Breaking News

ਪਿਆਰ ਚ ਅੰਨ੍ਹੇ ਜੀਜਾ ਸਾਲੀ ਹੋਏ ਘਰੋਂ ਫਰਾਰ, ਬਾਅਦ ਚ ਪਤਨੀ ਨੇ ਵੀ ਰੱਖ ਦਿੱਤੀ ਇਹ ਅਜੀਬ ਸ਼ਰਤ

ਆਈ ਤਾਜਾ ਵੱਡੀ ਖਬਰ 

ਜੀਜੇ ਦੇ ਸਾਲੀ ਨਾਲ ਨਜਾਇਜ਼ ਸਬੰਧਾਂ ਦੇ ਚੱਲਦਿਆਂ ਜੀਜਾ ਸਾਲੀ ਦੇ ਪਵਿੱਤਰ ਰਿਸ਼ਤੇ ਨੂੰ ਕੀਤਾ ਤਾਰ-ਤਾਰ। ਦੱਸ ਦਈਏ ਇਹ ਮਾਮਲਾ ਬਿਸੌਲੀ ਕੋਤਵਾਲੀ ਇਲਾਕੇ ਦਾ ਹੈ। ਜਿੱਥੇ ਜੀਜੇ ਦੇ ਪਿਆਰ ‘ਚ ਪਾਗਲ ਹੋਈ ਸਾਲੀ ਨੇ ਆਪਣੀ ਭੈਣ ਦਾ ਘਰ ਬਰਬਾਦ ਕਰਨ ਲੱਗਿਆਂ ਇੱਕ ਵਾਰ ਨਾ ਵੀ ਨਹੀਂ ਸੋਚਿਆ। ਜਦ ਕਿ ਇਸ ਬਾਰੇ ਕੁੜੀ ਦੀ ਭੈਣ ਕੁਝ ਵੀ ਨਹੀਂ ਪਤਾ ਸੀ। ਦਰਅਸਲ ਇਸ ਕੁੜੀ ਦਾ ਵਿਆਹ ਤੈਅ ਹੋ ਗਿਆ ਸੀ। ਪਰ ਉਹ ਰਹਿਣਾ ਆਪਣੇ ਜੀਜੇ ਨਾਲ ਹੀ ਚਾਹੁੰਦੀ ਸੀ।

ਇਸੇ ਕਰਕੇ ਉਸ ਨੇ ਆਪਣੇ ਜੀਜੇ ਨਾਲ ਰਹਿਣ ਲਈ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਲੜਾਈ ਝਗੜਾ ਕਰਦੀ ਰਹੀ ਅਤੇ ਆਪਣੀ ਮੰਗਣੀ ਤੋਂ ਸਿਰਫ਼ ਇਕ ਦਿਨ ਪਹਿਲਾਂ ਉਹ ਆਪਣੇ ਜੀਜੇ ਨਾਲ ਭੱਜ ਜਾਂਦੀ ਹੈ। ਜਦਕਿ ਦੂਜੇ ਪਾਸੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਕੁੜੀ ਨੂੰ ਭਜਾ ਕੇ ਲਿਜਾਉਣ ਤੋਂ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਨੇ ਆਪਣੇ ਹੀ ਜਵਾਈ ਖਿਲਾਫ ਮਾਮਲਾ ਦਰਜ ਕਰਵਾ ਦਿੱਤੀ। ਹਲਾਂਕਿ ਕਿਹਾ ਇਹ ਜਾ ਰਿਹਾ ਹੈ ਕਿ ਜੀਜਾ ਸਾਲੀ ਦੋਵੇਂ ਇੱਕ ਦੂਜੇ ਨਾਲ ਰਹਿਣਾ ਚਾਹੁੰਦੇ ਸਨ।

ਇਸੇ ਦੇ ਚਲਦਿਆ ਹੀ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਵਿਆਹ ਤੈਅ ਕਰ ਦਿੱਤਾ ਸੀ। ਪਰ ਮੰਗਣੀ ਤੋਂ ਇਕ ਦਿਨ ਪਹਿਲਾਂ ਕੁੜੀ ਆਪਣੇ ਪਰਿਵਾਰ ਦੇ ਲੜਾਈ ਝਗੜਾ ਕਰਦੀ ਫਿਰ ਬਾਅਦ ਵਿੱਚ ਆਪਣੇ ਹੀ ਜੀਜੇ ਨਾਲ ਭੱਜ ਗਈ।ਜਾਣਕਾਰੀ ਦੇ ਅਨੁਸਾਰ ਕੁੜੀ ਦੇ ਮਾਪਿਆਂ ਨੇ ਜਵਾਈ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿਤੀ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਦੋਵਾਂ ਦੀ ਭਾਲ ਸ਼ੁਰੂ ਕਰ ਕੀਤੀ ਗਈ ਅਤੇ ਮਿਲਣ ਮਗਰੋਂ ਪੁਲਿਸ ਦੋਵਾਂ ਨੂੰ ਫੜ ਕੇ ਥਾਣੇ ਲੈ ਗਈ।

ਜਿਥੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਅਤੇ ਉਥੇ ਹੀ ਕੁੜੀ ਦੀ ਵਿਆਹੀ ਭੈਣ ਵੀ ਪਹੁੰਚ ਗਈ। ਉਸ ਨੇ ਆਪਣੇ ਪਤੀ ਨਾਲ ਰਹਿਣ ਲਈ ਇੱਕ ਅਜੀਬ ਸ਼ਰਤ ਰੱਖ ਦਿੱਤੀ। ਉਸ ਨੇ ਕਿਹਾ ਕਿ ਜੇਕਰ ਉਸ ਦੀ ਭੈਣ ਉਸ ਦੇ ਪਤੀ ਨੂੰ ਪਿਆਰ ਕਰਦੀ ਹੈ ਅਤੇ ਉਸ ਨਾਲ ਰਹਿਣਾ ਚਾਹੁੰਦੀ ਹੈ ਤਾਂ ਉਹ ਖੁਸ਼ੀ ਨਾਲ ਰਹਿ ਸਕਦੀ ਹੈ ਉਸ ਨੂੰ ਕੋਈ ਇਤਰਾਜ਼ ਨਹੀਂ ਪਰ ਉਸ ਨੂੰ ਆਪਣੇ ਪਤੀ ਦੀ ਸਾਰੀ ਪ੍ਰਾਪਰਟੀ ਮਿਲਣੀ ਚਾਹੀਦੀ ਹੈ।

Check Also

ਹੁਣੇ ਹੁਣੇ ਪੰਜਾਬ ਸਰਕਾਰ ਨੇ ਕੀਤਾ ਸਕੂਲਾਂ ਚ 21 ਮਈ ਤੋਂ ਏਸ ਤਰੀਕ ਤੱਕ ਲਈ ਛੁੱਟੀਆਂ ਦਾ ਐਲਾਨ

ਆਈ ਤਾਜਾ ਵੱਡੀ ਖਬਰ  ਪੰਜਾਬ ਚ ਲਗਾਤਾਰ ਗਰਮੀ ਆਪਣੇ ਰੰਗ ਦਿਖਾ ਰਹੀ ਹੈ। ਮੌਸਮ ਵਿਭਾਗ …