Breaking News

ਪੰਜਾਬ:ਇਥੇ ਸਕੂਲ ਚ ਪਿਆ ਭੜਥੂ ਟੀਚਰ ਨਿਕਲੀ ਕੋਰੋਨਾ ਪੌਜੇਟਿਵ,ਸਕੂਲ ਕਰਤਾ ਗਿਆ ਫੋਰਨ ਬੰਦ ਬੱਚਿਆਂ ਚ ਡਰ ਦਾ ਮਾਹੌਲ

ਸਕੂਲ ਕਰਤਾ ਗਿਆ ਫੋਰਨ ਬੰਦ ਬੱਚਿਆਂ ਚ ਡਰ ਦਾ ਮਾਹੌਲ

ਕਰੋਨਾ ਮਹਾਮਾਰੀ ਦੇ ਚਲਦੇ ਹੋਏ ਮਾਰਚ ਤੋਂ ਹੀ ਸੂਬੇ ਅੰਦਰ ਸਾਰੇ ਵਿੱਦਿਅਕ ਅਦਾਰੇ ਬੰਦ ਕੀਤੇ ਗਏ ਸਨ। ਜਿਨ੍ਹਾਂ ਨੂੰ ਮੁੜ 19 ਅਕਤੂਬਰ ਤੋਂ ਖੋਲ੍ਹ ਦਿੱਤਾ ਗਿਆ ਹੈ। ਨਾਲ ਹੀ ਸਰਕਾਰ ਨੂੰ ਇਹ ਵੀ ਹਦਾਇਤ ਕੀਤੀ ਗਈ ਸੀ ਕਿ ਸਿਰਫ 9ਵੀਂ ਕਲਾਸ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀ ਸਕੂਲ ਆਉਣਗੇ। ਉਨ੍ਹਾਂ ਬੱਚਿਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਸਭ ਵਿਦਿਅਕ ਅਦਾਰਿਆਂ ਨੂੰ ਕੀਤੀ ਗਈ ਹੈ।

ਤਾਂ ਜੋ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਹਨਾਂ ਸਭ ਕੋਸ਼ਿਸ਼ਾਂ ਦੇ ਬਾਵਜੂਦ ਵੀ ਅੱਜ ਪੰਜਾਬ ਦੇ ਇੱਕ ਸਕੂਲ ਵਿੱਚ ਭੜਥੂ ਪੈ ਗਿਆ, ਕਿਉਂਕਿ ਉੱਥੇ ਇੱਕ ਟੀਚਰ ਕਰੋਨਾ ਪੌਜ਼ਿਟਿਵ ਨਿਕਲ ਆਈ ਹੈ, ਜਿਸ ਕਾਰਨ ਸਕੂਲ ਨੂੰ ਫੌਰਨ ਬੰਦ ਕਰਨਾ ਪਿਆ ,ਤੇ ਸਭ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਲੋਹ ਦੇ ਇੱਕ ਸੀਨੀਅਰ ਸੈਕੰਡਰੀ ਸਕੂਲ ਕੁੜੀਆ ,ਦੀ ਇਕ ਟੀਚਰ ਕਰੋਨਾ ਪੌਜ਼ਟਿਵ ਨਿਕਲ ਆਈ ਹੈ।

ਜਿਸ ਕਰਕੇ ਸਕੂਲ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸਿਹਤ ਮਹਿਕਮੇ ਵੱਲੋਂ ਪੀੜਤ ਅਧਿਆਪਕਾਂ ਦੇ ਸੰਪਰਕ ਵਿੱਚ ਆਉਣ ਵਾਲੇ ਦੂਜੇ ਅਧਿਆਪਕਾਂ ਦੇ ਵੀ ਟੈਸਟ ਕੀਤੇ ਗਏ ਹਨ। ਅਮਲੋਹ ਦੇ ਐੱਸ. ਐਮ. ਓ. ਲਾਜਿੰਦਰਜੀਤ ਵਰਮਾ ਨੇ ਦੱਸਿਆ ਕਿ ਸਕੂਲ ਖੁਲ੍ਹਣ ਤੋਂ ਬਾਅਦ ਸਕੂਲ ਦੇ ਅਧਿਆਪਕਾ ਦੇ ਟੈਸਟ ਕੀਤੇ ਜਾ ਰਹੇ ਹਨ,ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਨ੍ਹਾਂ ਟੈਸਟਾਂ ਉਪਰੰਤ ਕਿ ਇੱਕ ਅਧਿਆਪਕਾ ਕਰੋਨਾ ਪੌਜਟਿਵ ਨਿਕਲ ਆਈ ਹੈ।

ਬੱਚਿਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਉਸਦੇ ਸੰਪਰਕ ਵਿੱਚ ਆਏ ਹੋਰ ਅਧਿਆਪਕਾਂ ਦੇ ਟੈਸਟ ਕੀਤੇ ਜਾ ਰਹੇ ਹਨ। ਅਮਲੋਹ ਦੇ ਐਸ ਐਮ ਓ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਰੋਨਾ ਦੀ ਬੀਮਾਰੀ ਨੂੰ ਖਤਮ ਨਾ ਸਮਝਣ। ਇਸ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨ, ਤਾਂ ਜੋ ਇਸ ਮਹਾਮਾਰੀ ਤੇ ਕਾਬੂ ਪਾਇਆ ਜਾ ਸਕੇ। ਅਧਿਆਪਕਾਂ ਦੀ ਕਰੋਨਾ ਰਿਪੋਰਟ ਪੋਜੀਟਿਵ ਆਉਣ ਤੋਂ ਬਾਅਦ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸਿਹਤ ਮਹਿਕਮੇ ਵੱਲੋਂ ਕੋਰੋਨਾ ਪੋਜਿਟਵ ਆਈ ਅਧਿਆਪਕਾਂ ਨੂੰ ਘਰ ਚ ਇਕਾਂਤਵਾਸ ਕੀਤਾ ਗਿਆ ਹੈ।

Check Also

ਚਲਦੇ ਵਿਆਹ ਚ ਲਾੜੇ ਨੇ ਸਟੇਜ ਪਿੱਛੇ ਜਾ ਕਰ ਦਿੱਤੀ ਅਜਿਹੀ ਕਰਤੂਤ , ਲਾੜੀ ਨੇ ਤੋੜ ਦਿੱਤਾ ਵਿਆਹ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਵਿਆਹਾਂ ਦੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਨੂੰ ਲੈ ਕੇ …