਨਿਵਾਸੀ ਦੇਹਲ ਪਰਿਵਾਰ ਨੂੰ ਪਿਛਲੇ ਦਿਨੀਂ ਉਸ ਵਕਤ ਸਦਮਾ ਲੱਗਾ ਜਦੋਂ ਪਰਿਵਾਰ ਦਾ ਮੋਢੀ ਜਗਰੂਪ ਸਿੰਘ ਦੇਹਲ 49 ਸਾਲ ਦੀ ਉਮਰੇ ਕਰੋਨਾ 19 ਨਾਲ ਜੂਝਦਿਆਂ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਗੁਰੂ ਮਹਾਰਾਜ ਦੇ ਚਰਨਾ ਵਿੱਚ ਜਾ ਬਿਰਾਜ਼ੇ। ਜਗਰੂਪ ਸਿੰਘ ਦਾ ਜਨਮ ਫ਼ਰਵਰੀ 1971 ਵਿੱਚ ਪੰਜਾਬ ਦੇ ਪਿੰਡ ਪਾਸਲਾ ਜ਼ਿਲ੍ਹਾ ਜਲੰਧਰ ਵਿੱਚ ਸਵਰਗਵਾਸੀ ਸਰਦਾਰ ਸੋਹਣ ਸਿੰਘ ਅਤੇ ਮਾਤਾ ਗੁਰਮੀਤ ਕੌਰ ਦੇ ਘਰ ਹੋਇਆ ਜਗਰੂਪ ਸਿੰਘ ਦੋ ਭੈਣਾਂ ਸਰਬਜੀਤ ਕੌਰ ਤੇ ਕਮਲਜੀਤ ਕੌਰ ਦਾ ਇਕਲੌਤਾ ਭਾਈ ਸੀ ।
ਇਸ ਹੱਸਦੇ ਵੱਸਦੇ ਮਿਹਨਤੀ ਪਰਿਵਾਰ ਦੇ ਮੁਖੀ ਜਗਰੂਪ ਸਿੰਘ ਦੇਹਲ ਨੂੰ ਕਰੋਨਾ ਨੇ ਅਜੇਹਾ ਘੇਰ ਲਿਆ ਕਿ ਉਹ ਸਦਾ ਲਈ ਅਲਵਿਦਾ ਆਖ ਗਿਆ , ਜਗਰੂਪ ਸਿੰਘ ਦੇਹਲ ਨੂੰ ਲੱਗਭੱਗ ਮਹੀਨਾ ਡਾਕਟਰਜ਼ ਹਸਪਤਾਲ ਮਨਟੀਕਾ ਵਿੱਚ ਰੱਖ ਕਿ ਇਲਾਜ ਕੀਤਾ ਗਿਆ ਜਿੱਥੇ ਉਹ ਪੂਰੀ ਹੋਸ਼ ਹਵਾਸ ਵਿੱਚ ਸੀ ਪਰ ਅਚਾਨਕ ਪਿਛਲੇ ਹਫ਼ਤੇ ਫੇਫੜਿਆਂ ਵਿੱਚ ਨੁਕਸ ਪੈ ਜਾਣ ਤੇ ਯੂ. ਸੀ. ਸੈਨ- ਫਰਾਂਸਿਸਕੋ ਸ਼ਿਫ਼ਟ ਕੀਤਾ ਗਿਆ
ਜਿੱਥੇ ਓਹਨਾ ਨੇ ਲੰਗਜ਼ ਵਿੱਚ ਸਵੀਅਰ ਇੰਨਫੈਕਸ਼ਨ ਹੋਣ ਕਰਕੇ ਲੰਗਜ਼ ਟਪਾਂਸਪਲਾਂਟ ਕਰਨ ਦਾ ਪਰਸੀਜਰ ਚੱਲ ਰਿਹਾ ਸੀ, ਪਰ ਇਸ ਤੋ ਪਹਿਲਾ ਟੈਸਟ ਹੋਣੇ ਜ਼ਰੂਰੀ ਸਨ ਜੋ ਕੀਤੇ ਤੇ ਸਹੀ ਹੋਏ ਪਰ ਕਿਸਮਤ ਨੂੰ ਇਹ ਮਨਜ਼ੂਰ ਨਹੀਂ ਸੀ ਸਰਜਰੀ ਤੋ ਪਹਿਲਾ ਹੀ ਹਸਮੁਖ , ਗੁਰਸਿੱਖ ਨੌਜਵਾਨ ਨੂੰ ਸਟਰੋਕ ਹੋ ਗਿਆ ਤੇ ਉਹ ਮੌਤ ਮੂਹਰੇ ਹਾ- – ਰ ਗਿਆ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …