Breaking News

ਪੰਜਾਬ:ਤੋਬਾ ਤੋਬਾ ਪ੍ਰੇਮ ਵਿਆਹ ਕਰਵਾਉਣ ਵਾਲੀ ਕੁੜੀ ਸੋਹਰੇ ਘਰ ਅਗੇ ਬੈਠੀ 2 ਮਹੀਨਿਆਂ ਤੋਂ ਕਰ ਰਹੀ ਇਹ ਕੰਮ

ਆਈ ਤਾਜਾ ਵੱਡੀ ਖਬਰ

ਅੱਜ ਕਲ ਨੌਜਵਾਨ ਪੀੜ੍ਹੀ ਕੁਝ ਕਦਮ ਜਵਾਨੀ ਵਿੱਚ ਅਜਿਹੇ ਚੁੱਕ ਲੈਂਦੀ ਹੈ। ਜਿਸ ਲਈ ਫਿਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਜਵਾਨੀ ਦੇ ਜੋਸ਼ ਤੋਂ ਲਏ ਹੋਏ ਫੈਸਲੇ ਅਕਸਰ ਗਲਤ ਹੋ ਜਾਂਦੇ ਹਨ। ਸਿਆਣੇ ਸੱਚ ਕਹਿੰਦੇ ਨੇ ਕਿ ਜਵਾਨੀ ਦੇ ਜੋਸ਼ ਦੇ ਨਾਲ-ਨਾਲ ਹੋਸ਼ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਬੱਚੇ ਕਈ ਵਾਰ ਗ਼ਲਤ ਕਦਮ ਚੁੱਕ ਲੈਂਦੇ ਹਨ।ਪਿੱਛੋਂ ਸਾਰੀ ਜ਼ਿੰਦਗੀ ਉਨ੍ਹਾਂ ਨੂੰ ਆਪਣੀ ਉਸ ਗਲਤੀ ਦਾ ਪਛਤਾਵਾ ਹੁੰਦਾ ਰਹਿੰਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਪ੍ਰੇਮ ਵਿਆਹ ਕਰਵਾਉਣ ਵਾਲੀ ਕੁੜੀ ਦਾ ,ਜੋਂ ਦੋ ਮਹੀਨਿਆਂ ਤੋਂ ਸੋਹਰੇ ਘਰ ਅੱਗੇ ਬੈਠੀ ਇਕ ਅਜਿਹਾ ਕੰਮ ਕਰ ਰਹੀ ਹੈ।

ਜਿਸ ਨੂੰ ਸੁਣ ਕੇ ਸਭ ਹੈਰਾਨ ਹਨ। ਇਹ ਮਾਮਲਾ ਹੈ ਬਰਨਾਲਾ ਨੇੜੇ ਧਨੌਲਾ ਦਾ, ਜਿੱਥੇ ਇਕ ਲੜਕੀ ਵੱਲੋਂ ਪ੍ਰੇਮ ਵਿਆਹ ਕਰਵਾਇਆ ਗਿਆ ਸੀ। ਵਿਆਹ ਤੋਂ ਪਿੱਛੋਂ ਉਸ ਦੇ ਪਤੀ ਵੱਲੋਂ ਉਸ ਨੂੰ ਛੱਡਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਆਰਜੂ ਮਾਨ ਨੇ ਦੱਸਿਆ ਕਿ ਉਸ ਨੇ ਪ੍ਰੇਮ ਵਿਆਹ ਕਰਵਾਇਆ ਸੀ। ਹੁਣ ਉਸ ਦੇ ਪਤੀ ਨੇ ਉਸ ਨੂੰ ਛੱਡ ਦਿੱਤਾ ਹੈ। ਜਿਸ ਦੇ ਚਲਦੇ ਹੋਏ ਉਹ ਆਪਣੇ ਸਹੁਰੇ ਘਰ ਦੇ ਬਾਹਰ ਦੋ ਮਹੀਨਿਆਂ ਤੋਂ ਬੈਠੀ ਹੋਈ ਹੈ।

ਉਸ ਨੇ ਇਹ ਸਾਰੀ ਘਟਨਾ ਮੀਡੀਆ ਸਾਹਮਣੇ ਰੱਖੀ। ਉਸ ਨੇ ਦੱਸਿਆ ਕਿ ਮੈਂ 19 ਅਗਸਤ ਤੋਂ ਧਰਨੇ ਤੇ ਬੈਠੀ ਹੋਈ ਹੈ। ਮੈਂ ਦੋ ਮਹੀਨੇ ਤੋਂ ਇਥੇ ਸੜਕ ਤੇ ਹੀ ਰਹਿ ਰਹੀ ਹਾਂ, ਤੇ ਮੇਰਾ ਪਤੀ ਮੈਨੂੰ ਛੱਡ ਕੇ ਭੱਜ ਗਿਆ ਹੈ। ਸਹੁਰੇ ਪਰਿਵਾਰ ਨੇ ਘਰ ਨੂੰ ਜਿੰਦਾ ਲਾਇਆ ਹੋਇਆ ਹੈ। ਉਸਨੇ ਕਿਹਾ ਕਿ ਆਂਢ ਗੁਆਂਢ ਦੇ ਲੋਕ ਮੇਰੀ ਮਦਦ ਕਰਦੇ ਹਨ।ਇਸ ਤੇ ਮੇਰੇ ਸਹੁਰਾ ਪਰਿਵਾਰ ਵਾਲੇ ਇਤਰਾਜ਼ ਕਰਦੇ ਹਨ। ਪੀੜਤ ਨੇ ਦੱਸਿਆ ਕਿ ਉਸਦੀ ਨਣਾਨ ਸੰਦੀਪ ਕੌਰ ਤੇ ਉਸ ਦਾ ਪਤੀ ਲੋਕਾਂ ਨੂੰ ਕਹਿੰਦੇ ਹਨ, ਕਿ ਇਸ ਨੂੰ ਰੋਟੀ ਪਾਣੀ ਨਾ ਦਿਓ, ਨਹੀਂ ਤਾਂ ਅਸੀਂ ਤੁਹਾਡੇ ਖਿਲਾਫ ਪਰਚਾ ਦਰਜ ਕਰਵਾ ਦੇਵਾਂਗੇ।

ਉਸ ਨੇ ਦੱਸਿਆ ਕਿ ਮੇਰੇ ਤੇ ਬਹੁਤ ਸਾਰੇ ਅੱਤਿਆਚਾਰ ਹੋ ਰਹੇ ਹਨ। ਮੈਂ ਰਾਤ ਵੀ ਇੱਥੇ ਇਕੱਲੀ ਹੀ ਹੁੰਦੀ ਹਾਂ। ਮੈਨੂੰ ਕੋਈ ਵੀ ਪੁਲਿਸ ਪ੍ਰੋਟੈਕਸ਼ਨ ਨਹੀਂ ਦਿੱਤੀ ਜਾ ਰਹੀ।ਪੀੜਤ ਨੇ ਦੱਸਿਆ ਕਿ ਮੇਰੇ ਤੇ ਇੱਥੇ ਸ਼ਰੇਆਮ ਅੱਤਿਆਚਾਰ ਹੋ ਰਿਹਾ ਹੈ। ਪ੍ਰਸ਼ਾਸਨ ਚੁੱਪ ਹੈ ਮੇਰੀ ਕੋਈ ਮਦਦ ਲਈ ਆਉਂਦਾ ਹੈ ,ਤਾਂ ਉਸ ਨੂੰ ਵੀ ਧਮਕੀਆਂ ਮਿਲਦੀਆਂ ਹਨ ,ਕਿ ਤੁਸੀਂ ਇਸ ਕੁੜੀ ਕੋਲ ਖੜ੍ਹੇ ਨਾ ਹੋਵੋ।ਉਸ ਨੇ ਦੱਸਿਆ ਕਿ ਪਹਿਲਾਂ ਮੈਨੂੰ ਪੁਲਿਸ ਪ੍ਰੋਟੈਕਸ਼ਨ ਮਿਲ ਹੀ ਹੋਈ ਸੀ, ਰਾਜਨੀਤੀ ਦਬਾਅ ਦੇ ਕਾਰਨ ਉਹ ਵੀ ਹਟਾ ਲਈ ਗਈ ਹੈ । ਮੇਰੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਮੈਂ ਭੀਖ ਮੰਗ ਕੇ ਰੋਟੀ ਖਾ ਰਹੀ ਹਾਂ।

Check Also

ਪੰਜਾਬ ਚ ਆਉਣ ਵਾਲੇ ਦਿਨਾਂ ਚ ਪਵੇਗਾ ਮੀਂਹ, ਹੋਇਆ ਅਲਰਟ ਜਾਰੀ

ਆਈ ਤਾਜਾ ਵੱਡੀ ਖਬਰ  ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਬਦਲ ਲਈ ਹੈ , …