Breaking News

ਪੁਲਾੜ ਚ ਖੁੱਲਣ ਜਾ ਰਿਹਾ ਅਨੋਖਾ ਰੈਸਟੋਰੈਂਟ, ਉਡਦੇ ਹੋਏ ਖਾ ਸਕੋਗੇ ਖਾਣਾ ਪਰ ਕੀਮਤਾਂ ਹੋਸ਼ ਉਡਾਉਣ ਵਾਲੀਆਂ

ਆਈ ਤਾਜਾ ਵੱਡੀ ਖਬਰ 

ਰੰਗ ਬਿਰੰਗਾ ਖਾਣਾ ਕਈਆਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦਾ ,ਜਿਸ ਕਾਰਨ ਲੋਕ ਵੇਖੋ ਵੱਖਰੀਆਂ ਥਾਂਵਾ ਤੇ ਜਾ ਕੇ ਖਾਣਾ ਖਾਂਦੇ ਹਨ ,ਤੇ ਉਸ ਡਿਸ਼ ਦੀ ਤਸਵੀਰ ਸੋਸ਼ਲ ਮੀਡੀਆ ਤੇ ਵੀ ਸਾਂਝੀ ਕਰਦੇ ਹਨ , ਸੋ ਜਿਹੜੇ ਲੋਕ ਖਾਣ ਦੇ ਸ਼ੋਕੀਨ ਹਨ , ਉਹਨਾਂ ਲਈ ਇੱਕ ਖ਼ਾਸ ਖ਼ਬਰ ਲੈ ਕੇ ਹਾਜ਼ਰ ਹੋਏ ਹਾਂ ਕਿ ਹੁਣ ਇੱਕ ਅਜਿਹਾ ਰੇਸਟਰੋਰੈਂਟ ਖੁੱਲਣ ਜਾ ਰਿਹਾ ਜਿਥੇ ਉਡਦੇ ਹੋਏ ਖਾਣਾ ਖਾ ਸਕੋਗੇ , ਇਸ ਪਰ ਕੀਮਤਾਂ ਜਾਣ ਕੇ ਹੋਸ਼ ਉਡ ਜਾਣਗੇ l ਆਮਤੌਰ ਤੇ ਅਸੀਂ ਹਰ ਰੋਜ਼ ਚਾਰਦੀਵਾਰੀ ਦੇ ਅੰਦਰ ਭੋਜਨ ਕਰਦੇ ਹਾਂ, ਉਹ ਭਾਵੇਂ ਘਰ ਹੋਵੇ ਜਾਂ ਫਿਰ ਕੋਈ ਹੋਟਲ। ਪਿੰਡ ਵਿਚ ਤਾਂ ਲੋਕ ਖੁਲੇ ਅਸਮਾਨ ਹੇਠਾਂ ਖਾਣਾ ਖਾ ਲੈਂਦੇ ਹਨ , ਪਰ ਹੁਣ ਤੁਹਾਡੇ ਕੋਲ ਇਕ ਨਵਾਂ ਬਦਲ ਹੋਵੇਗਾ ਜਿਥੇ ਤੁਸੀਂ ਪੁਲਾੜ ਵਿਚ ਵੀ ਭੋਜਨ ਕਰ ਸਕੋਗੇ ਤੇ ਉਹ ਵੀ ਉਡਦੇ ਹੋਏ ।

ਦਸਦਿਆਂ ਕਿ ਦੁਨੀਆ ਨੂੰ ਹੈਰਾਨ ਕਰਦੇ ਹੋਏ ਫਰਾਂਸ ਦੇ ਇਕ ਸਟਾਰਟਅੱਪ ਨੇ ਇਸ ਦਾ ਐਲਾਨ ਕੀਤਾ ਜਿਸ ਤਹਿਤ ਹੁਣ ਕੰਪਨੀ ਪੁਲਾੜ ਵਿਚ ਰੈਸਟੋਰੈਂਟ ਖੋਲ੍ਹਨ ਜਾ ਰਿਹਾ , ਜਿੱਥੇ ਸਾਲ 2025 ਤੋਂ ਕੋਈ ਵੀ ਜਾ ਕੇ ਇਸ ਕ੍ਰੇਜ਼ੀ ਰੈਸਟੋਰੈਂਟ ‘ਚ ਖਾਣਾ ਖਾ ਕੇ ਇਸਦਾ ਮਜ਼ਾ ਚੁੱਕ ਸਕੇਗਾ। ਜਿਕਰੇਖਾਸ ਹੈ ਕਿ ਸਪੇਸਐਕਸ ਵਰਗੀਆਂ ਕੰਪਨੀਆਂ ਸਪੇਸ ਟੂਰਿਜ਼ਮ ਕਰਦੀਆਂ ਹਨ, ਉਥੇ ਫਰਾਂਸ ਦੀ ਇਹ ਕੰਪਨੀ ਇਕ ਕਦਮ ਹੋਰ ਅੱਗੇ ਵਧ ਕੇ ਆਸਮਾਨ ਵਿਚ ਬੈਠ ਕੇ ਖਾਣਾ ਖੁਆਉਣ ਦੀ ਤਿਆਰੀ ਕਰ ਰਹੀ ।0

ਦੂਜੇ ਪਾਸੇ ਫਰਾਂਸ ਦੀ ਬੈਲੂਨ ਕੰਪਨੀ ਨੂੰ ਸ਼ਾਨਦਾਰ ਭੋਜਨ ਲਈ ਗੁਬਾਰੇ ‘ਚ ਪੁਲਾੜ ਦੇ ਕਿਨਾਰੇ ਲਿਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ । ਜੇਕਰ ਇਹ ਰੈਸਟੋਰੈਂਟ ਖੁੱਲ੍ਹ ਜਾਂਦਾ ਹੈ ਤਾਂ ਕੋਈ ਵੀ 25 ਕਿਲੋਮੀਟਰ ਦੀ ਉਚਾਈ ‘ਤੇ ਗੁਬਾਰਿਆਂ ਵਿਚ ਬੈਠ ਕੇ ਭੋਜਨ ਕਰ ਸਕੇਗਾ।

ਇਹ 90 ਮਿੰਟ ਤੱਕ ਹੀ ਇਕ ਥਾਂ ‘ਤੇ ਰਹਿ ਸਕਦਾ ਹੈ ਉਦੋਂ ਤੱਕ ਮਹਿਮਾਨ ਸ਼ਾਨਦਾਰ ਪਕਵਾਨਾਂ ਦਾ ਮਜ਼ਾ ਲੈ ਸਕਣਗੇ। ਹੁਣ ਤੁਹਾਨੂੰ ਇਸਦੇ ਲਈ ਦੱਸ ਦੇਂਦੇ ਹਾਂ ਕਿੰਨੇ ਪੈਸੇ ਲਗਣਗੇ ਤਾਂ ਦੱਸਦਿਆਂ ਕਿ ਸ਼ੁਰੂਆਤੀ ਬੁਕਿੰਗ 11000 ਡਾਲਰ ਯਾਨੀ ਲਗਭਗ 9 ਲੱਖ ਰੁਪਏ ਰੱਖੀ ਗਈ , ਰਾਊਂਡ ਟ੍ਰਿਪ ਦੇ ਯਾਤਰੀਆਂ ਨੂੰ ਲਗਭਗ 13100 ਡਾਲਰ ਯਾਨੀ 1 ਕਰੋੜ ਰੁਪਏ ਦੇਣੇ ਹੋਣਗੇ। ਜਿਸ ਬਾਰੇ ਸੁਨ ਲੈ ਸਭ ਕਾਫੀ ਹੈਰਾਨ ਹਨ l

Check Also

ਚਲ ਰਹੇ ਵਿਆਹ ਚ ਅਚਾਨਕ ਸੇਹਰਾ ਸਜਾਉਣ ਲਗੇ ਹੋਈ ਲਾੜੇ ਦੀ ਮੌਤ, ਖੁਸ਼ੀਆਂ ਬਦਲੀਆਂ ਮਾਤਮ ਚ

ਆਈ ਤਾਜਾ ਵੱਡੀ ਖਬਰ  ਵਿਆਹ ਦੇ ਮੌਕੇ ਤੇ ਜਿਥੇ ਪਰਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ …